Air India ਲਈ ਬੋਲੀ ਲਾਉਣ ਦੀ ਆਖਰੀ ਤਾਰੀਖ਼ 2 ਮਹੀਨੇ ਵਧੀ

06/29/2020 5:08:12 PM

ਨਵੀਂ ਦਿੱਲੀ -‘ਕੋਵਿਡ-19’ ਦੇ ਅਸਰ ਨੂੰ ਵੇਖਦੇ ਹੋਏ ਸਰਕਾਰ ਨੇ ਇਕ ਵਾਰ ਫਿਰ ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ ਲਈ ਬੋਲੀ ਲਾਉਣ ਦੀ ਆਖਰੀ ਤਾਰੀਖ ’ਚ ਵਾਧਾ ਕਰ ਦਿੱਤਾ ਹੈ। ਡਿਪਾਰਟਮੈਂਟ ਆਫ ਇਨਵੈਸਟਮੈਂਟ ਐਂਡ ਪਬਲਿਕ ਐਸੇਟ ਮੈਨੇਜਮੈਂਟ (ਦੀਪਮ) ਵੱਲੋਂ ਸ਼ਨੀਵਾਰ ਨੂੰ ਜਾਰੀ ਨੋਟੀਫਿਕੇਸ਼ਨ ਮੁਤਾਬਕ, ਹੁਣ ਏਅਰ ਇੰਡੀਆ ਲਈ 31 ਅਗਸਤ ਤੱਕ ਬੋਲੀ ਲਾਈ ਜਾ ਸਕਦੀ ਹੈ। ਨੋਟੀਫਿਕੇਸ਼ਨ ਮੁਤਾਬਕ ਤਕਨੀਕੀ ਬੋਲੀ ਦੇ ਆਧਾਰ ’ਤੇ ਪਾਤਰ ਬੋਲੀਪ੍ਰਦਾਤਾਵਾਂ ਦੀ ਸੂਚਨਾ 14 ਸਤੰਬਰ ਤੱਕ ਦਿੱਤੀ ਜਾਵੇਗੀ।

ਸਰਕਾਰ ਨੇ ਏਅਰ ਇੰਡੀਆ ਲਈ ਬੋਲੀ ਲਾਉਣ ਦੀ ਸਮਾਂ ਹੱਦ ’ਚ ਤੀਜੀ ਵਾਰ ਵਾਧਾ ਕੀਤਾ ਹੈ। ਇਸ ਸਾਲ 27 ਜਨਵਰੀ ਨੂੰ ਜਾਰੀ ਆਰੰਭਿਕ ਸੂਚਨਾ ਪੱਤਰ (ਪੀ. ਆਈ. ਐੱਮ.) ’ਚ 17 ਮਾਰਚ ਤੱਕ ਟੈਂਡਰ ਮੰਗਵਾਏ ਸੀ। ਬਾਅਦ ’ਚ ਇਸ ਨੂੰ ਵਧਾ ਕੇ 30 ਅਪ੍ਰੈਲ ਅਤੇ ਫਿਰ 30 ਜੂਨ ਕੀਤਾ ਗਿਆ ਸੀ। ਸਰਕਾਰ ਨੇ ਕਰਜ਼ੇ ਦੇ ਬੋਝ ਹੇਠ ਦੱਬੀ ਏਅਰ ਇੰਡੀਆ ਦੀ 100 ਫੀਸਦੀ ਹਿੱਸੇਦਾਰੀ ਦੀ ਵਿਕਰੀ ਲਈ ਟੈਂਡਰ ਜਾਰੀ ਕੀਤਾ ਹੈ। ਨਾਲ ਹੀ ਏਅਰ ਇੰਡੀਆ ਦੀ ਏਅਰ ਇੰਡੀਆ ਐਕਸਪ੍ਰੈੱਸ ’ਚ 100 ਫੀਸਦੀ ਅਤੇ ਏਅਰ ਇੰਡੀਆ ਐੱਸ. ਏ. ਟੀ. ਐੱਸ. ਏਅਰਪੋਰਟ ਸਰਵਿਸਿਜ਼ ’ਚ 50 ਫੀਸਦੀ ਹਿੱਸੇਦਾਰੀ ਵੀ ਇਸ ਬੋਲੀ ਪ੍ਰਕਿਰਿਆ ਤਹਿਤ ਵੇਚੀ ਜਾ ਰਹੀ ਹੈ।

ਇਹ ਵੀ ਦੇਖੋ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ ਬਣਾ ਰਹੀਆਂ ਨਵੇਂ ਰਿਕਾਰਡ, ਜਾਣੋ ਅੱਜ ਦੇ ਭਾਅ

