ਪੇਟੀਐੱਮ ਗਾਹਕਾਂ ਨੂੰ ਵੱਡੀ ਰਾਹਤ, RBI ਨੇ NPCI ਨੂੰ UPI ਸੰਚਾਲਨ ਲਈ ਮਦਦ ਕਰਨ ਲਈ ਕਿਹਾ

02/24/2024 10:38:17 AM

ਮੁੰਬਈ (ਭਾਸ਼ਾ)- RBI ਪੇਟੀਐੱਮ ਗਾਹਕਾਂ ਨੂੰ ਵੱਡੀ ਰਾਹਤ ਦਿੰਦਿਆਂ ਪੇਟੀਐਮ ਦੀ UPI ਸੇਵਾ ਨੂੰ ਬਰਕਰਾਰ ਰੱਖਣ ਲਈ ਅੱਜ ਯਾਨੀ 23 ਫਰਵਰੀ ਨੂੰ ਹੁਕਮ ਜਾਰੀ ਕਰਦਿਆਂ NPCI ਨੂੰ ਕਿਹਾ ਕਿ ਉਹ ਪੇਟੀਐੱਮ ਦੀ ਪੇਰੈਂਟ ਕੰਪਨੀ ਵਨ97 ਕਮਿਊਨੀਕੇਸ਼ਨ ਦੀ ਬੇਨਤੀ ਦੀ ਜਾਂਚ ਕਰੇ। ਇਸ ਦੇ ਨਾਲ ਹੀ ਅੱਜ ਆਰ. ਬੀ. ਆਈ ਨੇ ਐੱਨ. ਪੀ. ਸੀ. ਐੱਲ. ਨੂੰ ਐਡਵਾਈਜ਼ਰੀ ਜਾਰੀ ਕਰਦੇ ਹੋਏ ਕਿਹਾ ਕਿ ਪੇਟੀਐੱਮ ਐਪ ਰਾਹੀਂ ਸਰਵਿਸ ਬਰਕਰਾਰ ਰਹੇ। ਇਸ ਲਈ NPCI ਪੇਮੈਂਟ ਸਰਵਿਸ ਪ੍ਰੋਵਾਈਡਰ ਦੇ ਤੌਰ ’ਤੇ ਉੱਚ ਮਾਤਰਾ ਵਾਲੇ UPI ਟਰਾਂਜ਼ੈਕਸ਼ਨ ਦੀ ਸਮਰੱਥਾ ਵਾਲੇ 4-5 ਬੈਂਕਾਂ ਦੇ ਸਰਟੀਫਿਕੇਸ਼ਨ ਦੀ ਸਹੂਲਤ ਪ੍ਰਦਾਨ ਕਰੇ। 

ਇਹ ਵੀ ਪੜ੍ਹੋ - ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਵਿਆਹ ਦੀ ਤਾਰੀਖ਼ ਹੋਈ ਤੈਅ, ਮਹਿਮਾਨ ਵਜੋਂ ਆਉਣਗੇ ਕਈ ਦਿੱਗਜ਼ ਕਾਰੋਬਾਰੀ

ਦੱਸ ਦੇਈਏ ਕਿ ਜੇ NPCI ਦੀ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਪੇਟੀਐੱਮ ਐਪ ਰਾਹੀਂ ਯੂ. ਪੀ. ਆਈ. ਟਰਾਂਜ਼ੈਕਸ਼ਨ ਬਰਕਰਾਰ ਰਹੇਗੀ। ਜ਼ਿਕਰਯੋਗ ਹੈ ਕਿ ਆਰ. ਬੀ. ਆਈ. ਦੇ ਹੁਕਮਾਂ ਅਨੁਸਾਰ 15 ਮਾਰਚ ਤੋਂ ਪੇਟੀਐੱਮ ਪੇਮੈਂਟਸ ਬੈਂਕ ਬੰਦ ਹੋ ਜਾਵੇਗਾ। ਅਜਿਹੇ ’ਚ ਪੇਟੀਐਮ ਨੂੰ ਯੂ. ਪੀ. ਆਈ. ਟਰਾਂਜ਼ੈਕਸ਼ਨ ਪਹਿਲਾਂ ਵਾਂਗ ਹੀ ਬਿਨਾਂ ਕਿਸੇ ਰੁਕਾਵਟ ਦੇ ਬਰਕਰਾਰ ਰੱਖਣ ਲਈ ਥਰਡ ਪਾਰਟੀ ਐਪਲੀਕੇਸ਼ਨ ਪ੍ਰੋਵਾਈਡਰ (ਟੀ. ਪੀ. ਏ. ਪੀ.) ਬਣਾਉਣਾ ਪਵੇਗਾ, ਜਿਸ ਦੀ ਸਹੂਲਤ ਐੱਨ. ਪੀ. ਸੀ. ਆਈ. ਵੱਲੋਂ ਪ੍ਰਵਾਨਿਤ ਬੈਂਕ ਪ੍ਰਦਾਨ ਕਰੇਗਾ।

