ਸੋਨੇ-ਚਾਂਦੀ 'ਚ ਸਭ ਤੋਂ ਵੱਡੀ ਹਫ਼ਤਾਵਾਰੀ ਗਿਰਾਵਟ, ਇੰਨੀ ਰਹਿ ਗਈ ਕੀਮਤ

Saturday, Sep 26, 2020 - 07:40 PM (IST)

ਸੋਨੇ-ਚਾਂਦੀ 'ਚ ਸਭ ਤੋਂ ਵੱਡੀ ਹਫ਼ਤਾਵਾਰੀ ਗਿਰਾਵਟ, ਇੰਨੀ ਰਹਿ ਗਈ ਕੀਮਤ

ਨਵੀਂ ਦਿੱਲੀ— ਇਸ ਵਾਰ ਸੋਨੇ ਅਤੇ ਚਾਂਦੀ ਨੇ ਕਈ ਮਹੀਨਿਆਂ ਪਿੱਛੋਂ ਸਭ ਤੋਂ ਵੱਡੀ ਹਫ਼ਤਾਵਾਰੀ ਗਿਰਾਵਟ ਦਰਜ ਕੀਤੀ ਹੈ।

ਸੋਨਾ ਵਾਇਦਾ ਦੀ ਕੀਮਤ ਐੱਮ. ਸੀ. ਐਕਸ. 'ਤੇ ਹਫ਼ਤੇ 'ਚ 2,000 ਰੁਪਏ ਘੱਟ ਗਈ ਹੈ। ਹਫ਼ਤੇ ਦੇ ਅੰਤਿਮ ਸੈਸ਼ਨ 'ਚ ਇਸ ਦੀ ਕੀਮਤ 49,666 ਰੁਪਏ ਪ੍ਰਤੀ ਦਸ ਗ੍ਰਾਮ ਰਹੀ।

ਮਾਹਰਾਂ ਦਾ ਕਹਿਣਾ ਹੈ ਕਿ ਸੋਨੇ ਦੀ ਕੀਮਤ ਜਲਦ ਹੀ 48,900-48,800 ਰੁਪਏ ਤੱਕ ਦੇਖਣ ਨੂੰ ਮਿਲ ਸਕਦੀ ਹੈ, ਇਸ ਤੋਂ ਪਹਿਲਾਂ ਇਹ 49,250 'ਤੇ ਦੇਖਣ ਨੂੰ ਮਿਲ ਸਕਦਾ ਹੈ। ਉੱਥੇ ਹੀ, ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਹਫ਼ਤੇ 'ਚ ਚਾਂਦੀ 9,000 ਰੁਪਏ ਸਸਤੀ ਹੋ ਚੁੱਕੀ ਹੈ ਅਤੇ ਸ਼ੁੱਕਰਵਾਰ ਦੇ ਅੰਤਿਮ ਸੈਸ਼ਨ 'ਚ ਇਹ ਐੱਮ. ਸੀ. ਐਕਸ. 'ਤੇ 59,018 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ।

ਇਹ ਵੀ ਪੜ੍ਹੋ- ਝੋਨੇ ਦੀ MSP 'ਤੇ ਖਰੀਦ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ ►ਬਿਜਲੀ ਬਿੱਲਾਂ 'ਚ ਹੋਵੇਗੀ ਵੱਡੀ ਕਮੀ, ਸਰਕਾਰ ਲੈਣ ਜਾ ਰਹੀ ਹੈ ਇਹ ਫ਼ੈਸਲਾ!

ਕੌਮਾਂਤਰੀ ਬਾਜ਼ਾਰਾਂ 'ਚ ਸੋਨੇ ਤੇ ਚਾਂਦੀ ਨੇ ਮਾਰਚ ਪਿੱਛੋਂ ਸਭ ਤੋਂ ਵੱਡੀ ਹਫ਼ਤਾਵਾਰੀ ਗਿਰਾਵਟ ਦਰਜ ਕੀਤੀ ਹੈ, ਸੋਨਾ ਹਫ਼ਤੇ 'ਚ 4.6 ਫੀਸਦੀ, ਜਦੋਂ ਕਿ ਚਾਂਦੀ 15 ਫੀਸਦੀ ਡਿੱਗੀ ਹੈ। ਵਿਸ਼ਲੇਸ਼ਕਾਂ ਨੇ ਗਲੋਬਲ ਆਰਥਿਕ ਵਿਕਾਸ ਨੂੰ ਲੈ ਕੇ ਪੈਦਾ ਹੋਈ ਚਿੰਤਾ ਵਿਚਕਾਰ ਡਾਲਰ ਦੀ ਵਧੀ ਮੰਗ ਨੂੰ ਇਸ ਗਿਰਾਵਟ ਦਾ ਕਾਰਨ ਮੰਨਿਆ ਹੈ। ਡਾਲਰ ਮਹਿੰਗਾ ਹੋਣ ਨਾਲ ਸੋਨੇ ਦੀ ਮੰਗ ਘੱਟ ਹੋ ਜਾਂਦੀ ਹੈ, ਨਤੀਜੇ ਵਜੋਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲਦੀ ਹੈ। ਹਾਲਾਂਕਿ, ਹਰ ਵਾਰ ਅਜਿਹਾ ਨਹੀਂ ਹੁੰਦਾ। ਕੁਝ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਅਨਿਸ਼ਚਿਤਤਾ ਵਧਣ ਨਾਲ ਸੋਨੇ 'ਚ ਗਿਰਾਵਟ ਥੋੜ੍ਹੇ ਸਮੇਂ ਲਈ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸੋਨੇ ਨੂੰ ਹੇਠਲੇ ਪੱਧਰ 'ਤੇ ਵੀ ਸਮਰਥਨ ਮਿਲ ਸਕਦਾ ਹੈ, ਕਿਉਂਕਿ ਭੂ-ਰਾਜਨੀਤਕ ਤਣਾਅ ਬਰਕਰਾਰ ਹੈ, ਇਸ ਤੋਂ ਇਲਾਵਾ ਆਰਥਿਕ ਦ੍ਰਿਸ਼ਟੀਕੋਣ ਵੀ ਖ਼ਰਾਬ ਹੈ।

ਇਹ ਵੀ ਪੜ੍ਹੋ-  ਦੇਸ਼ ਦੀ ਪਹਿਲੀ ਰੈਪਿਡ ਰੇਲ ਦਾ ਫਸਟ ਲੁਕ ਜਾਰੀ, 180KM ਪ੍ਰਤੀ ਘੰਟਾ ਹੋਵੇਗੀ ਰਫ਼ਤਾਰ ► ਬੁਰੇ ਦੌਰ 'ਚ ਅਨਿਲ ਅੰਬਾਨੀ, ਵੇਚਣੇ ਪਏ ਗਹਿਣੇ, ਬੋਲੇ- 'ਮੇਰੇ ਕੋਲ ਹੁਣ ਕੁਝ ਨਹੀਂ'


author

Sanjeev

Content Editor

Related News