ਏਅਰ ਇੰਡੀਆ ’ਤੇ ਕਰੀਬ 60,074 ਕਰੋੜ ਰੁਪਏ ਦਾ ਕਰਜ਼ਾ

ਪੀ. ਆਈ. ਐੱਮ. ਮੁਤਾਬਕ ਏਅਰ ਇੰਡੀਆ ’ਤੇ ਕੁਲ 60,074 ਕਰੋੜ ਰੁਪਏ ਦਾ ਕਰਜ਼ਾ ਹੈ। ਇਸ ਵਿਕਰੀ ਨਾਲ ਏਅਰ ਇੰਡੀਆ ਦਾ 23,286.5 ਕਰੋੜ ਰੁਪਏ ਦਾ ਕਰਜ਼ਾ ਨਿਪਟਾਇਆ ਜਾਵੇਗਾ, ਜਦੋਂਕਿ 37 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦਾ ਬੋਝ ਸਰਕਾਰ ਖੁਦ ਉਠਾਵੇਗੀ। ਸੌਦੇ ਮੁਤਾਬਕ ਸਫਲ ਖਰੀਦਦਾਰ ਨੂੰ ਏਅਰ ਇੰਡੀਆ ਦਾ ਮੈਨੇਜਮੈਂਟ ਕੰਟਰੋਲ ਵੀ ਸੌਂਪ ਦਿੱਤਾ ਜਾਵੇਗਾ।

ਇਹ ਵੀ ਦੇਖੋ : ਰਾਸ਼ਨ ਕਾਰਡ 'ਚ ਘਰ ਬੈਠੇ ਜੋੜੋ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਮ, ਜਾਣੋ ਕੀ ਹੈ ਤਰੀਕਾ

88 ਸਾਲ ਪਹਿਲਾਂ ਟਾਟਾ ਨੇ ਸ਼ੁਰੂ ਕੀਤੀ ਸੀ ਏਅਰਲਾਈਨ

ਏਅਰ ਇੰਡੀਆ ਦੀ ਸ਼ੁਰੂਆਤ ਸਾਲ 1932 ’ਚ ਟਾਟਾ ਗਰੁੱਪ ਨੇ ਕੀਤੀ ਸੀ। 15 ਅਕਤੂਬਰ 1932 ਨੂੰ ਜੇ. ਆਰ. ਡੀ. ਟਾਟਾ ਨੇ ਕਰਾਚੀ ਤੋਂ ਮੁੰਬਈ ਨੂੰ ਜਹਾਜ਼ ਖੁਦ ਉਡਾਇਆ ਸੀ। ਉਹ ਦੇਸ਼ ਦੇ ਪਹਿਲੇ ਲਾਇਸੈਂਸੀ ਪਾਇਲਟ ਸਨ। 1946 ’ਚ ਇਸ ਦਾ ਨਾਮ ਬਦਲ ਕੇ ਏਅਰ ਇੰਡੀਆ ਹੋਇਆ ਸੀ। ਆਜ਼ਾਦੀ ਤੋਂ ਬਾਅਦ 1953 ’ਚ ਇਸ ਦਾ ਨੈਸ਼ਨਲਾਈਜ਼ੇਸ਼ਨ ਹੋਇਆ। ਘਰੇਲੂ ਉਡਾਣਾਂ ਲਈ ਇੰਡੀਅਨ ਏਅਰਲਾਈਨਜ਼ ਅਤੇ ਇੰਟਰਨੈਸ਼ਨਲ ਫਲਾਈਟਸ ਲਈ ਏਅਰ ਇੰਡੀਆ ਬਣਾਈ ਗਈ। ਦੋਵਾਂ ਕੰਪਨੀਆਂ ਦੇ ਜੁਆਇੰਟ ਐਂਟਰਪ੍ਰਾਈਜ਼ ਦੇ ਤੌਰ ’ਤੇ ਵਾਯੁਦੂਤ ਕੰਪਨੀ ਸ਼ੁਰੂ ਹੋਈ, ਜੋ ਰੀਜਨਲ ਫੀਡਰ ਕੁਨੈਕਟੀਵਿਟੀ ਦਿੰਦੀ ਸੀ। 1993 ’ਚ ਵਾਯੁਦੂਤ ਦਾ ਇੰਡੀਅਨ ਏਅਰਲਾਈਨਜ਼ ’ਚ ਮਰਜਰ ਹੋ ਗਿਆ, ਜਿਸ ਨਾਲ ਪੂਰੇ ਗਰੁੱਪ ’ਤੇ ਕਰਜ਼ਾ ਵੱਧ ਗਿਆ।

ਇਹ ਵੀ ਦੇਖੋ : Fair & Lovely ਤੋਂ ਬਾਅਦ ਹੁਣ ਇਹ ਕੰਪਨੀਆਂ ਵੀ ਬਦਲਣਗੀਆਂ ਆਪਣੇ ਉਤਪਾਦਾਂ ਦੇ ਨਾਮ


Harinder Kaur

Content Editor

Related News