BharatPe ਨੇ ਕਰਮਚਾਰੀਆਂ, ਵੈਂਡਰਾਂ ਨੂੰ ਕੀਤਾ ਬਰਖ਼ਾਸਤ, ਗਰੋਵਰ ਤੋਂ ''ਪ੍ਰਤੀਬੰਧਿਤ'' ਸ਼ੇਅਰ ਵਾਪਸ ਲੈਣ ਲਈ ਸ਼ੁਰੂ ਕੀਤੀ ਕਾਰਵਾਈ
Tuesday, May 10, 2022 - 05:58 PM (IST)
ਨਵੀਂ ਦਿੱਲੀ (ਭਾਸ਼ਾ) - ਭਾਰਤਪੇ ਨੇ ਮੰਗਲਵਾਰ ਨੂੰ ਕਿਹਾ ਕਿ ਉਸਨੇ ਕਈ ਕਰਮਚਾਰੀਆਂ ਅਤੇ ਵਿਕਰੇਤਾਵਾਂ ਨੂੰ ਬਰਖਾਸਤ ਕਰ ਦਿੱਤਾ ਹੈ ਅਤੇ ਉਨ੍ਹਾਂ ਖਿਲਾਫ ਅਪਰਾਧਿਕ ਮਾਮਲੇ ਵੀ ਦਰਜ ਕੀਤੇ ਹਨ।
ਇਸ ਦੇ ਨਾਲ ਹੀ ਪੇਮੈਂਟਸ ਸਟਾਰਟਅੱਪ ਨੇ ਆਪਣੇ ਸੰਸਥਾਪਕ ਅਸ਼ਨੀਰ ਗਰੋਵਰ ਤੋਂ ਕੰਪਨੀ ਦੇ ਪ੍ਰਤੀਬੰਧਿਤ ਸ਼ੇਅਰ ਵਾਪਸ ਲੈਣ ਲਈ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਉਹ ਸ਼ੇਅਰ ਹਨ ਜਿਨ੍ਹਾਂ ਦੀ ਮਲਕੀਅਤ ਨੂੰ ਕੁਝ ਸ਼ਰਤਾਂ ਪੂਰੀਆਂ ਕੀਤੇ ਬਿਨਾਂ ਤਬਦੀਲ ਨਹੀਂ ਕੀਤਾ ਜਾ ਸਕਦਾ।
ਕੰਪਨੀ ਦੇ ਨਿਰਦੇਸ਼ਕ ਮੰਡਲ ਨੇ ਗਰੋਵਰ ਦੇ ਮੈਨੇਜਿੰਗ ਡਾਇਰੈਕਟਰ ਦੇ ਕਾਰਜਕਾਲ ਦੌਰਾਨ ਹੋਈਆਂ ਕਥਿਤ ਖਾਮੀਆਂ ਅਤੇ ਦੁਰਵਿਵਹਾਰ ਦੀ ਵਿਸਤ੍ਰਿਤ ਜਾਂਚ ਤੋਂ ਬਾਅਦ ਇਹ ਕਦਮ ਚੁੱਕਿਆ ਹੈ।
ਇਹ ਵੀ ਪੜ੍ਹੋ : Tata ਦੀ Avinya EV ਦਾ ਜ਼ਬਰਦਸਤ ਡਿਜ਼ਾਈਨ ਤੇ ਖ਼ਾਸ ਫ਼ੀਚਰ ਦੇਖ ਕੇ ਹੋ ਜਾਵੋਗੇ ਦੀਵਾਨੇ
ਭਾਰਤਪੇ ਨੇ ਗਰੋਵਰ ਦਾ ਨਾਂ ਲਏ ਬਿਨਾਂ ਕਿਹਾ ਕਿ ਸਾਬਕਾ ਸੰਸਥਾਪਕ ਤੋਂ ਪਾਬੰਦੀਸ਼ੁਦਾ ਸ਼ੇਅਰ ਵਾਪਸ ਲੈਣ ਲਈ ਜ਼ਰੂਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਕਾਨੂੰਨ ਦੇ ਤਹਿਤ ਆਪਣੇ ਅਧਿਕਾਰਾਂ ਨੂੰ ਲਾਗੂ ਕਰਨ ਲਈ ਸਾਰੇ ਕਦਮ ਚੁੱਕੇਗੀ।
