ਭਾਰਤ ਦੇ ਇਸ ਸੂਬੇ ਦੇ ਕਾਲੀਨ ਕਾਰੋਬਾਰ ਦੀਆਂ ਵਿਦੇਸ਼ਾਂ 'ਚ ਧੁੰਮਾਂ, ਕੁਦਰਤੀ ਰੰਗਾਂ ਦਾ ਹੁੰਦੈ ਇਸਤੇਮਾਲ

Sunday, Jan 02, 2022 - 11:28 AM (IST)

ਭਾਰਤ ਦੇ ਇਸ ਸੂਬੇ ਦੇ ਕਾਲੀਨ ਕਾਰੋਬਾਰ ਦੀਆਂ ਵਿਦੇਸ਼ਾਂ 'ਚ ਧੁੰਮਾਂ, ਕੁਦਰਤੀ ਰੰਗਾਂ ਦਾ ਹੁੰਦੈ ਇਸਤੇਮਾਲ

ਲਖਨਊ (ਅਨਸ) – ਉੱਤਰ ਪ੍ਰਦੇਸ਼ ਦੇ ਵਾਰਾਣਸੀ, ਭਦੋਹੀ ਅਤੇ ਮਿਰਜਾਪੁਰ ਜ਼ਿਲੇ ਦੀ ਅਰਥਵਿਵਸਥਾ ’ਚ ਕਾਲੀਨ (ਕਾਰਪੈੱਟ) ਉਦਯੋਗ ਬੇਹੱਦ ਅਹਿਮ ਭੂਮਿਕਾ ਨਿਭਾਉਂਦਾ ਰਿਹਾ ਹੈ ਅਤੇ ਕਰੀਬ ਡੇਢ ਹਜ਼ਾਰ ਤੋਂ ਵੱਧ ਰਜਿਸਟਰਡ ਕੰਪਨੀਆਂ ਇਨ੍ਹਾਂ 3 ਜ਼ਿਲਿਆਂ ’ਚ ਕਾਲੀਨ ਬਣਾਉਣ ਅਤੇ ਬਰਾਮਦ ’ਚ ਲੱਗੀਆਂ ਹੋਈਆਂ ਹਨ।

ਇਸ ਨਾਲ ਇਕੱਲੇ ਭਦੋਹੀ ਅਤੇ ਵਾਰਾਣਸੀ ਖੇਤਰ ਦੇ 2 ਲੱਖ ਤੋਂ ਵੱਧ ਕਾਰੀਗਰਾਂ ਅਤੇ ਉਨ੍ਹਾਂ ਦੇ ਲਗਭਗ 10 ਲੱਖ ਪਰਿਵਾਰਾਂ ਦੀ ਰੋਜ਼ੀ-ਰੋਟੀ ਜੁੜੀ ਹੋਈ ਹੈ। ਇਨ੍ਹਾਂ ਸਾਰਿਆਂ ਲਈ ਭਦੋਹੀ ’ਚ ਖੁੱਲ੍ਹਾ ਕਾਰਪੈੱਟ ਐਕਸਪੋ-ਮਾਰਟ ਹੁਣ ਉਨ੍ਹਾਂ ਦੇ ਕਾਰੋਬਾਰ ’ਚ ਵਾਧਾ ਕਰਨ ਵਾਲਾ ਸਾਬਤ ਹੋ ਰਿਹਾ ਹੈ। ਇਸ ਮਾਰਟ ਦੇ ਖੁੱਲ੍ਹਣ ਨਾਲ ਹੁਣ ਭਦੋਹੀ ਅਤੇ ਵਾਰਾਣਸੀ ਦੇ ਕਾਲੀਨ ਕਾਰੋਬਾਰ ’ਚ ਵਾਧਾ ਹੋਇਆ ਹੈ ਅਤੇ ਵਾਰਾਣਸੀ ਆਉਣ ਵਾਲੇ ਵਿਦੇਸ਼ੀ ਸੈਲਾਨੀ ਇਸ ਕਾਰਪੈੱਟ ਮਾਰਟ ’ਚ ਕਾਲੀਨ ਖਰੀਦਣ ’ਚ ਰੁਚੀ ਦਿਖਾ ਰਹੇ ਹਨ, ਜਿਸ ਕਾਰਨ ਇੱਥੋਂ ਦੇ ਬਣੇ ਕਾਲੀਨਾਂ ਦੀ ਵਿਦੇਸ਼ਾਂ ’ਚ ਮੰਗ ਵਧ ਰਹੀ ਹੈ ਅਤੇ ਇੱਥੋਂ ਦਾ ਕਾਲੀਨ ਉਦਯੋਗ ਵਿਦੇਸ਼ੀ ਕਾਲੀਨ ਕਾਰੋਬਾਰ ਨੂੰ ਟੱਕਰ ਦੇ ਰਿਹਾ ਹੈ।

