ਵਿਦੇਸ਼ੀ ਮੁਦਰਾ ਭੰਡਾਰ ''ਚ ਵੱਡੀ ਗਿਰਾਵਟ, 5.24 ਅਰਬ ਡਾਲਰ ਘਟ ਕੇ ਰਹਿ ਗਿਆ 617.23 ਅਰਬ ਡਾਲਰ

Saturday, Feb 17, 2024 - 03:04 PM (IST)

ਵਿਦੇਸ਼ੀ ਮੁਦਰਾ ਭੰਡਾਰ ''ਚ ਵੱਡੀ ਗਿਰਾਵਟ, 5.24 ਅਰਬ ਡਾਲਰ ਘਟ ਕੇ ਰਹਿ ਗਿਆ 617.23 ਅਰਬ ਡਾਲਰ

ਬਿਜ਼ਨੈੱਸ ਡੈਸਕ : ਵਿਦੇਸ਼ੀ ਮੁਦਰਾ ਭੰਡਾਰ 'ਚ ਵੱਡੀ ਗਿਰਾਵਟ ਆਈ ਹੈ। ਭਾਰਤੀ ਰਿਜ਼ਰਵ ਬੈਂਕ ਨੇ ਅੰਕੜੇ ਜਾਰੀ ਕਰਦੇ ਹੋਏ ਕਿਹਾ ਹੈ ਕਿ 9 ਫਰਵਰੀ 2024 ਨੂੰ ਖ਼ਤਮ ਹੋਏ ਹਫ਼ਤੇ 'ਚ ਵਿਦੇਸ਼ੀ ਮੁਦਰਾ ਭੰਡਾਰ 'ਚ 5.24 ਅਰਬ ਡਾਲਰ ਦੀ ਗਿਰਾਵਟ ਦਰਜ ਕੀਤੀ ਹੈ, ਜਦਕਿ ਇਸ ਤੋਂ ਪਿਛਲੇ ਹਫ਼ਤੇ 'ਚ 5.73 ਅਰਬ ਡਾਲਰ ਦੀ ਛਾਲ ਮਾਰੀ ਗਈ ਸੀ। RBI ਨੇ ਸ਼ੁੱਕਰਵਾਰ ਫਰਵਰੀ 16, 2024 ਲਈ ਵਿਦੇਸ਼ੀ ਮੁਦਰਾ ਭੰਡਾਰ ਦੇ ਅੰਕੜੇ ਜਾਰੀ ਕੀਤੇ ਹਨ। 

ਇਹ ਵੀ ਪੜ੍ਹੋ - Today Gold Silver Price: ਸੋਨੇ ਦੀਆਂ ਕੀਮਤਾਂ 'ਚ ਵਾਧਾ, ਚਾਂਦੀ 71 ਹਜ਼ਾਰ ਤੋਂ ਹੋਈ ਪਾਰ

ਇਸ ਅੰਕੜਿਆਂ ਮੁਤਾਬਕ ਵਿਦੇਸ਼ੀ ਮੁਦਰਾ ਭੰਡਾਰ 5.24 ਅਰਬ ਡਾਲਰ ਘੱਟ ਕੇ 617.23 ਅਰਬ ਡਾਲਰ ਰਹਿ ਗਿਆ ਹੈ, ਜੋ ਪਹਿਲੇ ਹਫ਼ਤੇ 622.469 ਅਰਬ ਡਾਲਰ ਸੀ। ਆਰਬੀਆਈ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਮੁਦਰਾ ਜਾਇਦਾਦ ਵਿੱਚ ਵੀ ਭਾਰੀ ਗਿਰਾਵਟ ਆਈ ਹੈ। ਵਿਦੇਸ਼ੀ ਮੁਦਰਾ ਸੰਪਤੀਆਂ 4.80 ਅਰਬ ਡਾਲਰ ਘਟ ਕੇ 546.52 ਅਰਬ ਡਾਲਰ ਰਹਿ ਗਈਆਂ ਹਨ। ਆਰਬੀਆਈ ਦੇ ਸੋਨੇ ਦੇ ਭੰਡਾਰ ਵਿੱਚ ਗਿਰਾਵਟ ਆਈ ਹੈ। ਰਿਜ਼ਰਵ ਬੈਂਕ ਦਾ ਸੋਨਾ ਭੰਡਾਰ 35 ਕਰੋੜ ਡਾਲਰ ਘਟ ਕੇ 47.73 ਅਰਬ ਡਾਲਰ ਰਹਿ ਗਿਆ ਹੈ। 

