ਰਹੋ ਸਾਵਧਾਨ! ਇਹ ਐਪ ਖਾਲੀ ਕਰ ਸਕਦੈ ਤੁਹਾਡਾ ਖਾਤਾ

09/12/2020 2:08:59 AM

ਗੈਜੇਟ ਡੈਸਕ—ਕੁਝ ਦਿਨ ਪਹਿਲਾਂ ਬੀ.ਐੱਸ.ਐੱਫ. ਦੇ ਇਕ ਜਵਾਨ ਨੇ ‘ਫੋਨਪੇਅ’ ਦੇ ਕਾਲ ਸੈਂਟਰ ’ਤੇ ਗੱਲ ਕੀਤੀ ਤਾਂ ਉਸ ਦਾ ਖਾਤਾ ਹੀ ਖਾਲ੍ਹੀ ਹੋ ਗਿਆ। ਹੈਕਰ ਨੇ ਉਸ ਦੇ ਖਾਤੇ ਤੋਂ 2.20 ਲੱਖ ਰੁਪਏ ਉੱਡਾ ਦਿੱਤੇ। ਹੁਣ ਉਸ ਤਰ੍ਹਾਂ ਹੀ ਇਕ ਘਟਨਾ ਸੀ.ਆਰ.ਪੀ.ਐੱਫ. ਦੇ ਜਵਾਨ ਨਾਲ ਹੋ ਗਈ। ਉਸ ਨੇ ਏਅਰਟੈੱਲ ਥੈਂਕਸ ਐਪ ਡਾਊਨਲੋਡ ਕੀਤਾ ਤਾਂ ਉਸ ਦੇ ਖਾਤੇ ’ਚੋਂ 98,910 ਰੁਪਏ ਉੱਡ ਗਏ। ਹੈਕਰ ਨੇ ਪਹਿਲਾਂ 10 ਰੁਪਏ, ਉਸ ਤੋਂ ਬਾਅਦ 30 ਹਜ਼ਾਰ, 10 ਹਜ਼ਾਰ, 9 ਹਜ਼ਾਰ ਅਤੇ 49,990 ਰੁਪਏ ਕੱਢ ਲਏ। ਸੀ.ਆਰ.ਪੀ.ਐੱਫ. ਨੇ ਆਪਣੇ ਸਾਰੇ ਜਵਾਨਾਂ ਨੂੰ ਹਿਦਾਇਤ ਦਿੱਤੀ ਹੈ ਕਿ ਉਹ ਅਜਿਹੇ ਮਾਮਲਿਆਂ ’ਚ ਸਾਵਧਾਨੀ ਵਰਤਣ ਅਤੇ ਅਜਿਹੇ ਕਿਸੇ ਵੀ ਐਪ ਨੂੰ ਡਾਊਨਲੋਡ ਨਾ ਕਰਨ।

399 ਰੁਪਏ ਦਾ ਕੀਤਾ ਏਅਰਟੈੱਲ ਰਿਚਾਰਜ
ਸੀ.ਆਰ.ਪੀ.ਐੱਫ. ਦੀ 11ਵੀਂ ਬਟਾਲੀਅਨ ਦੇ ਜਵਾਨ ਚੰਦਨ ਕੁਮਾਰ ਨੇ 2 ਸਤੰਬਰ ਨੂੰ ਆਪਣੇ ਫੋਨ ’ਤੇ 399 ਰੁਪਏ ਦਾ ਏਅਰਟੈੱਲ ਰਿਚਾਰਜ ਕੀਤਾ ਸੀ। ਖਾਤੇ ’ਚੋਂ ਰਾਸ਼ੀ ਕੱਟੀ ਗਈ। ਉਸ ਨੇ ਦੇਖਿਆ ਤਾਂ ਪਤਾ ਲੱਗਿਆ ਕਿ ਫੋਨ ਦਾ ਤਾਂ ਰਿਚਾਰਜ ਨਹੀਂ ਹੋਇਆ ਹੈ। ਕਸਟਮਰ ਕੇਅਰ ’ਤੇ ਫੋਨ ਲਗਾਇਆ ਤਾਂ ਜਵਾਬ ਮਿਲਿਆ ਕਿ ਸਾਡੇ ਅਧਿਕਾਰੀ ਤੁਹਾਡੇ ਨਾਲ ਗੱਲ ਕਰਨਗੇ। 6 ਸਤੰਬਰ ਨੂੰ ਕਾਲ ਆਈ। ਕਸਟਮਰ ਕੇਅਰ ਅਧਿਕਾਰੀ ਨੇ ਕਿਹਾ ਕਿ ਤੁਹਾਡੇ ਪੈਸੇ ਵਾਪਸ ਆ ਜਾਣਗੇ ਇਸ ਦੇ ਲਈ ਤੁਹਾਨੂੰ ਏਅਰਟੈੱਲ ਥੈਂਕਸ ਐਪ ਨੂੰ ਡਾਊਨਲੋਡ ਕਰਨਾ ਹੋਵੇਗਾ।