ਇਹ ਵੀ ਪੜ੍ਹੋ : ਅੱਜ ਤੋਂ ਹੋਣ ਜਾ ਰਹੇ ਹਨ ਕਈ ਮਹੱਤਵਪੂਰਨ ਬਦਲਾਅ, ਹਰ ਵਿਅਕਤੀ ਲਈ ਜਾਣਨਾ ਹੈ ਜ਼ਰੂਰੀ

ਕੋਰੋਨਾ ਸੰਕਟ ਦੌਰਾਨ ਵੀ ਕਾਲੀਨ ਕਾਰੋਬਾਰ ਨਹੀਂ ਹੋਇਆ ਮੰਦੀ ਦਾ ਸ਼ਿਕਾਰ

ਕੋਰੋਨਾ ਸੰਕਟ ਦੌਰਾਨ ਵੀ ਭਦੋਹੀ ਦੇ ਕਾਲੀਨ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਹੁਣ ਆਉਂਦੇ ਅਕਤੂਬਰ ’ਚ ਕਾਰਪੈੱਟ ਐਕਸਪੋਰਟ ਪ੍ਰਮੋਸ਼ਨ ਕੌਂਸਲ (ਸੀ. ਈ. ਪੀ. ਸੀ.) ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਕਾਲੀਨ ਮੇਲੇ ਦਾ ਆਯੋਜਨ ਕਰਨ ਦਾ ਫੈਸਲਾ ਲਿਆ ਹੈ। ਭਦੋਹੀ ਦਾ ਪਰਸ਼ੀਅਨ ਕਾਰਪੈੱਟ ਪਾਕਿਸਤਾਨ, ਈਰਾਨ ਅਤੇ ਤੁਰਕੀ ’ਚ ਬਣੇ ਕਾਰਪੈੱਟ ਤੋਂ ਵੱਧ ਪਸੰਦ ਕੀਤਾ ਜਾਂਦਾ ਹੈ। ਇਹੀ ਕਾਰਨ ਹੈ ਕਿ ਕੋਰੋਨਾ ਸੰਕਟ ਦੌਰਾਨ ਵੀ ਕਾਲੀਨ ਕਾਰੋਬਾਰ ਮੰਦੀ ਦਾ ਸ਼ਿਕਾਰ ਨਹੀਂ ਹੋਇਆ ਅਤੇ ਕਾਲੀਨ ਦੀ ਮੰਗ ਲਗਾਤਾਰ ਬਣੀ ਰਹੀ ਹੈ।

ਇਹ ਵੀ ਪੜ੍ਹੋ : ਕਿਸਾਨਾਂ ਲਈ ਖ਼ੁਸ਼ਖ਼ਬਰੀ, PM ਮੋਦੀ ਵੱਲੋਂ 2 ਹਜ਼ਾਰ ਰੁਪਏ ਦੀ ਦਸਵੀਂ ਕਿਸ਼ਤ ਜਾਰੀ

