ਬਿਲ ਗੇਟਸ ਨੂੰ ਭਾਂਡੇ ਮਾਂਜਣਾ ਅਤੇ ਜੈੱਫ ਬੇਜੋਸ ਨੂੰ ਪਸੰਦ ਹੈ ਬੱਚਿਆਂ ਨਾਲ ਸਮਾਂ ਬਿਤਾਉਣਾ : ਰਿਪੋਰਟ

Friday, Aug 12, 2022 - 06:39 PM (IST)

ਨਵੀਂ ਦਿੱਲੀ - ਹਰ ਕਿਸੇ ਨੂੰ ਆਪਣੇ ਘਰ ਦੇ ਕੰਮਾਂ ਵਿਚ ਪਰਿਵਾਰ ਨਾਲ ਮਦਦ ਕਰਵਾਉਣੀ ਪੈਂਦੀ ਹੈ। ਫਿਰ ਭਾਵੇਂ ਉਹ ਬਾਜ਼ਾਰ ਤੋਂ ਸਾਮਾਨ ਲਿਆਉਣ ਲਈ ਹੋਵੇ ਜਾਂ ਫਿਰ ਘਰ ਦੇ ਛੋਟੇ-ਮੋਟੇ ਕੰਮਾਂ ਦੀ ਮਦਦ ਹੋਵੇ। ਕਈ ਲੋਕਾਂ ਭਾਂਤ-ਭਾਂਤ ਦਾ ਭੋਜਨ ਖਾਣਾ ਪਸੰਦ ਹੁੰਦਾ ਹੈ ਪਰ ਭੋਜਨ ਬਣਾਉਣਾ ਹਰ ਕਿਸੇ ਨੂੰ ਪਸੰਦ ਨਹੀਂ ਹੁੰਦਾ ਹੈ। ਹਰ ਕੋਈ ਸੋਚਦਾ ਹੋਵੇਗਾ ਕਿ ਕੀ ਬਹੁਤ ਅਮੀਰ ਲੋਕ ਵੀ ਘਰ ਦੇ ਕੰਮ ਕਰਦੇ ਹੋਣਗੇ ਜਾਂ ਨਹੀਂ। 

ਇਹ ਵੀ ਪੜ੍ਹੋ : ਦੇਸ਼ ’ਚ ਕਣਕ ਦਾ ਸਟਾਕ ਹੇਠਲੇ ਪੱਧਰ ’ਤੇ, ਚੌਲਾਂ ਦੇ ਭੰਡਾਰ ਘੱਟਣ ਦਾ ਵੀ ਸ਼ੱਕ

ਦੁਨੀਆ ਦੇ ਜ਼ਿਆਦਾਤਰ ਅਰਬਪਤੀਆਂ ਨੂੰ ਰਸੋਈ ਵਿਚ ਕੰਮ ਕਰਨਾ ਪਸੰਦ ਹੈ। ਆਪਣੇ ਖਾਲ੍ਹੀ ਸਮੇਂ ਵਿਚ ਉਨ੍ਹਾਂ ਨੂੰ ਘਰ ਦਾ ਕੰਮ ਕਰਨਾ ਚੰਗਾ ਲਗਦਾ ਹੈ। ਫੋਰਬਸ ਨੇ ਦੁਨੀਆ ਦੇ 65 ਸਭ ਕੋਂ ਅਮੀਰ ਲੋਕਾਂ ਨੂੰ ਲੈ ਕੇ ਸਰਵੇਖਣ ਕੀਤਾ ਹੈ। ਇਸ ਸਰਵੇਖਣ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾਤਰ ਅਰਬਪਤੀ ਆਪਣੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਸਾਹਮਣੇ ਉਦਾਹਰਣ ਪੇਸ਼ ਕਰਨ ਲਈ ਅਜਿਹਾ ਕਰਦੇ ਹਨ ਤਾਂ ਜੋ ਬੱਚੇ ਮਿਹਨਤ ਦੀ ਕੀਮਤ ਸਮਝ ਸਕਣ। ਇਸ ਨਾਲ ਉਨ੍ਹਾਂ ਵਿਚ ਘਮੰਡ ਨਹੀਂ ਆਵੇਗਾ ਅਤੇ ਇਹ ਬੱਚਿਆਂ ਨੂੰ ਅਪਣਾਪਣ ਦਿਖਾਉਣ ਦਾ ਵੀ ਤਰੀਕਾ ਹੈ। ਸਰਵੇਖਣ ਵਿਚ ਸ਼ਾਮਲ ਅੱਧੇ ਅਰਬਪਤੀ ਆਪਣੇ ਖਾਲ੍ਹੀ ਸਮੇਂ ਵਿਚ ਆਪਣੇ ਬੱਚਿਆਂ ਅਤੇ ਪੋਤੇ-ਪੋਤਿਆਂ ਨਾਲ ਖੇਡਣਾ ਪਸੰਦ ਕਰਦੇ ਹਨ। 

ਬਿਲ ਗੇਟਸ ਪਰਿਵਾਰ ਨਾਲ ਰਾਤ ਦੇ ਭੋਜਨ ਦੇ ਬਾਅਦ ਭਾਂਡੇ ਸਾਫ਼ ਕਰਦੇ ਹਨ। ਉਨ੍ਹਾਂ ਨੂੰ ਆਪਣੇ ਪਰਿਵਾਰ ਲਈ ਭੋਜਨ ਬਣਾਉਣਾ ਚੰਗਾ ਲਗਦਾ ਹੈ। ਉਹ ਕਹਿੰਦੇ ਹਨ ਕਿ ਇਹ ਕਰਨਾ ਬੱਚਿਆਂ ਨੂੰ ਉਤਸ਼ਾਹਿਤ ਕਰਦਾ ਹੈ ਕਿ ਮਿਲਜੁਲ ਕੇ ਰਹੋ ਅਤੇ ਕੰਮ ਕਰੋ।

ਜੈੱਫ ਬੇਜੋਸ ਨੂੰ ਵੀ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣਾ ਚੰਗਾ ਲਗਦਾ ਹੈ।

ਇਹ ਵੀ ਪੜ੍ਹੋ : ਅਟਲ ਪੈਨਸ਼ਨ ਯੋਜਨਾ ’ਚ ਹੋਇਆ ਬਦਲਾਅ, 1 ਅਕਤੂਬਰ ਤੋਂ ਇਹ ਵਿਅਕਤੀ ਨਹੀਂ ਕਰ ਸਕਣਗੇ ਨਿਵੇਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News