ਸੋਨੇ ਦੀਆਂ ਕੀਮਤਾਂ ਵਿਚ ਵੱਡੀ ਗਿਰਾਵਟ, ਜਾਣੋ ਕਿੰਨੀ ਹੋਈ ਕੀਮਤ

Thursday, Sep 01, 2022 - 06:18 PM (IST)

ਸੋਨੇ ਦੀਆਂ ਕੀਮਤਾਂ ਵਿਚ ਵੱਡੀ ਗਿਰਾਵਟ, ਜਾਣੋ ਕਿੰਨੀ ਹੋਈ ਕੀਮਤ

ਨਵੀਂ ਦਿੱਲੀ — ਦੁਨੀਆ ਭਰ ਦੇ ਕੇਂਦਰੀ ਬੈਂਕ ਮਹਿੰਗਾਈ 'ਤੇ ਕਾਬੂ ਪਾਉਣ ਲਈ ਵਿਆਜ ਦਰਾਂ ਵਧਾ ਰਹੇ ਹਨ। ਇਸ ਦਾ ਸਿੱਧਾ ਅਸਰ ਸੋਨੇ ਦੀ ਕੀਮਤ 'ਤੇ ਪੈਂਦਾ ਹੈ। ਸੋਨੇ ਦੀਆਂ ਕੀਮਤਾਂ ਵਿਚ ਸਭ ਤੋਂ ਲੰਬੀ ਗਿਰਾਵਟ ਅਗਸਤ ਵਿਚ ਆਈ ਸੀ। 2018 ਤੋਂ ਬਾਅਦ ਸੋਨੇ ਦੀ ਕੀਮਤ ਵਿੱਚ ਇਹ ਸਭ ਤੋਂ ਲੰਬੀ ਮਹੀਨਾਵਾਰ ਗਿਰਾਵਟ ਹੈ। ਅਗਸਤ 'ਚ ਕੌਮਾਂਤਰੀ ਪੱਧਰ 'ਤੇ ਸੋਨੇ ਦੀ ਕੀਮਤ ਕਰੀਬ ਤਿੰਨ ਫੀਸਦੀ ਡਿੱਗ ਗਈ ਸੀ। ਸੋਨੇ ਦੀ ਕੀਮਤ 'ਚ ਲਗਾਤਾਰ ਪੰਜਵੇਂ ਮਹੀਨੇ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੌਰਾਨ MCX 'ਤੇ ਵੀ ਅੱਜ ਸੋਨੇ ਦੀ ਕੀਮਤ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਅਕਤੂਬਰ ਡਿਲੀਵਰੀ ਲਈ ਸੋਨਾ 232 ਰੁਪਏ ਦੀ ਗਿਰਾਵਟ ਨਾਲ 50182 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ : ਇਸ ਬੈਂਕ ਨੇ ਚਾਰ ਮਹੀਨਿਆਂ 'ਚ ਚੌਥੀ ਵਾਰ ਮਹਿੰਗਾ ਕੀਤਾ ਕਰਜ਼ਾ, ਹੋਰ ਬੈਂਕਾਂ ਨੇ ਵੀ MCLR 'ਚ ਕੀਤਾ ਵਾਧਾ

ਮਾਹਿਰਾਂ ਦਾ ਕਹਿਣਾ ਹੈ ਕਿ ਕੇਂਦਰੀ ਬੈਂਕ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਵਿਆਜ ਦਰਾਂ 'ਚ ਤੇਜ਼ੀ ਨਾਲ ਵਾਧਾ ਕਰ ਰਹੇ ਹਨ। ਇਹ ਸੋਨੇ ਦੀਆਂ ਕੀਮਤਾਂ ਲਈ ਚੰਗਾ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਕਈ ਦੇਸ਼ਾਂ ਦੇ ਕੇਂਦਰੀ ਬੈਂਕ ਆਉਣ ਵਾਲੇ ਕਈ ਮਹੀਨਿਆਂ ਲਈ ਵਿਆਜ ਦਰਾਂ 'ਚ ਭਾਰੀ ਵਾਧਾ ਕਰ ਸਕਦੇ ਹਨ। ਯੂਰਪੀ ਦੇਸ਼ਾਂ ਵਿੱਚ ਮਹਿੰਗਾਈ ਦੋਹਰੇ ਅੰਕਾਂ ਤੱਕ ਪਹੁੰਚਣ ਵਾਲੀ ਹੈ। ਇਸ ਤੋਂ ਸਪੱਸ਼ਟ ਹੈ ਕਿ ਆਉਣ ਵਾਲੇ ਦਿਨਾਂ 'ਚ ਵਿਆਜ ਦਰਾਂ 'ਚ ਵਾਧਾ ਜਾਰੀ ਰਹੇਗਾ। ਸੋਨਾ ਖ਼ਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਇਹ ਚੰਗੀ ਖ਼ਬਰ ਨਹੀਂ ਹੈ। ਸੰਕਟ ਦੇ ਸਮੇਂ ਸੋਨੇ ਨੂੰ ਸੁਰੱਖਿਅਤ ਨਿਵੇਸ਼ ਮੰਨਿਆ ਜਾਂਦਾ ਹੈ, ਇਸ ਲਈ ਵਿਆਜ ਵਧਣ ਕਾਰਨ, ਨਿਵੇਸ਼ਕ ਇਸ ਨੂੰ ਖਰੀਦ ਸਕਦੇ ਹਨ।

MCX 'ਤੇ ਵੀ ਵੀਰਵਾਰ ਨੂੰ ਸੋਨੇ ਦੀ ਕੀਮਤ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਦੁਪਹਿਰ 12.50 ਵਜੇ ਅਕਤੂਬਰ ਵਿਚ ਡਿਲੀਵਰੀ ਲਈ ਸੋਨਾ 232 ਰੁਪਏ ਦੀ ਗਿਰਾਵਟ ਨਾਲ 50182 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਸੀ। ਸ਼ੁਰੂਆਤੀ ਕਾਰੋਬਾਰ 'ਚ ਇਹ 50051 ਰੁਪਏ ਦੇ ਹੇਠਲੇ ਪੱਧਰ 'ਤੇ ਚਲਾ ਗਿਆ। ਨਾਲ ਹੀ ਇਹ 50245 ਰੁਪਏ ਦੇ ਉੱਚ ਪੱਧਰ 'ਤੇ ਚਲਾ ਗਿਆ। ਦਸੰਬਰ ਡਿਲੀਵਰੀ ਲਈ ਸੋਨਾ ਵੀ 245 ਰੁਪਏ ਦੀ ਗਿਰਾਵਟ ਨਾਲ 50504 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ : ਹਵਾਈ ਸਫ਼ਰ ਦਰਮਿਆਨ ਆਪਣਾ ਸਮਾਨ ਵਾਪਸ ਲੈਣ ਲਈ ਯਾਤਰੀਆਂ ਨੂੰ ਹੋਣਾ ਪੈਂਦੈ ਖੱਜਲ-ਖ਼ੁਆਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News