Bank Holiday on Friday 7 March: ਕੱਲ੍ਹ ਬੰਦ ਰਹਿਣਗੇ ਬੈਂਕ, ਜਾਣੋ ਕਿਉਂ RBI ਨੇ ਦਿੱਤੀ ਸ਼ੁੱਕਰਵਾਰ ਨੂੰ ਛੁੱਟੀ
Thursday, Mar 06, 2025 - 06:58 PM (IST)

ਬਿਜ਼ਨੈੱਸ ਡੈਸਕ : 7 ਮਾਰਚ ਸ਼ੁੱਕਰਵਾਰ ਨੂੰ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਬੈਂਕ ਬੰਦ ਰਹਿਣਗੇ। ਬੈਂਕ ਗਾਹਕਾਂ ਦੇ ਦਿਮਾਗ 'ਚ ਇਹ ਸਵਾਲ ਹੋਵੇਗਾ ਕਿ ਸ਼ੁੱਕਰਵਾਰ ਨੂੰ ਬੈਂਕ ਕਿਉਂ ਬੰਦ ਰਹਿਣਗੇ। ਇਹ ਛੁੱਟੀ ਦੇਸ਼ ਭਰ ਦੇ ਬੈਂਕਾਂ ਲਈ ਨਹੀਂ ਸਗੋਂ ਸਿਰਫ਼ ਇੱਕ ਸੂਬੇ ਲਈ ਹੈ।
ਇਹ ਵੀ ਪੜ੍ਹੋ : ਬੰਦ ਹੋਣ ਜਾ ਰਿਹੈ Google Pay! ਜਾਣੋ ਕਿਉਂ ਲਿਆ ਗਿਆ ਇਹ ਵੱਡਾ ਫੈਸਲਾ
ਬੈਂਕ ਛੁੱਟੀ ਸਿਰਫ਼ ਮਿਜ਼ੋਰਮ ਵਿੱਚ ਹੀ ਰਹੇਗੀ
7 ਮਾਰਚ ਨੂੰ ਬੈਂਕ ਛੁੱਟੀ ਸਿਰਫ਼ ਮਿਜ਼ੋਰਮ ਰਾਜ ਵਿੱਚ ਹੀ ਮਨਾਈ ਜਾਵੇਗੀ। ਬਾਕੀ ਸਾਰੇ ਰਾਜਾਂ ਵਿੱਚ ਬੈਂਕ ਖੁੱਲੇ ਰਹਿਣਗੇ। ਕੱਲ੍ਹ ਮਿਜ਼ੋਰਮ ਚਪਚਰ ਕੁਟ ਦਾ ਤਿਉਹਾਰ ਮਨਾਏਗਾ, ਜੋ ਵਾਢੀ ਤੋਂ ਬਾਅਦ ਖੁਸ਼ੀ ਅਤੇ ਜਸ਼ਨ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਬੈਂਕਾਂ ਵਿੱਚ ਛੁੱਟੀ ਰਹੇਗੀ। ਚਪਚਰ ਕੁਟ ਦਾ ਤਿਉਹਾਰ ਹਰ ਸਾਲ ਮਿਜ਼ੋਰਮ ਵਿੱਚ ਆਮ ਤੌਰ 'ਤੇ ਮਾਰਚ ਵਿੱਚ ਮਨਾਇਆ ਜਾਂਦਾ ਹੈ।
ਇਹ ਵੀ ਪੜ੍ਹੋ : ਕ੍ਰੈਡਿਟ ਕਾਰਡਾਂ ਦੇ ਬਦਲ ਜਾਣਗੇ ਇਹ ਨਿਯਮ, ਜਾਣੋ ਕਿਹੜੇ ਬੈਂਕਾਂ ਦੇ ਕਾਰਡਧਾਰਕ ਹੋਣਗੇ ਪ੍ਰਭਾਵਿਤ
ਚਪਚਰ ਕੁਟ ਦੌਰਾਨ ਰਵਾਇਤੀ ਨਾਚ, ਸੰਗੀਤ, ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਹਨ। ਲੋਕ ਰਵਾਇਤੀ ਪਹਿਰਾਵੇ ਵਿੱਚ ਬਾਂਸ ਦੇ ਮਸ਼ਹੂਰ ਚੇਰਾਓ ਨਾਚ ਵਿੱਚ ਹਿੱਸਾ ਲੈਂਦੇ ਹਨ। ਇਹ ਤਿਉਹਾਰ ਨਾ ਸਿਰਫ਼ ਮਿਜ਼ੋਰਮ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦਾ ਹੈ ਸਗੋਂ ਸਮਾਜ ਵਿੱਚ ਏਕਤਾ ਅਤੇ ਭਾਈਚਾਰਕ ਸਾਂਝ ਨੂੰ ਵੀ ਉਤਸ਼ਾਹਿਤ ਕਰਦਾ ਹੈ।
