ਵਧਦੀ ਲਾਗਤ ਤੇ ਘਟਦੇ ਮੁਨਾਫ਼ੇ ਕਾਰਨ ਪਰੇਸ਼ਾਨ ਹੋਏ ਮਧੂਮੱਖੀ ਪਾਲਕ, ਨਵੇਂ ਰੁਜ਼ਗਾਰ ਦੀ ਕਰ ਰਹੇ ਭਾਲ

Friday, Jun 30, 2023 - 05:15 PM (IST)

ਚੰਡੀਗੜ੍ਹ - ਇਸ ਸੀਜ਼ਨ ਵਿੱਚ ਆਪਣੇ ਸ਼ਹਿਦ ਦੀ ਵਾਜਬ ਕੀਮਤ ਨਾ ਮਿਲਣ ਤੋਂ ਪਰੇਸ਼ਾਨ ਮਧੂ ਮੱਖੀ ਪਾਲਕਾਂ ਨੇ ਹੋਰ ਵਿਕਲਪ ਲੱਭਣੇ ਸ਼ੁਰੂ ਕਰ ਦਿੱਤੇ ਹਨ। ਜਿਹੜੇ ਲੋਕ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਮਧੂ ਮੱਖੀ ਪਾਲਣ ਦਾ ਕੰਮ ਕਰ ਰਹੇ ਹਨ, ਉਹ ਹੋਰ ਨੌਕਰੀਆਂ 'ਤੇ ਵੀ ਵਿਚਾਰ ਕਰ ਰਹੇ ਹਨ।

ਇਹ ਵੀ ਪੜ੍ਹੋ : ਵਿਦੇਸ਼ ਯਾਤਰਾ ਮਗਰੋਂ ਫੋਟੋ ਸ਼ੇਅਰ ਕਰ ਕਸੂਤੇ ਘਿਰੇ ਸੋਸ਼ਲ ਮੀਡੀਆ ਇੰਫਲੂਐਂਸਰ, IT ਵਿਭਾਗ ਵੱਲੋਂ ਨੋਟਿਸ ਜਾਰੀ

ਇਸ ਕਾਰਨ ਹੋ ਰਹੇ ਪਰੇਸ਼ਾਨ

ਇਸ ਸੀਜ਼ਨ (ਫਰਵਰੀ ਤੋਂ ਅਪ੍ਰੈਲ) ਵਿੱਚ ਕਿਸਾਨਾਂ ਨੂੰ ਬਹੁਤ ਨੁਕਸਾਨ ਹੋਇਆ ਹੈ। ਉਹਨਾਂ ਨੂੰ ਆਪਣੇ ਸ਼ਹਿਦ ਲਈ ਸਿਰਫ 70 ਰੁਪਏ ਪ੍ਰਤੀ ਕਿਲੋਗ੍ਰਾਮ ਕੀਮਤ ਮਿਲ ਰਹੀ ਹੈ ਜਦੋਂ ਕਿ ਇਨਪੁਟ ਲਾਗਤ 100-110 ਰੁਪਏ ਪ੍ਰਤੀ ਕਿਲੋ ਬੈਠ ਰਹੀ ਹੈ। ਕੁਝ ਛੋਟੇ ਮਧੂ ਮੱਖੀ ਪਾਲਕ ਵੀ ਹਨ, ਜਿਨ੍ਹਾਂ ਨੇ 2-3 ਸਾਲ ਪਹਿਲਾਂ ਇਸ ਨੂੰ ਛੱਡ ਦਿੱਤਾ ਸੀ ਕਿਉਂਕਿ ਉਹ ਕਾਰੋਬਾਰ ਨੂੰ ਕਾਇਮ ਨਹੀਂ ਰੱਖ ਸਕਦੇ ਸਨ ਅਤੇ ਹੁਣ ਫੈਕਟਰੀਆਂ ਵਿੱਚ ਮਾਮੂਲੀ ਕੰਮ ਕਰ ਰਹੇ ਹਨ ਅਤੇ 20,000 ਰੁਪਏ ਤੱਕ ਕਮਾ ਰਹੇ ਹਨ।