ਇਹ ਵੀ ਪੜ੍ਹੋ - ਮਹਿੰਗਾਈ ਤੋਂ ਮਿਲੀ ਰਾਹਤ! ਸਸਤਾ ਹੋਇਆ ਖਾਣ ਵਾਲਾ ਤੇਲ, ਜਾਣੋ ਆਪਣੇ ਸ਼ਹਿਰ ਦਾ ਤਾਜ਼ਾ ਰੇਟ

ਆਰ. ਬੀ. ਆਈ. ਨੇ ਕੀ-ਕੀ ਕਿਹਾ?
ਆਰ. ਬੀ. ਆਈ. ਨੇ ਆਪਣੇ ਹੁਕਮਾਂ ’ਚ ਅੱਗੇ ਕਿਹਾ ਕਿ ਵਨ97 ਕਮਿਊਨੀਕੇਸ਼ਨਜ਼ ਦੇ ਟੀ. ਪੀ. ਏ. ਪੀ. ਦਾ ਦਰਜਾ ਦੇਣ ਲਈ ਪੇਟੀਐੱਮ ਹੈਂਡਲ ਨੂੰ ਪੇਟੀਐਮ ਪੇਮੈਂਟਸ ਬੈਂਕ ਤੋਂ ਐੱਨ. ਪੀ. ਸੀ. ਆਈ. ਵੱਲੋਂ ਮਨਜ਼ੂਰ ਕੀਤੇ ਗਏ ਨਵੇਂ ਬੈਂਕਾਂ ਦੇ ਇਕ ਸਮੂਹ ’ਚ ਬਿਨਾਂ ਕਿਸੇ ਰੁਕਾਵਟ ਮਾਈਗ੍ਰੇਟ ਕੀਤਾ ਜਾਣਾ ਚਾਹੀਦਾ ਹੈ। ਆਰ. ਬੀ. ਆਈ. ਨੇ ਇਹ ਵੀ ਕਿਹਾ ਕਿ ਟੀ. ਪੀ. ਏ. ਪੀ. ਵੱਲੋਂ ਕੋਈ ਨਵਾਂ ਯੂਜ਼ਰ ਉਦੋਂ ਤੱਕ ਨਹੀਂ ਜੋੜਿਆ ਜਾਣਾ ਚਾਹੀਦਾ, ਜਦੋਂ ਤੱਕ ਸਾਰੇ ਮੌਜੂਦਾ ਯੂਜ਼ਰਜ਼ ਬਿਹਤਰ ਢੰਗ ਨਾਲ ਬਿਨਾਂ ਕਿਸੇ ਪਰੇਸ਼ਾਨੀ ਦੇ ਇਕ ਨਵੇਂ ਹੈਂਡਲ ’ਤੇ ਮਾਈਗ੍ਰੇਟ ਨਾ ਹੋ ਜਾਣ। ਪੇਟੀਐੱਮ ਕਿਊ. ਆਰ. ਕੋਡ ਦੀ ਵਰਤੋਂ ਕਰਨ ਵਾਲੇ ਵਪਾਰੀਆਂ ਲਈ ਵਨ97 ਕਮਿਊਨੀਕੇਸ਼ਨਜ਼ ਲਿਮਟਿਡ ਇਕ ਜਾਂ ਇਕ ਤੋਂ ਵੱਧ ਭੁਗਤਾਨ ਸੇਵਾ ਪ੍ਰਦਾਤਾ (ਪੀ. ਐੱਸ. ਪੀ.) ਬੈਂਕਾਂ (ਪੇਟੀਐਮ ਭੁਗਤਾਨ ਬੈਂਕ ਤੋਂ ਇਲਾਵਾ) ਨਾਲ ਨਿਪਟਾਰਾ ਖਾਤੇ ਖੋਲ੍ਹ ਸਕਦੀ ਹੈ।

ਇਹ ਵੀ ਪੜ੍ਹੋ - ਲਸਣ ਤੋਂ ਬਾਅਦ ਲੋਕਾਂ ਦੀਆਂ ਅੱਖਾਂ 'ਤੋਂ ਹੰਝੂ ਕੱਢੇਗਾ ਪਿਆਜ਼, ਇੰਨੇ ਰੁਪਏ ਵੱਧ ਰਹੀਆਂ ਨੇ ਕੀਮਤਾਂ

