ਰਾਸ਼ਟਰੀ ਪੈਨਸ਼ਨ ਸਕੀਮ ਦੇ ਅੰਸ਼ਧਾਰਕਾਂ ਨੂੰ ਵੱਡੀ ਰਾਹਤ, ਵਿਦੇਸ਼ਾਂ 'ਚ ਵਸੇ ਭਾਰਤੀ ਵੀ ਬਣ ਸਕਣਗੇ ਹਿੱਸਾ

Monday, Aug 30, 2021 - 01:03 PM (IST)

ਰਾਸ਼ਟਰੀ ਪੈਨਸ਼ਨ ਸਕੀਮ ਦੇ ਅੰਸ਼ਧਾਰਕਾਂ ਨੂੰ ਵੱਡੀ ਰਾਹਤ, ਵਿਦੇਸ਼ਾਂ 'ਚ ਵਸੇ ਭਾਰਤੀ ਵੀ ਬਣ ਸਕਣਗੇ ਹਿੱਸਾ

ਨਵੀਂ ਦਿੱਲੀ (ਭਾਸ਼ਾ) - ਪੈਨਸ਼ਨ ਫੰਡ ਰੈਗੂਲੇਟਰ ਅਤੇ ਵਿਕਾਸ ਅਥਾਰਿਟੀ (ਪੀ. ਐੱਫ. ਆਰ. ਡੀ. ਏ.) ਨੇ ਰਾਸ਼ਟਰੀ ਪੈਨਸ਼ਨ ਪ੍ਰਣਾਲੀ (ਐੱਨ. ਪੀ. ਐੱਸ.) ਨਾਲ 65 ਸਾਲ ਦੀ ਉਮਰ ਤੋਂ ਬਾਅਦ ਜੁਡ਼ਣ ਵਾਲੇ ਅੰਸ਼ਧਾਰਕਾਂ ਲਈ ਇਸ ਨੂੰ ਹੋਰ ਆਕਰਸ਼ਕ ਬਣਾਇਆ ਹੈ। ਇਸ ਦੇ ਤਹਿਤ ਅਜਿਹੇ ਲੋਕਾਂ ਨੂੰ ਆਪਣੇ 50 ਫ਼ੀਸਦੀ ਤੱਕ ਫੰਡ ਨੂੰ ਇਕਵਿਟੀ ਜਾਂ ਸ਼ੇਅਰਾਂ ਲਈ ਅਲਾਟ ਕਰਨ ਦੀ ਆਗਿਆ ਦਿੱਤੀ ਗਈ ਹੈ। ਨਾਲ ਹੀ ਸੀਨੀਅਰ ਸਿਟੀਜ਼ਨਾਂ ਲਈ ਬਾਹਰ ਨਿਕਲਣ ਦੇ ਨਿਯਮਾਂ ਨੂੰ ਸਰਲ ਕੀਤਾ ਗਿਆ ਹੈ।

ਐੱਨ. ਪੀ. ਐੱਸ. ਨਾਲ ਜੁਡ਼ਣ ਦੀ ਉਮਰ ਨੂੰ 65 ਤੋਂ ਵਧਾ ਕੇ 70 ਸਾਲ ਕੀਤੇ ਜਾਣ ਤੋਂ ਬਾਅਦ ਪੀ. ਐੱਫ. ਆਰ. ਡੀ. ਏ. ਨੇ ਪ੍ਰਵੇਸ਼ ਅਤੇ ਬਾਹਰ ਨਿਕਲਣ ਦੇ ਨਿਯਮਾਂ ਨੂੰ ਸੋਧਿਆ ਹੈ। ਐੱਨ. ਪੀ. ਐੱਸ. ’ਚ ਪ੍ਰਵੇਸ਼ ਦੀ ਉਮਰ ਨੂੰ 18-65 ਸਾਲ ਤੋਂ ਸੋਧ ਕੇ 18-70 ਸਾਲ ਕੀਤਾ ਗਿਆ ਹੈ। ਸੋਧੇ ਦਿਸ਼ਾ-ਨਿਰਦੇਸ਼ਾਂ ’ਤੇ ਪੀ. ਐੱਫ. ਆਰ. ਡੀ. ਏ. ਦੇ ਸਰਕੁਲਰ ਅਨੁਸਾਰ 65-70 ਉਮਰ ਵਰਗ ’ਚ ਕੋਈ ਵੀ ਭਾਰਤੀ ਨਾਗਰਿਕ ਜਾਂ ਵਿਦੇਸ਼ਾਂ ’ਚ ਵੱਸਿਆ ਭਾਰਤੀ ਨਾਗਰਿਕ (ਓ. ਸੀ. ਆਈ.) ਐੱਨ. ਪੀ. ਐੱਸ. ਨਾਲ ਜੁੜ ਸਕਦਾ ਹੈ। ਉਹ ਇਸ ਯੋਜਨਾ ਦੇ ਨਾਲ 75 ਸਾਲ ਦੀ ਉਮਰ ਤੱਕ ਜੁੜਿਆ ਰਹਿ ਸਕਦਾ ਹੈ।

ਇਹ ਵੀ ਪੜ੍ਹੋ: ਤੁਹਾਡੇ Aadhaar ਕਾਰਡ ਨਾਲ ਕਿੰਨੇ ਮੋਬਾਇਲ ਸਿਮ ਜਾਰੀ ਹੋਏ ਹਨ, ਇੱਕ ਮਿੰਟ 'ਚ ਇੰਝ ਲਗਾਓ ਪਤਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News