ਸੰਸਦ ''ਚ ਪਾਸ ਹੋਇਆ SBI ਨਾਲ ਜੁੜਿਆ ਬਿੱਲ, ਦੁਨੀਆ ਦੇ 50 ਟਾਪ ਬੈਂਕਾਂ ''ਚ ਹੋਵੇਗਾ ਸ਼ਾਮਲ

Thursday, Jul 19, 2018 - 09:14 PM (IST)

ਸੰਸਦ ''ਚ ਪਾਸ ਹੋਇਆ SBI ਨਾਲ ਜੁੜਿਆ ਬਿੱਲ, ਦੁਨੀਆ ਦੇ 50 ਟਾਪ ਬੈਂਕਾਂ ''ਚ ਹੋਵੇਗਾ ਸ਼ਾਮਲ

ਬਿਜ਼ਨੈੱਸ ਡੈਸਕ—ਰਾਜਸਭਾ 'ਚ ਸਟੇਟ ਬੈਂਕ ਬਿੱਲ 2017 ਦੇ ਪਾਸ ਹੋਣ ਨਾਲ ਹੀ ਭਾਰਤੀ ਸਟੇਟ ਬੈਂਕ ਦੇ 6 ਸਹਾਇਕ ਬੈਂਕਾਂ ਦੇ ਰਲੇਵੇਂ ਦੇ ਬਿੱਲ ਨੂੰ ਸੰਸਦ ਦੀ ਮਨਜ਼ੂਰੀ ਮਿਲ ਗਈ ਹੈ। ਇਸ ਰਲੇਵੇਂ ਨਾਲ ਹੀ ਐੱਸ.ਬੀ.ਆਈ. ਸੰਪਤੀ ਦੇ ਹਿਸਾਬ ਨਾਲ ਦੁਨੀਆ ਦੇ 50 ਟਾਪ ਬੈਂਕਾਂ 'ਚ ਸ਼ਾਮਲ ਹੋ ਗਿਆ ਹੈ। ਬੈਂਕ ਦਾ ਹੁਣ ਟੋਟਲ ਕਸਟਮਰ ਬੇਸ 37 ਕਰੋੜ ਰੁਪਏ ਹੋ ਗਿਆ ਹੈ।


ਨਹੀਂ ਕੀਤੀ ਗਈ ਕੋਈ ਛਾਂਟੀ
ਦੱਸਣਯੋਗ ਹੈ ਕਿ ਰਾਜਸਭਾ ਤੋਂ ਵੀ ਬਿੱਲ ਦੀ ਮਨਜ਼ੂਰੀ ਮਿਲਣ ਨਾਲ ਹੁਣ ਐੱਸ.ਬੀ.ਆਈ. 'ਚ ਸਟੇਟ ਬੈਂਕ ਆਫ ਬੀਕਾਨੇਰ, ਸਟੇਟ ਬੈਂਕ ਆਫ ਪਟਿਆਲਾ, ਸਟੇਟ ਬੈਂਕ ਆਫ ਮੈਸੂਰ ਅਤੇ ਸਟੇਟ ਬੈਂਕ ਆਫ ਹੈਦਰਾਬਾਦ ਪੂਰੀ ਤਰ੍ਹਾਂ ਸ਼ਾਮਲ ਹੋ ਜਾਣਗੇ। ਵਿੱਤੀ ਰਾਜ ਮੰਤਰੀ ਸ਼ਿਵ ਪ੍ਰਤਾਪ ਸ਼ੁਕਲਾ ਨੇ ਕਿਹਾ ਕਿ ਇਨ੍ਹਾਂ ਬੈਂਕਾਂ ਦੇ ਰਲੇਵੇਂ ਤੋਂ ਬਾਅਦ ਕੁਝ ਕਰਮਚਾਰੀ ਰਿਟਾਇਰ ਜ਼ਰੂਰ ਹੋਏ ਹਨ ਪਰ ਕੋਈ ਛਾਂਟੀ ਨਹੀਂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਰਲੇਵੇਂ ਨਾਲ ਇਨ੍ਹਾਂ ਬੈਂਕਾਂ ਦੀ ਲਾਗਤ 'ਚ ਕਮੀ ਆਵੇਗੀ ਅਤੇ ਸਰੋਤਾਂ ਦੀ ਵਰਤੋਂ ਨੂੰ ਤਰਕਸ਼ੀਲ ਬਣਾਇਆ ਜਾਵੇਗਾ।


ਲੋਕਸਭਾ 'ਚ ਪਹਿਲਾਂ ਹੀ ਬਿੱਲ ਹੋ ਚੁੱਕਿਆ ਹੈ ਪਾਸ
ਲੋਕਸਭਾ ਇਸ ਬਿੱਲ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਚੁੱਕੀ ਹੈ। ਹੁਣ ਇਸ ਬਿੱਲ 'ਚ ਇਸ ਰਲੇਵੇਂ ਨੂੰ ਪਹਿਲਾਂ ਪਏ ਪ੍ਰਭਾਵ ਕਾਰਨ ਮਨਜ਼ੂਰੀ ਦਿੱਤੀ ਗਈ ਹੈ। ਬਿੱਲ 'ਤੇ ਚਰਚਾ ਦੌਰਾਨ ਕਾਂਗਰਸ ਦੇ ਜੈਰਾਮ ਰਮੇਸ਼ ਸਮੇਤ ਕਈ ਮੈਂਬਰਾਂ ਨੇ ਐੱਸ.ਬੀ.ਆਈ. ਦੇ ਨਿੱਜੀਕਰਨ ਨੂੰ ਲੈ ਕੇ ਸ਼ੱਕ ਵੀ ਜਤਾਇਆ ਸੀ। ਕਈ ਮੈਂਬਰਾਂ ਨੇ ਬੈਂਕਾਂ ਦੇ ਨਿਯਮ ਅਤੇ ਨਿਗਰਾਨੀ ਪ੍ਰਣਾਲੀ ਨੂੰ ਦਰੁਸਤ ਬਣਾਏ ਜਾਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ।


Related News