ਕੱਲ੍ਹ ਤੋਂ ਤਿੰਨ ਦਿਨਾਂ ਲਈ ਬੰਦ ਰਹਿਣਗੇ ਬੈਂਕ, ਫਟਾਫਟ ਢਾਈ ਘੰਟੇ 'ਚ ਨਿਪਟਾ ਲਓ ਆਪਣੇ ਜ਼ਰੂਰੀ ਕੰਮ

Thursday, Jan 30, 2020 - 01:08 PM (IST)

ਕੱਲ੍ਹ ਤੋਂ ਤਿੰਨ ਦਿਨਾਂ ਲਈ ਬੰਦ ਰਹਿਣਗੇ ਬੈਂਕ, ਫਟਾਫਟ ਢਾਈ ਘੰਟੇ 'ਚ ਨਿਪਟਾ ਲਓ ਆਪਣੇ ਜ਼ਰੂਰੀ ਕੰਮ

ਨਵੀਂ ਦਿੱਲੀ — ਜੇਕਰ ਤੁਹਾਡੇ ਬੈਂਕ ਨਾਲ ਸਬੰਧਿਤ ਕੋਈ ਕੰਮ ਅਧੂਰੇ ਹਨ ਤਾਂ ਜਲਦੀ ਕਰ ਲਓ, ਨਹੀਂ ਤਾਂ ਇਨ੍ਹਾਂ ਕੰਮਾਂ ਨੂੰ ਪੂਰਾ ਕਰਨ ਲਈ 3 ਦਿਨ ਦਾ ਸਮਾਂ ਲੱਗ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਅੱਜ ਦੁਪਹਿਰ 3:30 ਵਜੇ ਦੇ ਬਾਅਦ ਤੁਸੀਂ ਤਿੰਨ ਦਿਨਾਂ ਤੱਕ ਬੈਂਕ ਨਾਲ ਸਬੰਧਿਤ ਕੋਈ ਕੰਮ ਨਹੀਂ ਕਰ ਸਕੋਗੇ। ਕੱਲ੍ਹ ਤੋਂ ਲਗਾਤਾਰ ਤਿੰਨ ਦਿਨਾਂ ਤੱਕ ਬੈਂਕ ਬੰਦ ਰਹਿਣ ਵਾਲੇ ਹਨ। 31 ਜਨਵਰੀ ਤੋਂ ਬੈਂਕ ਯੂਨੀਅਨਾਂ ਨੇ ਦੋ ਦਿਨਾਂ ਦੀ ਹੜਾਤਲ ਦਾ ਐਲਾਨ ਕੀਤਾ ਹੋਇਆ ਹੈ। ਯਾਨੀ ਕਿ 31 ਜਨਵਰੀ ਅਤੇ 1 ਫਰਵਰੀ 2020 ਨੂੰ ਹੜਤਾਲ ਦੇ ਕਾਰਨ ਬੈਂਕ ਬੰਦ ਰਹਿਣ ਵਾਲੇ ਹਨ। ਇਸ ਦੇ ਨਾਲ ਹੀ 2 ਫਰਵਰੀ ਨੂੰ ਐਤਵਾਰ ਹੈ ਇਸ ਲਈ ਇਨ੍ਹਾਂ ਤਿੰਨ ਦਿਨਾਂ 'ਚ ਬੈਂਕ ਨਾਲ ਸਬੰਧਿਤ ਕੋਈ ਕੰਮ ਨਹੀਂ ਹੋ ਸਕਣਗੇ।
ਸਿਰਫ ਇੰਨਾ ਹੀ ਨਹੀਂ ਯੂਨੀਅਨਾਂ ਨੇ ਮਾਰਚ ਦੇ ਮਹੀਨੇ 'ਚ ਤਿੰਨ ਦਿਨ 11,12 ਅਤੇ 13 ਤਾਰੀਕ ਦੀ ਹੜਤਾਲ ਅਤੇ ਇਕ ਅਪ੍ਰੈਲ ਤੋਂ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾਣ ਦਾ ਐਲਾਨ ਕੀਤਾ ਹੋਇਆ ਹੈ।

