ਬੈਂਕਾਂ ''ਖੁੱਲ੍ਹਣ ਤੇ ਬੰਦ'' ਹੋਣ ਦਾ ਬਦਲ ਸਕਦਾ ਹੈ ਸਮਾਂ, NPA ''ਚ ਮਿਲੇਗੀ ਢਿੱਲ!

03/19/2020 3:47:57 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਰੋਜ਼ਾਨਾ ਨੁਕਸਾਨ ਪਹੁੰਚ ਰਿਹਾ ਹੈ। ਟਰੇਨਾਂ ਤੇ ਜਹਾਜ਼ਾਂ ਨੂੰ ਵੀ ਰੱਦ ਕਰਨਾ ਪੈ ਰਿਹਾ ਹੈ। ਉੱਥੇ ਹੀ, ਇਨ੍ਹਾਂ ਸਭ ਵਿਚਕਾਰ ਰਿਪੋਰਟਾਂ ਹਨ ਕਿ ਜਲਦ ਬੈਂਕਾਂ ਦੇ ਕੰਮਕਾਜੀ ਘੰਟੇ ਘੱਟ ਕੀਤੇ ਜਾ ਸਕਦੇ ਹਨ, ਯਾਨੀ ਜਨਰਲ ਪਬਲਿਕ ਲਈ ਇਸ ਦਾ ਸਮਾਂ ਘਟਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਐੱਨ. ਪੀ. ਏ. ਦੀ ਸ਼ਰਤ 'ਚ ਵੀ ਢਿੱਲ ਦਿੱਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ ► ਲਹਿੰਦੇ ਪੰਜਾਬ 'ਚ ਕੋਰੋਨਾ ਦਾ ਖੌਫ, ਸਿੰਧ 'ਚ ਵੀ ਉੱਡੀ ਲੋਕਾਂ ਦੀ ਨੀਂਦ, ਦੋ ਦੀ ਮੌਤ ► UAE ਨੇ 'ਵਰਕ ਪਰਮਿਟ' 'ਤੇ ਲਾਈ ਰੋਕ, ਵੀਜ਼ਾ ਹੋਲਡਰਾਂ ਨੂੰ ਵੀ ਝਟਕਾ

ਸਰਕਾਰ ਤੇ ਰਿਜ਼ਰਵ ਬੈਂਕ ਵਿਚਕਾਰ ਪ੍ਰਸਤਾਵ 'ਤੇ ਚਰਚਾ ਹੋਈ ਹੈ। ਰਿਪੋਰਟਾਂ ਮੁਤਾਬਕ, ਇਸ ਦੀ ਸੰਭਾਵਨਾ ਹੈ ਕਿ ਪੇਮੈਂਟ 'ਚ ਦੇਰੀ ਦੇ ਰੁਝਾਨ ਨੂੰ ਦੇਖਦੇ ਹੋਏ ਐੱਨ. ਪੀ. ਏ. ਐਲਾਨ ਕਰਨ ਦੀ ਸਮਾਂ-ਸੀਮਾ ਵਧਾਈ ਜਾ ਸਕਦੀ ਹੈ। ਭਾਰਤੀ ਬੈਂਕਿੰਗ ਸੰਗਠਨ ਵੀ ਐੱਨ. ਪੀ. ਏ. ਦੀ ਸਮਾਂ-ਸੀਮਾ ਵਧਾਉਣ ਦੇ ਪੱਖ 'ਚ ਹੈ। ਮੌਜੂਦਾ ਸਮੇਂ ਕਿਸੇ ਲੋਨ ਨੂੰ ਐੱਨ. ਪੀ. ਏ. ਦੀ ਸ਼੍ਰੇਣੀ 'ਚ ਪਾਉਣ ਦੀ ਸਮਾਂ-ਸੀਮਾ 90 ਦਿਨ ਹੈ। ਆਮ ਤੌਰ 'ਤੇ ਬੈਂਕ ਨੂੰ ਲੋਨ ਦੀ ਈ. ਐੱਮ. ਆਈ. 3 ਮਹੀਨੇ ਨਾ ਮਿਲੇ ਤਾਂ ਉਸ ਖਾਤੇ ਨੂੰ ਐੱਨ. ਪੀ. ਏ. ਐਲਾਨ ਕਰ ਦਿੱਤਾ ਜਾਂਦਾ ਹੈ। ਰਿਪੋਰਟਾਂ ਮੁਤਾਬਕ, ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਸੈਕਟਰ ਲਈ ਐੱਨ. ਪੀ. ਏ. ਦੀਆਂ ਸ਼ਰਤਾਂ 'ਚ ਢਿੱਲੀ ਦਿੱਤੀ ਜਾ ਸਕਦੀ ਹੈ।

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਕਈ ਦੇਸ਼ਾਂ 'ਚ ਉਥਲ-ਪੁਥਲ ਮਚੀ ਹੋਈ ਹੈ। ਕੈਨੇਡੀਅਨ ਬੈਂਕਰਜ਼ ਐਸੋਸੀਏਸ਼ਨ ਦਾ ਵੀ ਕਹਿਣਾ ਹੈ ਕਿ ਕੈਨੇਡਾ ਦੀਆਂ ਛੇ ਸਭ ਤੋਂ ਵੱਡੀਆਂ ਬੈਂਕਾਂ ਜ਼ਿਆਦਾ ਜ਼ਰੂਰੀ ਸੇਵਾਵਾਂ ਨੂੰ ਕਾਇਮ ਰੱਖਦਿਆਂ ਬਰਾਂਚਾਂ ਦੇ ਕਾਰਜਸ਼ੀਲ ਘੰਟਿਆਂ ਨੂੰ ਅਸਥਾਈ ਤੌਰ 'ਤੇ ਸੀਮਿਤ ਕਰਨ ਅਤੇ ਸ਼ਾਖਾਵਾਂ ਦੀ ਗਿਣਤੀ ਨੂੰ ਘਟਾ ਕੇ ਕੋਵਿਡ-19 ਦੇ ਫੈਲਣ ਨੂੰ ਸੀਮਤ ਕਰਨ ਦੀਆਂ ਕੋਸ਼ਿਸ਼ਾਂ 'ਚ ਮਿਲ ਕੇ ਕੰਮ ਕਰ ਰਹੀਆਂ ਹਨ।

ਇਹ ਵੀ ਪੜ੍ਹੋ ►ਪੰਜਾਬ ਦੇ ਇਨ੍ਹਾਂ ਸਟੇਸ਼ਨਾਂ 'ਤੇ 30 ਮਾਰਚ ਤੱਕ ਕਈ ਟਰੇਨਾਂ ਰੱਦ ►ਇੱਥੇ ਕੋਰੋਨਾ ਦਾ ਕਹਿਰ ਨਹੀਂ, ਇਹ ਹੈ ਦੁਨੀਆ ਦੀ ਸਭ ਤੋਂ ਸੁਰੱਖਿਅਤ ਥਾਂ


Sanjeev

Content Editor

Related News