ਇਹ ਵੀ ਪੜ੍ਹੋ : ਰਸਾਇਣ ਨਿਗਲ ਰਹੇ ਪੰਜਾਬ ਦੀ ਧਰਤੀ ਦਾ ਅੰਮ੍ਰਿਤ, ਘਟ ਰਹੀ ਜ਼ਮੀਨ ਦੀ ਉਪਜਾਊ ਸ਼ਕਤੀ ਤੇ ਕਣਕ ਦਾ ਝਾੜ

“ਪਿੰਡ ਕੰਧਾਰਗੜ੍ਹ ਵਿੱਚ ਪਹਿਲਾਂ 50 ਤੋਂ ਵੱਧ ਕਿਸਾਨ ਮੱਖੀਆਂ ਪਾਲਦੇ ਸਨ ਅਤੇ ਹੁਣ ਸਿਰਫ਼ ਸੱਤ ਹੀ ਬਚੇ ਹਨ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅਲੂਣਾ, ਬਠਿੰਡਾ ਦੇ ਤੁੰਗਵਾਲੀ ਅਤੇ ਮਾਨਸਾ ਦੇ ਫੱਤਾ ਮਲੂਕਾ ਵਿੱਚ ਵੀ ਇਹੀ ਸਥਿਤੀ ਹੈ।

ਹੁਸ਼ਿਆਰਪੁਰ ਦੇ ਮਾਹਲਪੁਰ ਵਿਚ ਇਕ ਕਿਸਾਨ ਜੋ ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਮਧੂ ਮੱਖੀ ਪਾਲਣ ਦਾ ਕੰਮ ਕਰ ਰਹੇ ਹਨ, ਨੇ ਕਿਹਾ ਕਿ ਉਹ ਇੰਟਰਨੈੱਟ 'ਤੇ ਘੰਟਿਆਂ ਬੱਧੀ ਬਿਤਾਉਂਦੇ ਹਨ ਅਤੇ ਇਸ ਬਾਰੇ ਖੋਜ ਕਰਦੇ ਹਨ ਕਿ ਉਹ ਹੋਰ ਕੀ ਕਰ ਸਕਦੇ ਹਨ। ਉਸਨੇ ਕਿਹਾ “ਮੈਂ ਜਾਂ ਤਾਂ ਵਿਦੇਸ਼ ਜਾਵਾਂਗਾ ਜਾਂ ਕੁਝ ਹੋਰ ਕਰਾਂਗਾ” । ਸੰਗਰੂਰ ਦੇ ਪਿੰਡ ਸੰਘੇੜੀ ਦੇ ਇੱਕ ਹੋਰ ਮਧੂ ਮੱਖੀ ਪਾਲਕ ਨੇ ਦੱਸਿਆ ਕਿ ਇਸ ਸੀਜ਼ਨ ਵਿੱਚ ਜ਼ਿਆਦਾ ਭਾਅ ਨਾ ਮਿਲਣ ਕਾਰਨ ਉਹ ਅਚਾਰ ਬਣਾਉਣ ਵਾਲੀ ਮਸ਼ੀਨ ਲੈ ਕੇ ਆਇਆ ਅਤੇ ਮੱਖੀ ਪਾਲਣ ਛੱਡ ਦਿੱਤਾ।

ਮਧੂ ਮੱਖੀ ਪਾਲਕਾਂ ਨੇ ਇਹ ਵੀ ਕਿਹਾ ਕਿ ਖੇਤਾਂ ਵਿੱਚ ਕੀਟਨਾਸ਼ਕਾਂ ਦੀ ਲਗਾਤਾਰ ਵਰਤੋਂ ਸ਼ਹਿਦ ਦੀਆਂ ਮੱਖੀਆਂ ਦੇ ਵਾਧੇ ਨੂੰ ਪ੍ਰਭਾਵਿਤ ਕਰ ਰਹੀ ਹੈ।

ਇਹ ਵੀ ਪੜ੍ਹੋ : ਆਮਦਨ ਕਰ ਵਿਭਾਗ ਦੀ ਸਖ਼ਤੀ, ਮੋਟੀ ਰਕਮ ਦਾਨ ਦੇਣ ਵਾਲੀਆਂ ਦੀ ਦੇਣੀ ਪਵੇਗੀ ਜਾਣਕਾਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News