ਭਾਰਤ ਪੇ ਅਗਲੇ 2 ਸਾਲ ’ਚ ਕਰਜ਼ਾ ਫੰਡਿੰਗ ਰਾਹੀਂ 5,000 ਕਰੋੜ ਰੁਪਏ ਜੁਟਾਏਗੀ

Wednesday, Jan 06, 2021 - 05:21 PM (IST)

ਭਾਰਤ ਪੇ ਅਗਲੇ 2 ਸਾਲ ’ਚ ਕਰਜ਼ਾ ਫੰਡਿੰਗ ਰਾਹੀਂ 5,000 ਕਰੋੜ ਰੁਪਏ ਜੁਟਾਏਗੀ

ਨਵੀਂ ਦਿੱਲੀ (ਭਾਸ਼ਾ) : ਵਿੱਤੀ ਤਕਨਾਲੌਜੀ ਕੰਪਨੀ ਭਾਰਤ ਪੇ ਨੇ ਕਿਹਾ ਕਿ ਉਹ ਆਪਣੇ ਉਧਾਰ ਕਾਰੋਬਾਰ ਨੂੰ ਵਧਾਉਣ ਲਈ ਅਗਲੇ 2 ਸਾਲ ’ਚ ਕਰਜ਼ਾ ਫੰਡਿੰਗ ਰਾਹੀਂ 5,000 ਕਰੋੜ ਰੁਪਏ ਜੁਟਾਏਗੀ।

ਕੰਪਨੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਉਸ ਨੇ ਇਕ ਵੈਂਚਰ ਕਰਜ਼ਾ ਫਰਮ ਇਨੋਵੇਨ ਕੈਪੀਟਲ ਤੋਂ 60 ਕਰੋੜ ਰੁਪਏ ਜੁਟਾਏ ਹਨ। ਕੰਪਨੀ ਨੇ ਦੱਸਿਆ ਕਿ ਭਾਰਤ ਪੇ ਆਪਣੇ ਉਧਾਰ ਕਾਰੋਬਾਰ ਨੂੰ ਵਧਾਉਣ ’ਤੇ ਕੰਮ ਕਰ ਰਹੀ ਹੈ ਅਤੇ ਅਜਿਹੇ ’ਚ ਸਾਡੇ ਲਈ ਸੰਸਥਾਗਤ ਕਰਜ਼ਾ ਹਾਸਲ ਕਰਨਾ ਅਹਿਮ ਹੈ। ਸਾਡੀ ਯੋਜਨਾ ਅਗਲੇ 2 ਸਾਲਾਂ ’ਚ ਕਰਜ਼ਾ ਫੰਡਿੰਗ ਰਾਹੀਂ 50-70 ਕਰੋੜ ਡਾਲਰ (3,600 ਕਰੋੜ ਤੋਂ 5,118 ਕਰੋੜ ਰੁਪਏ) ਜੁਟਾਉਣ ਦੀ ਹੈ। ਭਾਰਤ ਪੇ ਸਮੂਹ ਦੇ ਪ੍ਰਧਾਨ ਸੁਹੈਲ ਸਮੀਰ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਇਨੋਵੇਨ ਕੈਪੀਟਲ ਇਸ ਯਾਤਰਾ ’ਚ ਸਾਡਾ ਪਹਿਲਾ ਮਦਦਗਾਰ ਹੈ। ਅਸੀਂ ਮਜ਼ਬੂਤ ਸਬੰਧ ਬਣਾਉਣ ਲਈ ਇਨੋਵੇਨ ਨਾਲ ਮਿਲ ਕੇ ਕੰਮ ਕਰਨ ਨੂੰ ਤਿਆਰ ਹਾਂ।


author

cherry

Content Editor

Related News