ਇਸ ਕਾਰਨ ਹੋ ਰਹੀ ਹੜਤਾਲ

ਬੈਂਕ ਕਰਮਚਾਰੀ ਸੰਗਠਨ ਦੇ ਜਨਰਲ ਸਕੱਤਰ ਅਸ਼ਵਨੀ ਰਾਣਾ ਨੇ ਕਿਹਾ ਕਿ ਇੰਡੀਅਨ ਬੈਂਕਸ ਐਸੋਸੀਏਸ਼ਨ ਨੇ ਤਨਖਾਹ 'ਚ 12.5 ਫੀਸਦੀ ਵਾਧਾ ਕਰਨ ਦਾ ਪ੍ਰਸਤਾਵ ਦਿੱਤਾ ਹੈ ਜਿਹੜਾ ਕਿ ਮਨਜ਼ੂਰ ਨਹੀਂ ਹੈ। ਇਸ ਲਈ ਦੇਸ਼ ਭਰ ਦੇ ਸਾਰੇ ਸਰਕਾਰੀ ਬੈਂਕਾਂ 'ਚ ਕੰਮ ਕਰਨ ਵਾਲੇ ਕਰਮਚਾਰੀ ਹੜਤਾਲ 'ਤੇ ਰਹਿਣਗੇ। ਇਸ ਨਾਲ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋਣਗੀਆਂ।

ਕਰਮਚਾਰੀਆਂ ਦੀ ਮੰਗ

  • ਬੈਂਕ ਯੂਨੀਅਨਾਂ ਦੀ ਪਹਿਲੀ ਮੰਗ ਹੈ ਕਿ ਤਨਖਾਹ ਵਿਚ ਘੱਟੋ ਘੱਟ 20 ਫੀਸਦਾ ਤੱਕ ਦਾ ਵਾਧਾ ਕੀਤਾ ਜਾਵੇ।
  • ਵਿਸ਼ੇਸ਼ ਭੱਤੇ ਅਤੇ ਬੇਸਿਕ ਤਨਖਾਹ ਰਲੇਵਾਂ ਹੋਵੇ।
  • ਰਿਟਾਇਰਮੈਂਟ 'ਤੇ ਮਿਲਣ ਵਾਲੇ ਲਾਭ ਨੂੰ ਆਮਦਨ ਟੈਕਸ ਤੋਂ ਬਾਹਰ ਕੀਤਾ ਜਾਵੇ।
  • ਬੈਂਕਾਂ 'ਚ ਕੰਮਕਾਜ ਦੇ ਦਿਨ ਸਿਰਫ 5 ਹੋਣੇ ਚਾਹੀਦੇ ਹਨ।
  • ਐਨ.ਪੀ.ਐਸ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ।
  • ਪੈਨਸ਼ਨ ਦਾ ਨਵੀਨੀਕਰਨ
  • ਪਰਿਵਾਰ ਨੂੰ ਮਿਲਣ ਵਾਲੀ ਪੈਨਸ਼ਨ ਵਿਚ ਸੁਧਾਰ ਹੋਣਾ ਚਾਹੀਦੈ।
  • ਓਪਰੇਟਿੰਗ ਲਾਭ ਦੇ ਅਧਾਰ ਤੇ ਸਟਾਫ ਵੈਲਫੇਅਰ ਫੰਡ ਦੀ ਵੰਡ।
  • ਬੈਂਕ ਸ਼ਾਖਾਵਾਂ 'ਚ ਕੰਮਕਾਜ ਦੇ ਘੰਟੇ ਅਤੇ ਦੁਪਹਿਰ ਦੇ ਖਾਣੇ ਦੇ ਸਮੇਂ ਦੀ ਸਹੀ ਵੰਡ ਹੋਵੇ।
  • ਅਧਿਕਾਰੀਆਂ ਲਈ ਬੈਂਕ 'ਚ ਕੰਮਕਾਜ ਦੇ ਘੰਟਿਆਂ ਨੂੰ ਨਿਯਮਤ ਕੀਤਾ ਜਾਵੇ।
  • ਇਕਰਾਰਨਾਮੇ ਅਤੇ ਕਾਰੋਬਾਰੀ ਕਾਰੇਸਪਾਂਡੈਂਟ ਲਈ ਬਰਾਬਰ ਤਨਖਾਹ।

Related News