ਮਹਿੰਗੀ ਕਣਕ  ਨੇ ਵਧਾਈ ਸਰਕਾਰ ਦੀ ਚਿੰਤਾ, ਕੀਮਤਾਂ ''ਤੇ ਕਾਬੂ ਪਾਉਣ ਲਈ ਕੀਤੇ ਕਈ ਵੱਡੇ ਐਲਾਨ

09/26/2023 5:35:52 PM

ਨਵੀਂ ਦਿੱਲੀ - ਕਣਕ ਦੀਆਂ ਵਧਦੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ ਕੇਂਦਰ ਸਰਕਾਰ ਖੁੱਲ੍ਹੀ ਮੰਡੀ 'ਚ ਹੋਰ ਕਣਕ ਵੇਚਣ ਦੀ ਤਿਆਰੀ ਕਰ ਰਹੀ ਹੈ। ਕਣਕ ਦੀਆਂ ਕੀਮਤਾਂ ਅੱਠ ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈਆਂ ਹਨ। ਅਜਿਹੇ 'ਚ ਤਿਉਹਾਰੀ ਸੀਜ਼ਨ 'ਚ ਖਪਤਕਾਰਾਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਲਈ ਕੇਂਦਰ ਸਰਕਾਰ ਖੁੱਲ੍ਹੇ ਬਾਜ਼ਾਰ 'ਚ ਜ਼ਿਆਦਾ ਕਣਕ ਵੇਚਣ ਦੀ ਤਿਆਰੀ ਕਰ ਰਹੀ ਹੈ।

ਇਹ ਵੀ ਪੜ੍ਹੋ : ਚੀਨੀ ਲੋਕ ਬਣਾ ਰਹੇ ਭਾਰਤੀ ਆਧਾਰ ਕਾਰਡ, ਤੀਰਥ ਯਾਤਰਾ ਦੇ ਨਾਂ 'ਤੇ ਔਰਤਾਂ ਕਰ ਰਹੀਆਂ ਸੋਨੇ ਦੀ ਸਮਗਲਿੰਗ

ਥੋਕ ਵਪਾਰੀਆਂ ਅਤੇ ਵੱਡੇ ਰਿਟੇਲਰਾਂ ਲਈ ਸਟਾਕ ਸੀਮਾ ਘਟਾਈ

ਵਪਾਰੀਆਂ ਦਾ ਕਹਿਣਾ ਹੈ ਕਿ ਸਪਲਾਈ ਵਿੱਚ ਕਮੀ ਕਾਰਨ ਸਤੰਬਰ ਮਹੀਨੇ ਵਿੱਚ ਕਣਕ ਦੇ ਭਾਅ ਵਿੱਚ 4 ਫੀਸਦੀ ਦਾ ਉਛਾਲ ਆਇਆ ਹੈ। ਇਸ ਦੇ ਨਾਲ ਹੀ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਮੰਗ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਸਰਕਾਰ ਨੇ ਕਣਕ ਦੇ ਭੰਡਾਰਨ ਅਤੇ ਕੀਮਤਾਂ ਨੂੰ ਕੰਟਰੋਲ ਕਰਨ ਲਈ ਕਣਕ ਦੀ ਸਟਾਕ ਸੀਮਾ ਨੂੰ ਘਟਾਉਣ ਦਾ ਫੈਸਲਾ ਕੀਤਾ ਹੈ। ਥੋਕ ਵਪਾਰੀਆਂ ਅਤੇ ਵੱਡੇ ਰਿਟੇਲਰਾਂ ਲਈ ਸਟਾਕ ਸੀਮਾ 3000 ਟਨ ਤੋਂ ਘਟਾ ਕੇ 2000 ਟਨ ਕਰ ਦਿੱਤੀ ਗਈ ਹੈ।

ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਕਣਕ ਮਿੱਲ ਮਾਲਕਾਂ ਦੀ ਮੀਟਿੰਗ ਤੋਂ ਬਾਅਦ ਕਿਹਾ ਕਿ ਦੇਸ਼ ਵਿੱਚ ਕਣਕ ਦੀ ਕੋਈ ਕਮੀ ਨਹੀਂ ਹੈ ਅਤੇ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਕੋਲ ਸਾਰੇ ਵਿਕਲਪ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਆਟਾ ਮਿੱਲਾਂ ਅਤੇ ਬਿਸਕੁਟ ਕੰਪਨੀਆਂ ਵਰਗੇ ਥੋਕ ਖਪਤਕਾਰਾਂ ਨੂੰ ਵਧੇਰੇ ਕਣਕ ਵੇਚ ਸਕਦੀ ਹੈ।