ਇਹ ਵੀ ਪੜ੍ਹੋ : ਸੋਨਾ ਹੋਇਆ ਸਸਤਾ, ਚਾਂਦੀ ਹੋ ਗਈ ਮਹਿੰਗੀ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ
ਮਾਰਚ ਮਹੀਨੇ ਇਨ੍ਹਾਂ ਦਿਨਾਂ ਚ ਬੰਦੇ ਰਹਿਣਗੇ ਬੈਂਕ
7 ਮਾਰਚ ਸ਼ੁੱਕਰਵਾਰ ਚਪਚਰ ਕੁਟ (ਮਿਜ਼ੋਰਮ ਵਿੱਚ ਬੈਂਕ ਬੰਦ)
8 ਮਾਰਚ ਦੂਜਾ ਸ਼ਨੀਵਾਰ ਦੇਸ਼ ਭਰ ਵਿਚ ਛੁੱਟੀ
9 ਮਾਰਚ ਐਤਵਾਰ ਕਾਰਨ ਦੇਸ਼ ਭਰ ਵਿਚ ਛੁੱਟੀ
13 ਮਾਰਚ ਵੀਰਵਾਰ ਹੋਲਿਕਾ ਦਹਨ/ਅਟੂਕਲ ਪੋਂਗਾਲਾ (ਉੱਤਰ ਪ੍ਰਦੇਸ਼, ਉੱਤਰਾਖੰਡ, ਝਾਰਖੰਡ ਅਤੇ ਕੇਰਲ ਵਿੱਚ ਬੈਂਕ ਬੰਦ ਰਹਿਣਗੇ)
14 ਮਾਰਚ ਸ਼ੁੱਕਰਵਾਰ ਹੋਲੀ (ਦੂਜਾ ਦਿਨ) – ਧੂਲੇਟੀ/ਧੁਲੰਡੀ/ਡੋਲ ਜਾਤਰਾ (ਤ੍ਰਿਪੁਰਾ, ਓਡੀਸ਼ਾ, ਕਰਨਾਟਕ, ਤਾਮਿਲਨਾਡੂ, ਮਣੀਪੁਰ, ਕੇਰਲਾ ਅਤੇ ਨਾਗਾਲੈਂਡ ਨੂੰ ਛੱਡ ਕੇ ਜ਼ਿਆਦਾਤਰ ਰਾਜਾਂ ਵਿੱਚ ਜਨਤਕ ਛੁੱਟੀ)
15 ਮਾਰਚ, ਸ਼ਨੀਵਾਰ, ਚੋਣਵੇਂ ਰਾਜਾਂ ਵਿੱਚ ਹੋਲੀ (ਅਗਰਤਲਾ, ਭੁਵਨੇਸ਼ਵਰ, ਇੰਫਾਲ ਅਤੇ ਪਟਨਾ ਵਿੱਚ ਬੈਂਕ ਬੰਦ)
16 ਮਾਰਚ ਐਤਵਾਰ ਕਾਰਨ ਛੁੱਟੀ
22 ਮਾਰਚ ਚੌਥਾ ਸ਼ਨੀਵਾਰ, ਬਿਹਾਰ ਦਿਵਸ ਕਾਰਨ ਛੁੱਟੀ
23 ਮਾਰਚ ਐਤਵਾਰ ਕਾਰਨ ਛੁੱਟੀ
27 ਮਾਰਚ ਵੀਰਵਾਰ ਸ਼ਬ-ਏ-ਕਦਰ (ਜੰਮੂ ਵਿੱਚ ਬੈਂਕ ਬੰਦ)
28 ਮਾਰਚ ਸ਼ੁੱਕਰਵਾਰ: ਜੁਮਤ-ਉਲ-ਵਿਦਾ (ਜੰਮੂ ਅਤੇ ਕਸ਼ਮੀਰ ਵਿੱਚ ਬੈਂਕ ਬੰਦ)
31 ਮਾਰਚ ਸੋਮਵਾਰ ਰਮਜ਼ਾਨ-ਈਦ (ਈਦ-ਉਲ-ਫਿਤਰ) (ਸ਼ਾਵਲ-1)/ਖੁਤੁਬ-ਏ-ਰਮਜ਼ਾਨ (ਮਿਜ਼ੋਰਮ ਅਤੇ ਹਿਮਾਚਲ ਪ੍ਰਦੇਸ਼ ਨੂੰ ਛੱਡ ਕੇ ਜ਼ਿਆਦਾਤਰ ਰਾਜਾਂ ਵਿੱਚ ਛੁੱਟੀ)
ਇਹ ਵੀ ਪੜ੍ਹੋ : SIM Card ਨਾਲ ਜੁੜੀ ਵੱਡੀ ਖ਼ਬਰ, ਮੁਸੀਬਤ 'ਚ ਫਸ ਸਕਦੇ ਹੋ ਤੁਸੀਂ, ਜਾਣੋ ਟੈਲੀਕਾਮ ਦੇ ਨਵੇਂ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8