ਰਿਲਾਇੰਸ ਕੈਪੀਟਲ ਨੂੰ ਵੱਡਾ ਝਟਕਾ , ਵਿਕਣ ਤੋਂ ਪਹਿਲਾਂ ਹੋਇਆ 4018 ਕਰੋੜ ਦਾ ਘਾਟਾ
Sunday, Feb 14, 2021 - 11:47 AM (IST)
ਨਵੀਂ ਦਿੱਲੀ (ਇੰਟ.) – ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਕੈਪੀਟਲ ਲਿਮਟਿਡ (ਆਰ. ਸੀ. ਐੱਲ.) ਵਿਕਰੀ ਦੀ ਪ੍ਰਕਿਰਿਆ ’ਚੋਂ ਲੰਘ ਰਹੀ ਹੈ। ਇਹ ਵਿਕਰੀ ਪ੍ਰਕਿਰਿਆ ਅਜਿਹੇ ਸਮੇਂ ’ਚ ਹੋ ਰਹੀ ਹੈ ਜਦੋਂ ਰਿਲਾਇੰਸ ਕੈਪੀਟਲ ਨੂੰ ਵੱਡਾ ਘਾਟਾ ਹੋਇਆ ਹੈ।
ਦਰਅਸਲ ਬੀਤੇ ਦਿਨੀਂ ਰਿਲਾਇੰਸ ਕੈਪੀਟਲ ਦੇ ਤਿਮਾਹੀ ਨਤੀਜੇ ਜਾਰੀ ਹੋਏ ਹਨ। ਇਸ ਦੇ ਮੁਤਾਬਕੇ ਦਸੰਬਰ 2020 ’ਚ ਸਮਾਪਤ ਤਿਮਾਹੀ ’ਚ ਰਿਲਾਇੰਸ ਕੈਪੀਟਲ ਨੂੰ 4018 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਇਹ ਦਸੰਬਰ 2019 ਨੂੰ ਸਮਾਪਤ ਪਿਛਲੀ ਤਿਮਾਹੀ ਦੌਰਾਨ 135.00 ਕਰੋੜ ਰੁਪਏ ’ਤੇ ਸੀ। ਦੱਸ ਦਈਏ ਕਿ ਬੀਤੇ ਸਾਲ ਰਿਲਾਇੰਸ ਕੈਪੀਟਲ ਦੀਆਂ ਇਕਾਈਆਂ ’ਚ ਪੂਰੀ ਜਾਂ ਕੁਝ ਹਿੱਸੇਦਾਰੀ ਲੈਣ ਨੂੰ ਲੈ ਕੇ ਰੁਚੀ ਪੱਤਰ ਮੰਗੇ ਗਏ ਸਨ।
ਇਹ ਵੀ ਪੜ੍ਹੋ : ਪਰਿਵਾਰਕ ਪੈਨਸ਼ਨਧਾਰਕਾਂ ਲਈ ਅਹਿਮ ਖ਼ਬਰ, ਸਰਕਾਰ ਨੇ ਵਧਾਈ ਪੈਨਸ਼ਨ ਦੀ ਲਿਮਟ
ਆਰ. ਸੀ. ਐੱਲ. ਦੀਆਂ ਸਹਾਇਕ ਇਕਾਈਆਂ ਰਿਲਾਇੰਸ ਜਨਰਲ ਇੰਸ਼ੋਰੈਂਸ, ਰਿਲਾਇੰਸ ਫਾਇਨਾਂਸ਼ੀਅਲ, ਰਿਲਾਇੰਸ ਨਿੱਪਨ ਲਾਈਫ ਇੰਸ਼ੋਰੈਂਸ ਕੰਪਨੀ, ਰਿਲਾਇੰਸ ਸਿਕਿਓਰਿਟੀਜ਼ ਅਤੇ ਰਿਲਾਇੰਸ ਅਸੈੱਟ ਰਿਕੰਸਟ੍ਰਕਸ਼ਨ ਲਿਮਟਿਡ ਹਨ। ਰਿਲਾਇੰਸ ਕੈਪੀਟਲ ਦੇ ਸ਼ੇਅਰ ਦੀ ਗੱਲ ਕਰੀਏ ਤਾਂ ਇਸ ’ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਨਾਲ ਕੰਪਨੀ ਦੇ ਨਿਵੇਸ਼ਕਾਂ ਨੂੰ ਵੱਡਾ ਝਟਕਾ ਲੱਗਾ ਹੈ। ਸ਼ੇਅਰ ਭਾਰ 10.09 (-0.10 ਫੀਸਦੀ) ਉੱਤੇ ਆ ਗਿਆ। ਕੰਪਨੀ ਦਾ ਕੁਲ ਮਾਰਕੀਟ ਕੈਪੀਟਲ 254 ਕਰੋੜ ਰੁਪਏ ਹੈ।
ਇਹ ਵੀ ਪੜ੍ਹੋ : Aadhaar Card ਦੀ ਐਪ 'ਚ UIDAI ਨੇ ਕੀਤੇ ਬਦਲਾਅ, ਹੁਣ ਮਿਲੇਗੀ ਇਹ ਸਹੂਲਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।