ਸੇਵਾ ਖੇਤਰ 'ਚ ਆਈ ਵੱਡੀ ਗਿਰਾਵਟ , ਅਪ੍ਰੈਲ ਤੋਂ ਸਤੰਬਰ 'ਚ 7.65 ਲੱਖ ਕਰੋੜ ਹੋਇਆ ਨਿਵੇਸ਼

Saturday, Oct 08, 2022 - 01:27 PM (IST)

ਬਿਜ਼ਨੈੱਸ ਡੈਸਕ : ਪਿਛਲੇ ਚਾਰ ਸਾਲਾਂ 'ਚ ਅਪ੍ਰੈਲ ਤੋਂ ਸਤੰਬਰ ਮਹੀਨੇ ਤੱਕ ਨਿਰਮਾਣ ਖੇਤਰ 'ਚ 34 ਫ਼ੀਸਦੀ ਨਿਵੇਸ਼ ਵਧਿਆ ਹੈ ਜਦਕਿ ਸੇਵਾ ਖੇਤਰ 'ਚ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ ਹੈ। ਇਸ ਸਾਲ ਮੈਨੂਫੈਕਚਰਿੰਗ 'ਚ ਨਵਾਂ ਨਿਵੇਸ਼ ਅਪ੍ਰੈਲ ਤੋਂ ਸਤੰਬਰ ਦਰਮਿਆਨ 55 ਫ਼ੀਸਦੀ ਰਿਹਾ। ਜਦੋਂ ਕਿ 2018 ਦੀ ਇਸੇ ਮਿਆਦ ਵਿੱਚ ਇਹ ਸਿਰਫ਼ 21.5ਫ਼ੀਸਦੀ ਅਤੇ 2019 ਵਿੱਚ 13.4 ਫ਼ੀਸਦੀ ਸੀ।

ਇਸ ਤੋਂ ਇਲਾਵਾ ਸੇਵਾ ਖੇਤਰ ਵਿੱਚ ਅਪ੍ਰੈਲ-ਸਤੰਬਰ 2018 ਦੌਰਾਨ ਨਵਾਂ ਨਿਵੇਸ਼ 43.8 ਫ਼ੀਸਦੀ ਸੀ ਅਤੇ ਇਹ 2021 ਵਿੱਚ 30.4 ਫ਼ੀਸਦੀ ਹੋ ਗਿਆ ਜੋ ਇਸ ਸਾਲ ਘਟ ਕੇ 5.9 ਫ਼ੀਸਦੀ ਰਹਿ ਗਿਆ। ਅਪ੍ਰੈਲ ਤੋਂ ਸਤੰਬਰ ਵਿੱਚ ਊਰਜਾ ਵਿੱਚ ਕੁੱਲ ਨਿਵੇਸ਼ ਦਾ 78 ਫ਼ੀਸਦੀ ਹਿੱਸਾ ਰਸਾਇਣਾਂ ਅਤੇ ਸਬੰਧਤ ਉਤਪਾਦਾਂ ਦਾ ਹੈ।

ਰਸਾਇਣਾਂ ਅਤੇ ਇਸਦੇ ਉਤਪਾਦਾਂ ਵਿੱਚ ਭਾਰੀ ਨਿਵੇਸ਼

ਬੈਂਕ ਆਫ਼ ਬੜੌਦਾ ਦੀ ਰਿਪੋਰਟ ਮੁਤਾਬਕ ਕੈਮੀਕਲ ਅਤੇ ਕੈਮੀਕਲ ਉਤਪਾਦ ਦੂਜੇ ਸਥਾਨ 'ਤੇ ਹਨ। ਉਨ੍ਹਾਂ ਦਾ ਨਵਾਂ ਨਿਵੇਸ਼ 2018 ਵਿੱਚ 7.5 ਫ਼ੀਸਦੀ ਅਤੇ ਅਪ੍ਰੈਲ ਅਤੇ ਸਤੰਬਰ 2022 ਵਿੱਚ 40 ਫ਼ੀਸਦੀ ਰਿਹਾ। ਅਪ੍ਰੈਲ-ਸਤੰਬਰ 2018 ਵਿੱਚ ਵੀ ਬਿਜਲੀ ਵਿੱਚ ਨਿਵੇਸ਼ 17.2 ਫ਼ੀਸਦੀ  ਸੀ ਜੋ ਹੁਣ 37 ਫ਼ੀਸਦੀ ਤੋਂ ਉੱਪਰ ਪਹੁੰਚ ਗਿਆ ਹੈ । ਅਪ੍ਰੈਲ ਤੋਂ ਸਤੰਬਰ 2015 ਦੌਰਾਨ ਸਭ ਤੋਂ ਵੱਧ ਨਵਾਂ ਨਿਵੇਸ਼ 12.50 ਲੱਖ ਕਰੋੜ ਰੁਪਏ ਸੀ। 2016 ਵਿੱਚ ਇਹ ਘਟ ਕੇ 10.23 ਲੱਖ ਕਰੋੜ ਰੁਪਏ ਰਹਿ ਗਿਆ। ਇਸ ਸਾਲ ਇਹ ਵਧ ਕੇ 7.65 ਲੱਖ ਕਰੋੜ ਰੁਪਏ ਹੋ ਗਿਆ ਹੈ।

ਇਹ ਵੀ ਪੜ੍ਹੋ : ਇਕੁਇਟੀ ਹਾਸਲ ਕਰਨ ਤੋਂ ਪਹਿਲਾਂ ਫੰਡ ਯੋਜਨਾ ਸਪਸ਼ੱਟ ਕਰੇ ਵੋਡਾਫੋਨ-ਆਈਡੀਆ : ਕੇਂਦਰ ਸਰਕਾਰ

ਟਰਾਂਸਪੋਰਟ 32.5 ਫ਼ੀਸਦੀ ਤੋਂ ਘਟ ਕੇ 1.8 ਫ਼ੀਸਦੀ ਤੱਕ ਪਹੁੰਚਿਆ

ਅਪਰੈਲ-ਸਤੰਬਰ 2018 'ਚ ਟਰਾਂਸਪੋਰਟ ਸੈਕਟਰ ਵਿੱਚ ਨਵਾਂ ਨਿਵੇਸ਼ 32.5 ਫ਼ੀਸਦੀ ਸੀ ਜਦਕਿ ਇਸ ਸਾਲ ਦੀ ਇਸੇ ਮਿਆਦ ਵਿੱਚ ਇਹ ਘਟ ਕੇ 1.8 ਫ਼ੀਸਦੀ ਰਹਿ ਗਈ ਹੈ। ਪਿਛਲੇ ਸਾਲ 19.2 ਫੀਸਦੀ ਨਵਾਂ ਨਿਵੇਸ਼ ਸੀ। ਅਪ੍ਰੈਲ-ਸਤੰਬਰ 2018 'ਚ ਉਸਾਰੀ ਅਤੇ ਰੀਅਲ ਅਸਟੇਟ 'ਚ 14.6  ਫ਼ੀਸਦੀ ਨਵਾਂ ਨਿਵੇਸ਼ ਹੋਇਆ। ਇਸ ਸਾਲ ਇਹ ਘਟ ਕੇ ਸਿਰਫ 0.2  ਫ਼ੀਸਦੀ ਰਹਿ ਗਿਆ ਹੈ। ਪਿਛਲੇ ਸਾਲ ਇਹ 2.7 ਫ਼ੀਸਦੀ ਸੀ।


Harnek Seechewal

Content Editor

Related News