2,000 ਦੇ ਨੋਟਾਂ ਨੂੰ ਲੈ ਕੇ ਵਿੱਤ ਮੰਤਰੀ ਸੀਤਾਰਮਣ ਨੇ ਸੰਸਦ 'ਚ ਦਿੱਤੀ ਅਹਿਮ ਜਾਣਕਾਰੀ
Tuesday, Mar 21, 2023 - 04:11 PM (IST)
ਨਵੀਂ ਦਿੱਲੀ- ਜੇਕਰ ਤੁਹਾਡੇ ਕੋਲ ਵੀ 2000 ਰੁਪਏ ਦਾ ਨੋਟ ਹੈ ਤਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਇਨ੍ਹਾਂ ਦੀ ਛਪਾਈ ਨੂੰ ਲੈ ਕੇ ਵੱਡੀ ਜਾਣਕਾਰੀ ਦਿੱਤੀ ਹੈ। ਨੋਟਬੰਦੀ ਦੇ ਕਰੀਬ 6 ਸਾਲ ਬਾਅਦ ਕੇਂਦਰ ਸਰਕਾਰ ਵੱਲੋਂ ਕਰੰਸੀ ਨੋਟਾਂ ਨੂੰ ਲੈ ਕੇ ਅਜਿਹਾ ਅਪਡੇਟ ਆਇਆ ਹੈ। ਇਨ੍ਹੀਂ ਦਿਨੀਂ ਹਰ ਪਾਸੇ 2000 ਰੁਪਏ ਦੇ ਨੋਟ ਦੀ ਚਰਚਾ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਕੁਝ ਸਾਲਾਂ 'ਚ ਇਹ ਨੋਟ ਕਾਫ਼ੀ ਘੱਟ ਹੋ ਗਏ ਹਨ। ਕੀ ਰਿਜ਼ਰਵ ਬੈਂਕ ਵਲੋਂ 2000 ਰੁਪਏ ਦੇ ਨੋਟਾਂ ਬਾਰੇ ਬੈਂਕਾਂ ਨੂੰ ਕੋਈ ਆਦੇਸ਼ ਦਿੱਤਾ ਗਿਆ ਹੈ? ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਖ਼ੁਦ ਸੰਸਦ 'ਚ ਇਸ ਬਾਰੇ ਇਹ ਗੱਲ ਆਖੀ।
ਇਹ ਵੀ ਪੜ੍ਹੋ- ਬੇਮੌਸਮ ਬਾਰਿਸ਼ ਨਾਲ ਕਣਕ ਦੀ ਫਸਲ ਨੂੰ ਕੁਝ ਨੁਕਸਾਨ, ਸੂਬਿਆਂ ਤੋਂ ਰਿਪੋਰਟ ਮਿਲਣਾ ਬਾਕੀ : ਕੇਂਦਰ
ਸੰਸਦ 'ਚ ਪੁੱਛੇ ਗਏ ਕਈ ਸਵਾਲ
ਦੱਸ ਦੇਈਏ ਕਿ ਇਨ੍ਹੀਂ ਦਿਨੀਂ ਦੇਖਿਆ ਜਾ ਰਿਹਾ ਹੈ ਬੈਂਕਾਂ ਦੇ ਏ.ਟੀ.ਐੱਮ 'ਚੋਂ 2000 ਦੀ ਬਜਾਏ 500 ਅਤੇ 200 ਰੁਪਏ ਦੇ ਹੋਰ ਨੋਟ ਨਿਕਲ ਰਹੇ ਹਨ। ਕੀ ਸਰਕਾਰ 2000 ਰੁਪਏ ਦੇ ਨੋਟਾਂ ਨੂੰ ਬਾਜ਼ਾਰ ਤੋਂ ਹਟਾਉਣ ਦੀ ਯੋਜਨਾ ਬਣਾ ਰਹੀ ਹੈ। ਇਹ ਮੁੱਦਾ ਸੰਸਦ 'ਚ ਚੁੱਕਿਆ ਗਿਆ ਹੈ। ਲੋਕ ਸਭਾ 'ਚ ਸੰਸਦ ਮੈਂਬਰ ਸੰਤੋਸ਼ ਕੁਮਾਰ ਨੇ ਵਿੱਤ ਮੰਤਰੀ ਨੂੰ ਕਈ ਸਵਾਲ ਪੁੱਛੇ ਹਨ, ਜਿਨ੍ਹਾਂ ਦੇ ਜਵਾਬ ਖ਼ੁਦ ਵਿੱਤ ਮੰਤਰੀ ਨੇ ਦਿੱਤੇ ਹਨ।