ਇਹ ਵੀ ਪੜ੍ਹੋ - Paytm Fastag ਨੂੰ ਲੈ ਕੇ NHAI ਦਾ ਵੱਡਾ ਫ਼ੈਸਲਾ, ਪ੍ਰਭਾਵਿਤ ਹੋ ਸਕਦੇ ਹਨ 2 ਕਰੋੜ ਲੋਕ

ਐੱਸਡੀਆਰ ਵਿੱਚ ਵੀ ਗਿਰਾਵਟ ਆਈ ਹੈ ਅਤੇ ਇਹ 55 ਮਿਲੀਅਨ ਡਾਲਰ ਘੱਟ ਕੇ 18.13 ਬਿਲੀਅਨ ਡਾਲਰ ਰਹਿ ਗਈ ਹੈ। ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) 'ਚ ਜਮ੍ਹਾ ਭੰਡਾਰ 'ਚ ਵੀ ਗਿਰਾਵਟ ਆਈ ਹੈ ਅਤੇ ਇਹ 2.8 ਕਰੋੜ ਡਾਲਰ ਦੀ ਕਮੀ ਨਾਲ 4.82 ਅਰਬ ਡਾਲਰ 'ਤੇ ਆ ਗਿਆ ਹੈ। 16 ਫਰਵਰੀ 2024 ਨੂੰ ਮੁਦਰਾ ਬਾਜ਼ਾਰ ਵਿੱਚ ਡਾਲਰ ਦੇ ਮੁਕਾਬਲੇ ਰੁਪਿਆ ਮਜ਼ਬੂਤ ​​ਹੋਇਆ ਹੈ। ਰੁਪਿਆ 4 ਪੈਸੇ ਮਜ਼ਬੂਤ ​​ਹੋ ਕੇ ਇਕ ਡਾਲਰ ਦੇ ਮੁਕਾਬਲੇ 83.01 ਦੇ ਪੱਧਰ 'ਤੇ ਬੰਦ ਹੋਇਆ ਹੈ, ਜੋ ਇਕ ਕਾਰੋਬਾਰੀ ਸੈਸ਼ਨ ਤੋਂ ਪਹਿਲਾਂ 83.05 ਰੁਪਏ ਦੇ ਪੱਧਰ 'ਤੇ ਬੰਦ ਹੋਇਆ ਸੀ।

ਇਹ ਵੀ ਪੜ੍ਹੋ - Paytm ਦਾ FASTag ਇਸਤੇਮਾਲ ਕਰਨ ਵਾਲੇ ਸਾਵਧਾਨ! ਦੇਣਾ ਪੈ ਸਕਦੈ ਦੁੱਗਣਾ ਟੋਲ

ਵਿਦੇਸ਼ੀ ਮੁਦਰਾ ਸੰਪਤੀਆਂ ਵਿੱਚ ਇੱਕ ਵੱਡਾ ਬਦਲਾਅ ਦੇਖਿਆ ਜਾਂਦਾ ਹੈ, ਜਦੋਂ ਆਰਬੀਆਈ ਘਰੇਲੂ ਮੁਦਰਾ ਨੂੰ ਸਥਿਰ ਕਰਨ ਲਈ ਮੁਦਰਾ ਬਾਜ਼ਾਰਾਂ ਵਿੱਚ ਦਖਲਅੰਦਾਜ਼ੀ ਕਰਦਾ ਹੈ। ਮੁਦਰਾ ਬਾਜ਼ਾਰਾਂ ਵਿੱਚ ਦਖਲਅੰਦਾਜ਼ੀ ਕਾਰਨ ਵਿਦੇਸ਼ੀ ਮੁਦਰਾ ਸੰਪਤੀਆਂ ਵਿੱਚ ਵਾਧਾ ਜਾਂ ਗਿਰਾਵਟ ਆਉਂਦੀ ਹੈ, ਜਿਸਦਾ ਅਸਰ RBI ਦੇ ਵਿਦੇਸ਼ੀ ਮੁਦਰਾ ਭੰਡਾਰ 'ਤੇ ਪੈਂਦਾ ਹੈ। ਆਰਬੀਆਈ ਗਵਰਨਰ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਭਾਰਤ ਦੇਸ਼ ਦੀਆਂ ਬਾਹਰੀ ਵਿੱਤੀ ਲੋੜਾਂ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹੈ।

ਇਹ ਵੀ ਪੜ੍ਹੋ - 15 ਜਨਵਰੀ ਤੋਂ 15 ਜੁਲਾਈ ਦੇ ਸ਼ੁੱਭ ਮਹੂਰਤ 'ਚ ਹੋਣਗੇ 42 ਲੱਖ ਵਿਆਹ, 5.5 ਲੱਖ ਕਰੋੜ ਰੁਪਏ ਦੇ ਕਾਰੋਬਾਰ ਦਾ ਅਨੁਮਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News