ਇਹ ਵੀ ਪੜ੍ਹੋ :  ਪੂਰੀ ਸ਼ਾਨੋ-ਸ਼ੌਕਤ ਨਾਲ ਹੋਵੇਗਾ ਰਾਮਲੱਲਾ ਮੂਰਤੀ ਸਥਾਪਨਾ ਸਮਾਰੋਹ, ਮਸ਼ਹੂਰ ਹਸਤੀਆਂ ਨੂੰ ਮਿਲੇਗਾ ਸੱਦਾ

ਤੁੜ ਅਤੇ ਉੜਦ ਦੀ ਸਟਾਕ ਸੀਮਾ ਵਿੱਚ ਵੀ ਬਦਲਾਅ

ਕਣਕ ਦੇ ਨਾਲ-ਨਾਲ ਦਾਲਾਂ ਦੀਆਂ ਕੀਮਤਾਂ ਵਿੱਚ ਵੀ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਸ ਦੀ ਕੀਮਤ ਨੂੰ ਕਾਬੂ ਵਿੱਚ ਰੱਖਣ ਲਈ ਸਰਕਾਰ ਨੇ ਦਾਲਾਂ ਦੀ ਸਟਾਕ ਲਿਮਟ ਵਿੱਚ ਬਦਲਾਅ ਕੀਤਾ ਹੈ। ਸੋਮਵਾਰ ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ, ਦਾਲਾਂ ਦੇ ਥੋਕ ਵਿਕਰੇਤਾ ਜਾਂ ਵੱਡੀ ਪ੍ਰਚੂਨ ਚੇਨ ਵੱਧ ਤੋਂ ਵੱਧ 50 ਟਨ  ਅਤੇ 50 ਟਨ ਉੜਦ ਸਟਾਕ ਵਿੱਚ ਰੱਖਣ ਦੇ ਯੋਗ ਹੋਣਗੇ। ਇਸ ਦੇ ਨਾਲ ਹੀ ਸਾਰੇ ਪ੍ਰਚੂਨ ਵਪਾਰੀਆਂ ਲਈ ਇਹ ਸੀਮਾ ਪੰਜ ਟਨ ਹੋਵੇਗੀ।

ਸੋਮਵਾਰ ਨੂੰ ਜਾਰੀ ਕੀਤੇ ਗਏ ਨਵੇਂ ਨਿਯਮ ਦੇ ਅਨੁਸਾਰ, ਦਾਲ ਦਰਾਮਦਕਾਰ ਬੰਦਰਗਾਹ ਤੋਂ ਪ੍ਰਾਪਤ ਹੋਣ ਤੋਂ ਬਾਅਦ ਵੱਧ ਤੋਂ ਵੱਧ 30 ਦਿਨਾਂ ਤੱਕ ਦਾਲਾਂ ਨੂੰ ਆਪਣੇ ਕੋਲ ਰੱਖ ਸਕਣਗੇ। 31 ਦਸੰਬਰ ਤੱਕ ਦਾਲਾਂ ਦੇ ਸਟਾਕ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਇਹ ਨਿਯਮ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਤੇ ਲਾਗੂ ਹੋਵੇਗਾ। ਦਾਲਾਂ ਦੀ ਸਟਾਕ ਸੀਮਾ ਦੇ ਨਿਯਮ ਇਸ ਸਾਲ ਜਨਵਰੀ 'ਚ ਜਾਰੀ ਕੀਤੇ ਗਏ ਸਨ ਅਤੇ ਇਹ ਨਿਯਮ 30 ਅਕਤੂਬਰ ਨੂੰ ਖਤਮ ਹੋ ਰਿਹਾ ਸੀ।

ਇਹ ਵੀ ਪੜ੍ਹੋ :  ਭਾਰਤ-ਕੈਨੇਡਾ ਦੇ ਰਿਸ਼ਤਿਆਂ 'ਚ ਆਈ ਕੁੜੱਤਣ ਮਗਰੋਂ ਜਾਣੋ ਦੋਹਾਂ ਦੇਸ਼ਾਂ ਦੇ ਵਪਾਰ 'ਤੇ ਕੀ ਪਵੇਗਾ ਅਸਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


Harinder Kaur

Content Editor

Related News