BharatPe ਦੇ ਬੋਰਡ ਨੇ ਜਨਵਰੀ 2022 ਵਿੱਚ ਕੰਪਨੀ ਦੇ ਕਾਰੋਬਾਰ ਦੇ ਵਿਹਾਰ ਦੀ ਸਮੀਖਿਆ ਸ਼ੁਰੂ ਕੀਤੀ ਸੀ।
ਕੰਪਨੀ ਨੇ ਇਸ ਕੰਮ ਵਿੱਚ ਮਦਦ ਕਰਨ ਲਈ ਇੱਕ ਗਲੋਬਲ ਪ੍ਰੋਫੈਸ਼ਨਲ ਸਰਵਿਸਿਜ਼ ਫਰਮ Alvarez & Marsal (A&M), ਭਾਰਤ ਦੀ ਪ੍ਰਮੁੱਖ ਕਨੂੰਨੀ ਫਰਮ ਸ਼ਾਰਦੁਲ ਅਮਰਚੰਦ ਮੰਗਲਦਾਸ ਐਂਡ ਕੰਪਨੀ (SAM) ਅਤੇ PwC ਨੂੰ ਹਾਇਰ ਕੀਤਾ ਹੈ।
ਬਿਆਨ ਵਿੱਚ ਕਿਹਾ ਗਿਆ ਹੈ, "ਪਿਛਲੇ ਦੋ ਮਹੀਨਿਆਂ ਵਿੱਚ ਉਪਰੋਕਤ ਰਿਪੋਰਟ ਦੀ ਵਿਸਤ੍ਰਿਤ ਸਮੀਖਿਆ ਤੋਂ ਬਾਅਦ, BharatPe ਦੇ ਬੋਰਡ ਨੇ ਕਈ ਨਿਰਣਾਇਕ ਉਪਾਵਾਂ ਦੀ ਸਿਫ਼ਾਰਿਸ਼ ਕੀਤੀ ਹੈ, ਜਿਨ੍ਹਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ।"
ਇਹਨਾਂ ਵਿੱਚ ਸੀਨੀਅਰ ਪ੍ਰਬੰਧਨ ਅਤੇ ਕਰਮਚਾਰੀਆਂ ਲਈ ਇੱਕ ਨਵਾਂ ਆਚਾਰ ਸੰਹਿਤਾ, ਇੱਕ ਨਵੀਂ ਅਤੇ ਵਿਆਪਕ ਵਿਕਰੇਤਾ ਖਰੀਦ ਨੀਤੀ, ਦੁਰਵਿਹਾਰ ਵਿੱਚ ਸ਼ਾਮਲ ਵਿਕਰੇਤਾਵਾਂ ਨੂੰ ਰੋਕਣਾ ਅਤੇ ਨਿਯੰਤਰਣ ਕਰਨਾ ਸ਼ਾਮਲ ਹੈ।
ਇਹ ਵੀ ਪੜ੍ਹੋ : WhatsApp ਯੂਜ਼ਰਸ ਲਈ ਖ਼ੁਸ਼ਖ਼ਬਰੀ, ਹੁਣ 512 ਮੈਂਬਰ ਗਰੁੱਪ ਅਤੇ 2GB ਫਾਈਲ ਸ਼ੇਅਰਿੰਗ ਸਮੇਤ ਮਿਲਣਗੇ ਇਹ ਫ਼ੀਚਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟਾ ਬਾਕਸ ਵਿਚ ਜ਼ਰੂਰ ਸਾਂਝੇ ਕਰੋ।