ਸ਼ੇਅਰ ਬਾਜ਼ਾਰਾਂ ''ਚ ਸ਼ੁਰੂਆਤੀ ਕਾਰੋਬਾਰ ''ਚ ਵੱਡੀ ਗਿਰਾਵਟ, ਸੈਂਸੈਕਸ 817 ਅੰਕ ਟੁੱਟਿਆ

09/26/2022 10:27:18 AM

ਮੁੰਬਈ (ਭਾਸ਼ਾ) - ਕਮਜ਼ੋਰ ਗਲੋਬਲ ਰੁਝਾਨਾਂ ਅਤੇ ਵਿਦੇਸ਼ੀ ਫੰਡਾਂ ਦੀ ਨਿਕਾਸੀ ਦਰਮਿਆਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ ਲਗਭਗ 817 ਅੰਕ ਡਿੱਗ ਗਿਆ। ਇਸ ਦੌਰਾਨ ਸਾਰੇ ਪ੍ਰਮੁੱਖ ਸੂਚਕਾਂਕ 'ਚ ਗਿਰਾਵਟ ਦਰਜ ਕੀਤੀ ਗਈ। ਲਗਾਤਾਰ ਚੌਥੇ ਕਾਰੋਬਾਰੀ ਸੈਸ਼ਨ 'ਚ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 816.72 ਅੰਕ ਡਿੱਗ ਕੇ 57,282.20 'ਤੇ ਖੁੱਲ੍ਹਿਆ। NSE ਨਿਫਟੀ 254.4 ਅੰਕ ਡਿੱਗ ਕੇ 17,072.95 'ਤੇ ਬੰਦ ਹੋਇਆ। 

ਸ਼ੁੱਕਰਵਾਰ ਨੂੰ ਸੈਂਸੈਕਸ 1,020.80 ਅੰਕ ਜਾਂ 1.73 ਫੀਸਦੀ ਦੀ ਗਿਰਾਵਟ ਨਾਲ 58,098.92 'ਤੇ ਬੰਦ ਹੋਇਆ। ਨਿਫਟੀ 302.45 ਅੰਕ ਜਾਂ 1.72 ਫੀਸਦੀ ਦੀ ਗਿਰਾਵਟ ਨਾਲ 17,327.35 'ਤੇ ਬੰਦ ਹੋਇਆ ਸੀ। 

ਟਾਪ ਲੂਜ਼ਰਜ਼

ਪਾਵਰ ਗਰਿੱਡ, ਟਾਟਾ ਸਟੀਲ, ਮਾਰੂਤੀ, ਮਹਿੰਦਰਾ ਐਂਡ ਮਹਿੰਦਰਾ, ਐਨਟੀਪੀਸੀ, ਇੰਡਸਇੰਡ ਬੈਂਕ, ਐਕਸਿਸ ਬੈਂਕ , ਟਾਈਟਨ 

ਟਾਪ ਗੇਨਰਜ਼

ਨੇਸਲੇ ,ਹਿੰਦੁਸਤਾਨ ਯੂਨੀਲੀਵਰ 

ਗਲੋਬਲ ਬਾਜ਼ਾਰਾਂ ਦਾ ਹਾਲ

 ਹੋਰ ਏਸ਼ੀਆਈ ਬਾਜ਼ਾਰਾਂ ਵਿਚ, ਸਿਓਲ, ਟੋਕੀਓ ਅਤੇ ਸ਼ੰਘਾਈ ਲਾਲ ਰੰਗ ਵਿਚ ਸਨ, ਜਦੋਂ ਕਿ ਹਾਂਗਕਾਂਗ ਵਿਚ ਮਾਮੂਲੀ ਵਾਧਾ ਹੋਇਆ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਕਮਜ਼ੋਰੀ ਨਾਲ ਬੰਦ ਹੋਏ।

ਇਸ ਦੌਰਾਨ ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.59 ਫੀਸਦੀ ਡਿੱਗ ਕੇ 85.64 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ। ਸਟਾਕ ਮਾਰਕੀਟ ਦੇ ਅਸਥਾਈ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਸ਼ੁੱਕਰਵਾਰ ਨੂੰ ਸ਼ੁੱਧ ਰੂਪ ਨਾਲ 2,899.68 ਕਰੋੜ ਰੁਪਏ ਦੇ ਸ਼ੇਅਰ ਵੇਚੇ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News