ਇਹ ਵੀ ਪੜ੍ਹੋ- ਗਰਮੀਆਂ 'ਚ ਜ਼ਰੂਰ ਕਰੋ 'ਤਰ' ਦੀ ਵਰਤੋਂ, ਸਰੀਰ 'ਚ ਪਾਣੀ ਦੀ ਘਾਟ ਸਣੇ ਹੋਣਗੇ ਹੋਰ ਵੀ ਲਾਭ
ਵਿੱਤ ਮੰਤਰੀ ਨੇ ਦਿੱਤੀ ਜਾਣਕਾਰੀ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ 'ਚ ਬੋਲਦੇ ਹੋਏ ਕਿਹਾ ਕਿ ਆਰ.ਬੀ.ਆਈ. ਦੀ ਸਾਲਾਨਾ ਰਿਪੋਰਟ ਦੇ ਅਨੁਸਾਰ ਮਾਰਚ 2017 ਅਤੇ ਮਾਰਚ 2022 ਦੇ ਅੰਤ 'ਚ 500 ਅਤੇ 2000 ਰੁਪਏ ਦੇ ਨੋਟਾਂ ਦਾ ਕੁੱਲ ਮੁੱਲ 9.512 ਲੱਖ ਕਰੋੜ ਅਤੇ 27.057 ਲੱਖ ਕਰੋੜ ਸੀ।
ਇਹ ਵੀ ਪੜ੍ਹੋ- IDBI ਬੈਂਕ ਨੂੰ ਵੇਚਣ ਦੀ ਤਿਆਰੀ ’ਚ ਸਰਕਾਰ
ਆਰ.ਬੀ.ਆਈ. ਨੇ ਜਾਰੀ ਨਹੀਂ ਕੀਤੇ ਨਿਰਦੇਸ਼
ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਇਹ ਵੀ ਦੱਸਿਆ ਹੈ ਕਿ ਬੈਂਕਾਂ ਨੂੰ ਰਿਜ਼ਰਵ ਬੈਂਕ ਵੱਲੋਂ ਅਜਿਹਾ ਕੋਈ ਨਿਰਦੇਸ਼ ਜਾਰੀ ਨਹੀਂ ਕੀਤਾ ਗਿਆ ਹੈ। ਇਹ ਖ਼ੁਦ ਬੈਂਕ ਵਲੋਂ ਤੈਅ ਕੀਤਾ ਜਾਂਦਾ ਹੈ ਕਿ ਕਿਹੜੇ ਮੁੱਲ ਵਰਗ ਨੂੰ ਨੋਟਾਂ ਨੂੰ ਕਦੋਂ ਪਾਉਣਾ ਹੈ। ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਕਿਹਾ ਕਿ ਆਰ.ਬੀ.ਆਈ. ਦੀ ਸਾਲਾਨਾ ਰਿਪੋਰਟ ਮੁਤਾਬਕ ਸਾਲ 2019-20 ਤੋਂ ਬਾਅਦ ਤੋਂ 2000 ਰੁਪਏ ਦੇ ਨੋਟਾਂ ਦੀ ਛਪਾਈ ਨਹੀਂ ਹੋਈ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।