ਸਾਲ 2020-21 ’ਚ ਸੂਬੇ ਤੋਂ 4,108.37 ਕਰੋੜ ਦੇ ਕਾਲੀਨ ਹੋਏ ਬਰਾਮਦ

ਭਦੋਹੀ ਦੇ ਕਾਲੀਨ ਕਾਰੋਬਾਰੀ ਫਿਰੋਜ਼ ਵਜ਼ੀਰੀ ਮੁਤਾਬਕ ਕੋਰੋਨਾ ਸੰਕਟ ਦੌਰਾਨ ਵੀ ਵਿਦੇਸ਼ਾਂ ਤੋਂ ਕਾਲੀ ਦੇ ਆਰਡਰ ਆਉਂਦੇ ਰਹੇ, ਜਿਨ੍ਹਾਂ ਨੂੰ ਪੂਰਾ ਕੀਤਾ ਗਿਆ। ਇਹੀ ਕਾਰਨ ਰਿਹਾ ਕਿ ਸਾਲ 2020-21 ’ਚ ਸੂਬੇ ਤੋਂ 4,108.37 ਕਰੋੜ ਦੇ ਕਾਲੀਨਾਂ ਦੀ ਬਰਾਮਦ ਕੀਤੀ ਸੀ ਜਦ ਕਿ ਸਾਲ 2019-20 ’ਚ 3,704.05 ਕਰੋੜ ਦਾ ਹੀ ਕਾਲੀਨ ਬਰਾਮਦ ਕਾਰੋਬਾਰ ਹੋਇਆ ਸੀ। ਉੱਥੇ ਹੀ ਅਪ੍ਰੈਲ 2021 ਤੋਂ ਅਕਤੂਬਰ 2021 ਤੱਕ ਸੂਬੇ ਤੋਂ 3054.97 ਕਰੋੜ ਦੇ ਕਾਲੀਨ ਬਰਾਮਦ ਹੋਏ, ਜਿਸ ’ਚ 95 ਫੀਸਦੀ ਯੋਗਦਾਨ ਭਦੋਹੀ ਅਤੇ ਉਸ ਦੇ ਆਲੇ-ਦੁਆਲੇ ਦੇ ਜ਼ਿਲਿਆਂ ਦਾ ਹੈ। ਫਿਰੋਜ਼ ਵਜ਼ੀਰੀ ਕਹਿੰਦੇ ਹਨ ਕਿ ਇੱਥੋਂ ਦਾ ਬਣਿਆ ਕਾਲੀਨ ਦੇਸ਼ ’ਚ ਮੁੰਬਈ, ਦਿੱਲੀ, ਗੁਜਰਾਤ, ਗੋਆ, ਤਾਮਿਲਨਾਡੂ, ਰਾਜਸਥਾਨ ਸਮੇਤ ਦੇਸ਼ ਦੇ ਕਈ ਸ਼ਹਿਰਾਂ ਅਤੇ ਅਮਰੀਕਾ, ਯੂਰਪ, ਜਰਮਨੀ, ਜਾਪਾਨ ਸਮੇਤ ਕਈ ਹੋਰ ਦੇਸ਼ਾਂ ’ਚ ਭੇਜਿਆ ਜਾ ਰਿਹਾ ਹੈ। ਸਭ ਤੋਂ ਵੱਧ ਬਰਾਮਦ ਅਮਰੀਕਾ ’ਚ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਨਵੇਂ ਸਾਲ ਦੇ ਪਹਿਲੇ ਦਿਨ ਖ਼ਪਤਕਾਰਾਂ ਲਈ ਰਾਹਤ, ਵਪਾਰਕ ਗੈਸ ਸਿਲੰਡਰ ਦੀ ਕੀਮਤ 'ਚ ਹੋਈ ਕਟੌਤੀ

ਲਗਾਤਾਰ ਹੋ ਰਿਹੈ ਬਰਾਮਦ ’ਚ ਵਾਧਾ

ਭਦੋਹੀ ਦੇ ਆਸਿਫ ਰਜਾ ਕਹਿੰਦੇ ਹਨ ਕਿ ਕੋਰੋਨਾ ਸੰਕਟ ਦੌਰਾਨ ਜਦੋਂ ਲੋਕ ਘਰਾਂ ’ਚ ਸਨ ਤਾਂ ਲੋਕਾਂ ਨੇ ਆਪਣੇ ਘਰ ਦੇ ਪੁਰਾਣੇ ਕਾਲੀਨ ਨੂੰ ਬਦਲ ਕੇ ਨਵਾਂ ਕਾਲੀਨ ਲਿਆ। ਇਸ ਕਾਰਨ ਭਦੋਹੀ ’ਚ ਕਾਲੀਨ ਉਦਯੋਗ ਮੰਦੀ ਦਾ ਸ਼ਿਕਾਰ ਨਹੀਂ ਹੋਇਆ। ਕਾਲੀਨ ਦੀ ਬਰਾਮਦ ’ਚ ਲਗਾਤਾਰ ਵਾਧਾ ਹੁੰਦਾ ਰਿਹਾ ਹੈ। ਇਸ ਦੇ ਨਾਲ ਹੀ ਇਕ ਕਾਰਨ ਇਹ ਵੀ ਹੈ ਕਿ ਭਦੋਹੀ ਦੇ ਕਾਰਪੈੱਟ ਦੀ ਗੁਣਵੱਤਾ ਚੰਗੀ ਹੈ ਅਤੇ ਇੱਥੋਂ ਦੇ ਕਾਲੀਨ ਦਾ ਡਿਜਾਈਨ ਵੀ ਵੱਖਰਾ ਅਤੇ ਹਟ ਕੇ ਹੈ। ਭਾਰਤੀ ਕਾਲੀਨ ਉਦਯੋਗ ਦਾ ਮੁਕਾਬਲਾ ਵਿਸ਼ਵ ਦੇ ਹੋਰ ਦੇਸ਼ਾਂ ਨਾਲ ਹੈ ਅਤੇ ਆਪਣੀ ਖਾਸ ਗੁਣਵੱਤਾ ਕਾਰਨ ਹੀ ਵਿਦੇਸ਼ੀ ਬਾਜ਼ਾਰਾਂ ’ਚ ਭਾਰਤੀ ਕਾਲੀਨਾਂ ਦਾ ਦਬਦਬਾ ਬਰਕਰਾਰ ਹੈ।