ਅਧਿਕਾਰੀ ਨੇ ਕਿਹਾ ਮੈਂ ਲਾਈਨ ਤੇ ਹਾਂ ਤੁਸੀਂ ਹੁਣੇ ਪਲੇਅ ਸਟੋਰ ’ਚ ਜਾ ਕੇ ਡਾਊਨਲੋਡ ਕਰ ਲਵੋ। ਉਸ ਨੇ ਜਿਵੇਂ ਹੀ ਐਪ ਡਾਊਨਲੋਡ ਕੀਤਾ, ਉਸ ਦਾ ਫੋਨ ਹੈਕ ਹੋ ਚੁੱਕਿਆ ਸੀ। ਉਕਤ ਅਧਿਕਾਰੀ ਦੇ ਕਹਿਣ ’ਤੇ ਜਵਾਨ ਚੰਦਨ ਨੇ ਆਪਣੇ ਏ.ਟੀ.ਐੱਮ. ਕਾਰਡ ਦੇ ਆਖਿਰੀ ਛੇ ਡਿਜ਼ੀਟ ਵੀ ਭਰ ਦਿੱਤੇ। ਇਸ ਤੋਂ ਬਾਅਦ ਉਸ ਦੇ ਖਾਤੇ ’ਚੋਂ ਦਸ ਰੁਪਏ ਨਿਕਲ ਗਏ। ਕੁਝ ਹੀ ਦੇਰ ਬਾਅਦ ਉਸ ਦੇ ਮੋਬਾਇਲ ਫੋਨ ’ਤੇ ਦੂਜਾ ਮੈਸੇਜ ਆਇਆ। ਉਸ ’ਚ ਲਿਖਿਆ ਸੀ ਕਿ ਖਾਤੇ ’ਚੋਂ 30 ਹਜ਼ਾਰ ਰੁਪਏ ਚੱਲ ਗਏ। ਥੋੜੀ ਦੇਰੀ ਬਾਅਦ 10 ਹਜ਼ਾਰ ਰੁਪਏ, 9 ਹਜ਼ਾਰ ਰੁਪਏ ਅਤੇ ਸੱਤ ਸਤੰਬਰ 49,900 ਰੁਪਏ ਨਿਕਲ ਜਾਣ ਦਾ ਮੈਸੇਜ ਆਇਆ। ਇਸ ਤੋਂ ਬਾਅਦ ਜਵਾਨ ਨੇ ਆਪਣਾ ਏ.ਟੀ.ਐੱਮ. ਕਾਰਡ ਬਲਾਕ ਕਰਵਾਇਆ। ਬਾਕੀ ਦੇ ਪਾਸੇ ਦੂਜੇ ਖਾਤੇ ’ਚ ਟ੍ਰਾਂਸਫਰ ਕਰਵਾਏ।

ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦਾ ਇਕ ਮਾਮਲਾ ਕੁਝ ਦਿਨ ਪਹਿਲਾਂ ਵੀ ਸਾਹਮਣੇ ਆਇਆ ਸੀ। ਜਿਥੇ ਬੀ.ਐੱਸ.ਐੱਫ. ਦੀ ਪੱਛਮੀ ਬੰਗਾਲ ਦੀ ਸਰਹੱਦ ਨਾਲ ਲੱਗਦੀ ਤੁੰਗੀ ਬੀ.ਓ.ਪੀ. ’ਤੇ ਤਾਇਨਾਤ 54ਵੀਂ ਬਟਾਲੀਅਨ ਦਾ ਜਵਾਨ ਧਰਮਪਾਲ ਫੋਨਪੇਅ ਵਾਲਟ ਐਪ ਦੇ ਕਾਲ ਸੈਂਟਰ ’ਤੇ ਗੱਲ ਕਰ ਰਿਹਾ ਸੀ। ਉਸ ਨੂੰ ਇਹ ਨਹੀਂ ਸੀ ਪਤਾ ਕਿ ਉਸ ਦਾ ਫੋਨ ਹੈਕ ਹੋ ਚੁੱਕਿਆ ਹੈ। ਉਹ ਜਿਸ ਵਿਅਕਤੀ ਨਾਲ ਗੱਲ ਕਰ ਰਿਹਾ ਹੈ ਉਹ ਹੈਕਰ ਹੈ।

ਕਾਲ ਸੈਂਟਰ ਤੋਂ ਉਸ ਨੂੰ ਜਿਸ ਤਰ੍ਹਾਂ ਕਰਨ ਨੂੰ ਕਿਹਾ ਕਿ ਉਸ ਨੇ ਉਸੇ ਤਰ੍ਹਾਂ ਹੀ ਕੀਤਾ। ਥੋੜੀ ਦੇਰ ਬਾਅਦ ਹੀ ਉਸ ਦੇ ਖਾਤੇ ’ਚੋਂ 50 ਹਜ਼ਾਰ ਰੁਪਏ ਨਿਕਲ ਗਏ। ਅਗਲੇ ਦਿਨ 1,70,000 ਰੁਪਏ ਨਿਕਲਣ ਦਾ ਐੱਸ.ਐੱਮ.ਐੱਸ. ਆਇਆ। ਉਸ ਨੇ ਕਾਲ ਸੈਂਟਰ ’ਤੇ ਭਰੋਸਾ ਕਰ ਮਦਦ ਪਾਉਣ ਲਈ ਫੋਨ ਲਗਾਇਆ ਸੀ ਪਰ ਉਹ ਨਹੀਂ ਜਾਣਦਾ ਸੀ ਕਿ ਉਹ ਰਾਹੁਲ ਸ਼ਰਮਾ ਨਾਂ ਦਾ ਇਕ ਵਿਅਕਤੀ ਨਾਲ ਤੋਂ ਮਦਦ ਮੰਗ ਰਿਹਾ ਹੈ ਉਹ ਹੈਕਰ ਹੈ। ਰਾਹੁਲ ਸ਼ਰਮਾ ਨੇ ਉਸ ਤੋਂ ਕਈ ਤਰ੍ਹਾਂ ਦੀ ਨਿੱਜੀ ਜਾਣਕਾਰੀ ਹਾਸਲ ਕਰ ਲਈ ਅਤੇ ਬਾਅਦ ’ਚ ਉਸ ਦੇ ਖਾਤੇ ’ਚੋਂ 2.20 ਲੱਖ ਰੁਪਏ ਕੱਢ ਲੈ।


Karan Kumar

Content Editor

Related News