‘@ਪੇਟੀਐਮ’ ਯੂ. ਪੀ. ਆਈ. ਹੈਂਡਲ ਵਾਲੇ ਲੋਕਾਂ ਲਈ ਹੀ ਨਵੇਂ ਨਿਯਮ
ਆਰ. ਬੀ. ਆਈ. ਨੇ ਕਿਹਾ ਕਿ ਉਪਰ ਦਿੱਤੇ ਗਏ ਯੂ. ਪੀ. ਆਈ. ਹੈਂਡਲ ਦੀ ਮਾਈਗ੍ਰੇਸ਼ਨ ਸਿਰਫ਼ ਉਨ੍ਹਾਂ ਗਾਹਕਾਂ ਅਤੇ ਵਪਾਰੀਆਂ ’ਤੇ ਲਾਗੂ ਹੁੰਦੀ ਹੈ ਜਿਨ੍ਹਾਂ ਕੋਲ ਯੂ. ਪੀ. ਆਈ. ਹੈਂਡਲ ‘@ਪੇਟੀਐਮ’ ਹੈ। ਹੋਰਾਂ ਲੋਕਾਂ ਲਈ, ਜਿਨ੍ਹਾਂ ਕੋਲ ‘@ਪੇਟੀਐਮ’ ਤੋਂ ਇਲਾਵਾ ਕੋਈ ਯੂ. ਪੀ. ਆਈ. ਆਈ.ਡੀ. ਜਾਂ ਹੈਂਡਲ ਹੈ, ਉਨ੍ਹਾਂ ਨੂੰ ਲੈ ਕੇ ਕੋਈ ਬਦਲਾਅ ਜਾਂ ਕਾਰਵਾਈ ਦੀ ਲੋੜ ਨਹੀਂ ਹੈ। ਇਸ ਦਾ ਮਤਲਬ ਇਹ ਹੈ ਕਿ ‘@ਪੇਟੀਐਮ’ ਹੈਂਡਲ ਨੂੰ ਹੋਰ ਬੈਂਕਾਂ ’ਚ ਬਿਨਾਂ ਕਿਸੇ ਰੁਕਾਵਟ ਟਰਾਂਸਫਰ ਕਰਨ ਲਈ ਐੱਨ. ਪੀ. ਸੀ. ਆਈ. ਭੁਗਤਾਨ ਸੇਵਾ ਪ੍ਰਦਾਤਾ (ਪੀ. ਐੱਸ. ਪੀ.) ਦੇ ਰੂਪ ’ਚ 4-5 ਬੈਂਕਾਂ ਦਾ ਸਰਟੀਫਿਕੇਸ਼ਨ ਕਰ ਸਕਦਾ ਹੈ।

ਇਹ ਵੀ ਪੜ੍ਹੋ - ਕਿਸਾਨਾਂ ਲਈ ਚੰਗੀ ਖ਼ਬਰ: ਪਿਆਜ਼ ਦੇ ਨਿਰਯਾਤ ਤੋਂ ਮੋਦੀ ਸਰਕਾਰ ਨੇ ਹਟਾਈ ਪਾਬੰਦੀ

ਜ਼ਿਕਰਯੋਗ ਹੈ ਕਿ 16 ਫਰਵਰੀ ਦੇ ਆਪਣੇ ਹੁਕਮ ’ਚ ਆਰ. ਬੀ. ਆਈ. ਨੇ ਪੇਟੀਐਮ ਪੇਮੈਂਟ ਬੈਂਕ ਦੇ ਬੰਦ ਹੋਣ ਦੀ ਸਮਾਂ ਹੱਦ 29 ਫਰਵਰੀ ਤੋਂ ਵਧਾ ਕੇ 15 ਮਾਰਚ ਕਰ ਦਿੱਤੀ ਸੀ। ਆਰ. ਬੀ. ਆਈ. ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਦਾ ਪੇਟੀਐਮ ਖਾਤਾ ਜਾਂ ਵਾਲੇਟ ਪੇਟੀਐਮ ਪੇਮੈਂਟ ਬੈਂਕ ਨਾਲ ਹੈ, ਉਹ ਹੁਣ ਕੋਈ ਹੋਰ ਬਦਲ ਲੱਭ ਲੈਣ।

ਇਹ ਵੀ ਪੜ੍ਹੋ - ਲੋਕਾਂ ਲਈ ਵੱਡੀ ਖ਼ਬਰ: ਭਾਰਤ 'ਚ ਬੰਦ ਹੋ ਰਿਹੈ FasTag, ਹੁਣ ਇੰਝ ਵਸੂਲਿਆ ਜਾਵੇਗਾ ਟੋਲ ਟੈਕਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News