ਬਿਗਬਾਸਕਟ ਦੇ ਡਾਟਾ ’ਚ ‘ਸੰਨ੍ਹ’, 2 ਕਰੋਡ਼ ਯੂਜ਼ਰਜ਼ ਦਾ ਬਿਊਰਾ ‘ਲੀਕ’
Monday, Nov 09, 2020 - 06:40 PM (IST)
ਨਵੀਂ ਦਿੱਲੀ (ਭਾਸ਼ਾ) - ਕਰਿਆਨਾ ਸਾਮਾਨ ਦੀ ਆਨਲਾਈਨ ਵਿਕਰੀ ਕਰਨ ਵਾਲੀ ਕੰਪਨੀ ਬਿਗਬਾਸਕਟ ਦੇ ਡਾਟਾ ’ਚ ਸੰਨ੍ਹ ਲੱਗਣ ਦਾ ਖਦਸ਼ਾ ਹੈ। ਸਾਈਬਰ ਇੰਟੈਲੀਜੈਂਸ ਕੰਪਨੀ ਸਾਈਬਿਲ ਅਨੁਸਾਰ ਡਾਟਾ ’ਚ ਸੰਨ੍ਹ ਨਾਲ ਬਿਗਬਾਸਕਟ ਦੇ ਕਰੀਬ 2 ਕਰੋਡ਼ ਯੂਜ਼ਰਜ਼ ਦਾ ਬਿਊਰਾ ‘ਲੀਕ’ ਹੋ ਗਿਆ ਹੈ।
ਕੰਪਨੀ ਨੇ ਇਸ ਬਾਰੇ ਬੈਂਗਲੁਰੂ ’ਚ ਸਾਈਬਰ ਕ੍ਰਾਈਮ ਸੇਲ ’ਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਉਹ ਸਾਈਬਰ ਮਾਹਿਰਾਂ ਵੱਲੋਂ ਕੀਤੇ ਗਏ ਦਾਅਵਿਆਂ ਦੀ ਜਾਂਚ ਕਰ ਰਹੀ ਹੈ। ਸਾਈਬਿਲ ਨੇ ਕਿਹਾ ਹੈ ਕਿ ਇਕ ਹੈਕਰ ਨੇ ਕਥਿਤ ਰੂਪ ਨਾਲ ਬਿਗਬਾਸਕਟ ਦੇ ਡਾਟਾ ਨੂੰ 30 ਲੱਖ ਰੁਪਏ ’ਚ ਵਿਕਰੀ ਲਈ ਰੱਖਿਆ ਹੈ। ਸਾਈਬਿਲ ਨੇ ਬਲਾਗ ’ਚ ਕਿਹਾ,‘‘ਡਾਰਕ ਵੈਬ ਦੀ ਨਿਯਮਿਤ ਨਿਗਰਾਨੀ ਦੌਰਾਨ ਸਾਈਬਿਲ ਦੀ ਜਾਂਚ ਟੀਮ ਨੇ ਪਾਇਆ ਕਿ ਸਾਈਬਰ ਕ੍ਰਾਈਮ ਬਾਜ਼ਾਰ ’ਚ ਬਿਗਬਾਸਕਟ ਦਾ ਡਾਟਾਬੇਸ 40,000 ਡਾਲਰ ’ਚ ਵੇਚਿਆ ਜਾ ਰਿਹਾ ਹੈ। ਐੱਸ. ਕਿਊ. ਐੱਲ. ਫਾਈਲ ਦਾ ਸਾਈਜ਼ ਕਰੀਬ 15 ਜੀ. ਬੀ. ਹੈ, ਜਿਸ ’ਚ ਕਰੀਬ 2 ਕਰੋਡ਼ ਯੂਜ਼ਰਜ਼ ਦਾ ਡੈਟਾ ਹੈ।’’
ਇਹ ਵੀ ਪੜ੍ਹੋ : ਕੀ ਤੁਸੀਂ ਵੀ ਵਰਲਡ ਬੈਂਕ ਕ੍ਰੈਡਿਟ ਕਾਰਡ ਲਈ ਦਿੱਤੀ ਹੈ ਅਰਜ਼ੀ? ਤਾਂ ਹੋ ਜਾਓ ਸਾਵਧਾਨ!
ਦਾਅਵੇ ਦੀ ਸੱਚਾਈ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ : ਕੰਪਨੀ
ਇਸ ’ਚ ਕਿਹਾ ਗਿਆ ਹੈ ਕਿ ਇਸ ਡੇਟਾ ’ਚ ਨਾਂ, ਈ-ਮੇਲ ਆਈਡੀ, ਪਾਸਵਰਡ ਹੈਸ਼ੇਜ, ਸੰਪਰਕ ਨੰਬਰ (ਮੋਬਾਇਲ ਅਤੇ ਫੋਨ) ਪਤਾ, ਜਨਮਮਿਤੀ, ਸਥਾਨ ਅਤੇ ਆਈ. ਪੀ. ਪਤਾ ਸ਼ਾਮਲ ਹੈ। ਸਾਈਬਿਲ ਨੇ ਪਾਸਵਰਡ ਦੀ ਚਰਚਾ ਕੀਤੀ ਹੈ, ਉਥੇ ਹੀ ਕੰਪਨੀ ਵਨ-ਟਾਈਮ ਪਾਸਵਰਡ ਦੀ ਵਰਤੋਂ ਕਰਦੀ ਹੈ, ਜੋ ਹਰ ਇਕ ਵਾਰ ਲਾਗ ਇਨ ’ਚ ਬਦਲਦਾ ਹੈ। ਬਿਗਬਾਸਕਟ ਨੇ ਬਿਆਨ ’ਚ ਕਿਹਾ ਕਿ ਕੁੱਝ ਦਿਨ ਪਹਿਲਾਂ ਸਾਨੂੰ ਸੰਭਾਵਿਕ ਡਾਟਾ ਸੰਨ੍ਹ ਦੀ ਜਾਣਕਾਰੀ ਮਿਲੀ ਹੈ। ਅਸੀਂ ਇਸ ਦਾ ਮੁਲਾਂਕਣ ਅਤੇ ਦਾਅਵੇ ਦੀ ਸੱਚਾਈ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਬਾਰੇ ਅਸੀਂ ਬੈਂਗਲੁਰੂ ਦੇ ਸਾਈਬਰ ਕ੍ਰਾਈਮ ਸੇਲ ’ਚ ਸ਼ਿਕਾਇਤ ਵੀ ਦਰਜ ਕੀਤੀ ਹੈ।
ਇਹ ਵੀ ਪੜ੍ਹੋ : 8 ਨਵੰਬਰ : PM ਮੋਦੀ ਦੇ ਇਕ ਫੈਸਲੇ ਨੇ ਪੂਰੇ ਦੇਸ਼ 'ਚ ਪਾ ਦਿੱਤੀਆਂ ਸਨ ਭਾਜੜਾਂ