ਇਹ ਵੀ ਪੜ੍ਹੋ : ਬਜਾਜ ਹਾਊਸਿੰਗ ਫਾਈਨਾਂਸ ਨੇ ਹੋਮ ਲੋਨ ਦੀ ਵਿਆਜ ਦਰਾਂ ਨੂੰ ਘਟਾ ਕੇ ਕੀਤਾ 6.65%

ਪਰਸ਼ੀਅਨ ਕਾਰਪੈੱਟ ਦੀ ਕੀਮਤ 50 ਤੋਂ 500 ਡਾਲਰ ਪ੍ਰਤੀ ਵਰਗ ਫੁੱਟ ਤੱਕ

ਪਰਸ਼ੀਅਨ ਕਾਰਪੈੱਟ ਪੂਰੀ ਦੁਨੀਆ ’ਚ ਸਭ ਤੋਂ ਮਹਿੰਗਾ ਵਿਕਦਾ ਹੈ। ਇਸ ਦੀ ਕੀਮਤ 50 ਤੋਂ 500 ਡਾਲਰ ਪ੍ਰਤੀ ਵਰਗ ਫੁੱਟ ਤੱਕ ਹੈ। ਵਿਦੇਸ਼ ’ਚ ਵਿਕਣ ਵਾਲੇ ਕੁੱਲ ਕਾਰਪੈੱਟ ’ਚ ਪਰਸ਼ੀਅਨ ਕਾਰਪੈੱਟ ਦਾ ਹਿੱਸਾ ਕਰੀਬ 10 ਫੀਸਦੀ ਹੈ। ਪਰਸ਼ੀਅਨ ਕਾਰਪੈੱਟ ਨੂੰ 250 ਸਾਲ ਪਹਿਲਾਂ ਇਰਾਨ ਤੋਂ ਆਏ ਲੋਕਾਂ ਨੇ ਭਦੋਹੀ ’ਚ ਬਣਾਉਣਾ ਸ਼ੁਰੂ ਕੀਤਾ ਸੀ। ਪਰਸ਼ੀਅਨ ਕਾਲੀਨ ਦੇ ਇਕ ਸਕੇਅਰ ਇੰਚ ’ਚ ਕਰੀਬ 182 ਬਾਰੀਕ ਗੰਢਾਂ ਆਉਂਦੀਆਂ ਹਨ। ਜਿੰਨੀਆਂ ਬਾਰੀਕ ਗੰਢਾਂ ਹੁੰਦੀਆਂ ਹਨ, ਓਨੀ ਹੀ ਜ਼ਿਆਦਾ ਕੀਮਤ ਹੁੰਦੀ ਹੈ। ਇਨ੍ਹਾਂ ਕਾਲੀਨਾਂ ’ਚ ਕੁਦਰਤੀ ਰੰਗਾਂ ਦਾ ਇਸਤੇਮਾਲ ਹੁੰਦਾ ਹੈ। ਇਹ ਰੰਗ ਦਰੱਖਤਾਂ ਦੇ ਪੱਤੇ, ਉਨ੍ਹਾਂ ਦੇ ਸੱਕਾਂ, ਚਾਹ-ਪੱਤੀ ਤੋਂ ਬਣਾਏ ਜਾਂਦੇ ਹਨ। ਇਸ ਕਾਰਪੈੱਟ ਦੀ ਅਮਰੀਕਾ, ਜਰਮਨੀ, ਆਸਟ੍ਰੇਲੀਆ, ਕੈਨੇਡਾ ਅਤੇ ਬ੍ਰਿਟੇਨ ਆਦਿ ਦੇਸ਼ ’ਚ ਖੂਬ ਬਰਾਮਦ ਹੋ ਰਹੀ ਹੈ।

ਇਹ ਵੀ ਪੜ੍ਹੋ : ਗੌਤਮ ਅਡਾਨੀ ਦੇ ਨਾਂ ਰਿਹਾ ਇਹ ਸਾਲ, ‘ਦਾਨਵੀਰ’ ਅਜੀਮ ਪ੍ਰੇਮਜੀ ਨੇ ਕਮਾਇਆ ਮੁਕੇਸ਼ ਅੰਬਾਨੀ ਤੋਂ ਵੱਧ ਪੈਸਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News