ਬਿਲ ਗੇਟਸ ਨੇ ਭਾਰਤ ਦੇ ਕਨੈਕਟੀਵਿਟੀ ਬੁਨਿਆਦੀ ਢਾਂਚੇ ਅਤੇ ਡਿਜੀਟਲ ਨੈੱਟਵਰਕ ਦੀ ਕੀਤੀ ਸ਼ਲਾਘਾ
Thursday, Mar 02, 2023 - 11:48 AM (IST)
ਨਵੀਂ ਦਿੱਲੀ (ਭਾਸ਼ਾ) – ਅਰਬਪਤੀ ਪਰਓਪਕਾਰੀ ਬਿਲ ਗੇਟਸ ਨੇ ਕਿਹਾ ਕਿ ਭਾਰਤ ’ਚ ‘ਬਿਹਤਰੀਨ’ ਡਿਜੀਟਲ ਨੈੱਟਵਰਕ ਹੈ ਅਤੇ ‘ਬਹੁਤ ਚੰਗੀ’ ਕਨੈਕਟੀਵਿਟੀ ਨਾਲ ਸਮਾਰਟਫੋਨ ਦਾ ਕਾਫੀ ਜ਼ਿਆਦਾ ਇਸਤੇਮਾਲ ਹੁੰਦਾ ਹੈ। ਉਨ੍ਹਾਂ ਨੇ ਨਾਲ ਹੀ ਜੋੜਿਆ ਕਿ ਭਾਰਤ ਸਭ ਤੋਂ ਸਸਤਾ 5ਜੀ ਬਾਜ਼ਾਰ ਹੋਵੇਗਾ। ਭਾਰਤ ਦੀ ਜੀ20 ਪ੍ਰਧਾਨਗੀ ਦੇ ਤਹਿਤ ਬੁੱਧਵਾਰ ਨੂੰ ‘ਜੁਝਾਰੂ ਅਤੇ ਸਮਾਵੇਸ਼ੀ ਅਰਥਵਿਵਸਥਾਵਾਂ ਦਾ ਨਿਰਮਾਣ-ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦਾ ਵਾਅਦਾ’ ਵਿਸ਼ੇ ’ਤੇ ਇੱਥੇ ਆਯੋਜਿਤ ਇਕ ਸੈਸ਼ਨ ’ਚ ਉਨ੍ਹਾਂ ਨੇ ਇਹ ਗੱਲ ਕਹੀ।
ਇਹ ਵੀ ਪੜ੍ਹੋ : RBI ਦਫ਼ਤਰ ਪਹੁੰਚੇ ਬਿਲ ਗੇਟਸ, ਸ਼ਕਤੀਕਾਂਤ ਦਾਸ ਨਾਲ ਕਈ ਮੁੱਦਿਆਂ 'ਤੇ ਕੀਤੀ ਚਰਚਾ
ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਨੇ ਭਾਰਤ ਦੇ ਮੁਕਾਬਲੇਬਾਜ਼ ਨਿੱਜੀ ਬਾਜ਼ਾਰ, ਭਰੋਸੇਮੰਦ ਅਤੇ ਘੱਟ ਲਾਗਤ ਵਾਲੇ ਸੰਪਰਕ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਭਾਰਤ ’ਚ ਸ਼ਾਨਦਾਰ ਡਿਜੀਟਲ ਨੈੱਟਵਰਕ ਹੈ ਅਤੇ ਸਮਾਰਟਫੋਨ ਦੀ ਵਰਤੋਂ ਕਰਨ ਵਾਲੇ ਲੋਕਾਂ ਦਾ ਫੀਸਦੀ ਬਹੁਤ ਵੱਧ ਹੈ। ਇਸ ਮੌਕੇ ’ਤੇ ਦੂਰਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਣਵ ਨੇ 2023 ਨੂੰ ਇਕ ਇਤਿਹਾਸਿਕ ਸਾਲ ਕਰਾਰ ਦਿੱਤਾ ਅਤੇ ਕਿਹਾ ਕਿ ਡਿਜੀਟਲ ਤਕਨੀਕ ਹੁਣ ਮੈਚਿਓਰ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ, 5ਜੀ ਅਤੇ ਕੁਆਂਟਮ ਕੰਪਿਊਟਿੰਗ ਮੁੱਖ ਧਾਰਾ ਦੀ ਤਕਨਾਲੋਜੀ ਬਣਨ ਲਈ ਤਿਆਰ ਹੈ। ਮੰਤਰੀ ਨੇ ਕਿਹਾ ਕਿ ਭਾਰਤ ਨੇ ਡਿਜੀਟਲ ਅਰਥਵਿਵਸਥਾ ਲਈ ਬੇਮਿਸਾਲ ਢਾਂਚਾ ਤਿਆਰ ਕੀਤਾ ਹੈ ਜੋ ਲੋਕਾਂ ਦੇ ਜੀਵਨ ’ਚ ਬਦਲਾਅ ਲਿਆਉਣ ’ਤੇ ਕੇਂਦਰਿਤ ਹੈ।
ਇਹ ਵੀ ਪੜ੍ਹੋ : ਵਧ ਰਹੀ ਬੇਰੋਜ਼ਗਾਰੀ ਦਰਮਿਆਨ 2 ਮਹੀਨਿਆਂ ’ਚ 417 ਕੰਪਨੀਆਂ ਨੇ 1.2 ਲੱਖ ਤੋਂ ਵੱਧ ਕਰਮਚਾਰੀਆਂ ਨੂੰ ਕੱਢਿਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।