ਐਗਰੀਕਲਚਰ ਜਵੈੱਲ ਲੋਨ ਦੇ ਤਹਿਤ ਬੈਂਕਾਂ ਨੇ ਪ੍ਰੇਸ਼ਾਨ ਕੀਤਾ ਕਿਸਾਨ, ਦੇਣਾ ਹੋਵੇਗਾ 50,000 ਰੁਪਏ ਦਾ ਮੁਆਵਜ਼ਾ
Tuesday, Dec 05, 2023 - 10:28 AM (IST)
ਜਲੰਧਰ (ਇੰਟ.)– ਤਾਮਿਲਨਾਡੂ ਦੇ ਵਿਰੂਧੁਨਗਰ ਜ਼ਿਲ੍ਹਾ ਖਪਤਕਾਰ ਵਿਵਾਦ ਹੱਲ ਫੋਰਮ ਨੇ ਪ੍ਰਾਇਮਰੀ ਖੇਤੀ ਸਹਿਕਾਰੀ ਬੈਂਕ (ਪੀ. ਏ. ਸੀ. ਬੀ.) ਅਤੇ ਵਿਰੂਧੁਨਗਰ ਜ਼ਿਲ੍ਹਾ ਕੇਂਦਰੀ ਸਹਿਕਾਰੀ (ਵੀ. ਡੀ. ਸੀ. ਸੀ.) ਬੈਂਕ ਦੇ ਪ੍ਰਬੰਧਨ ਨੂੰ ਐਗਰੀਕਲਚਰ ਜਵੈੱਲ ਲੋਨ (ਏ. ਜੇ. ਐੱਲ.) ਉੱਤੇ ਵਾਧੂ ਵਿਆਜ ਇਕੱਠਾ ਕਰਨ ਦੇ ਯਤਨ ਲਈ ਇਕ ਕਿਸਾਨ ਨੂੰ 50,000 ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ।
ਇਹ ਵੀ ਪੜ੍ਹੋ - ਇੰਡੀਗੋ, ਸਪਾਈਸ ਜੈੱਟ ਸਣੇ ਕਈ ਏਅਰਲਾਈਨਜ਼ ਦੀਆਂ 33 ਉਡਾਣਾਂ ਨੂੰ ਬੈਂਗਲੁਰੂ ਵੱਲ ਕੀਤਾ ਡਾਇਵਰਟ
ਇਹ ਹੈ ਪੂਰਾ ਮਾਮਲਾ
ਕਿਸਾਨ ਨੂੰ ਨਵੰਬਰ 2018 ਵਿੱਚ 1.26 ਲੱਖ ਰੁਪਏ ਦਾ ਐਗਰੀਕਲਚਰ ਜਵੈੱਲ ਲੋਨ (ਏ. ਜੇ. ਐੱਲ.) ਮਿਲਿਆ ਸੀ। ਉਸ ਨੇ ਜਨਵਰੀ 2019 ਦੀ ਸਮਾਂ ਹੱਦ ਤੋਂ ਪਹਿਲਾਂ 7 ਫ਼ੀਸਦੀ ਵਿਆਜ ਨਾਲ ਕਰਜ਼ੇ ਦਾ ਭੁਗਤਾਨ ਕਰ ਕੇ ਗਹਿਣਾ ਵਾਪਸ ਲੈਣ ਲਈ ਸੋਸਾਇਟੀ ਪ੍ਰਬੰਧਕ ਨਾਲ ਸੰਪਰਕ ਕੀਤਾ ਸੀ। ਹਾਲਾਂਕਿ ਪ੍ਰਬੰਧਕ ਨੇ ਇਹ ਦਾਅਵਾ ਕਰਦੇ ਹੋਏ ਸੋਨਾ ਮੋੜਨ ਤੋਂ ਨਾਂਹ ਕਰ ਦਿੱਤੀ ਸੀ ਕਿ ਗਾਹਕ ਨੂੰ ਕਰਜ਼ੇ ਨੂੰ ਸਾਧਾਰਣ ਕਰਜ਼ਾ ਮੰਨ ਕੇ 1.50 ਫ਼ੀਸਦੀ ਪ੍ਰਤੀ ਮਹੀਨੇ ਦੇ ਵਿਆਜ ਦੇਣਾ ਹੋਵੇਗਾ, ਨਾ ਕਿ ਏ. ਜੇ. ਐੱਲ. ਵਜੋਂ ਜੋ ਵਿਆਜ ਸਬਸਿਡੀ ਨਾਲ ਆਉਂਦਾ ਹੈ।
ਇਹ ਵੀ ਪੜ੍ਹੋ - ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ, ਜਾਣੋ ਪੈਟਰੋਲ-ਡੀਜ਼ਲ ਦਾ ਤਾਜ਼ਾ ਭਾਅ
ਦੱਸ ਦੇਈਏ ਕਿ ਪੀ. ਏ.ਸੀ. ਬੀ. ਪ੍ਰਬੰਧਕ ਅਤੇ ਵੀ. ਡੀ.ਸੀ.ਸੀ. ਬੈਂਕ ਦੇ ਮੈਨੇਜਿੰਗ ਡਾਇਰੈਕਟਰ ਨੂੰ ਕਈ ਵਾਰ ਗੁਹਾਰ ਲਗਾਉਣ ਦੇ ਬਾਵਜੂਦ ਕਿਸਾਨ ਨੂੰ ਆਪਣੇ ਗਹਿਣੇ ਵਾਪਸ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਨ੍ਹਾਂ ਨੇ ਕਿਸਾਨ ਨੂੰ ਵਧੇਰੇ ਵਿਆਜ ਨਾਲ ਕਰਜ਼ਾ ਨਾ ਅਦਾ ਕਰਨ ’ਤੇ ਉਸ ਦੇ ਗਹਿਣੇ ਨੀਲਾਮ ਕਰਨ ਦੀ ਧਮਕੀ ਵੀ ਦਿੱਤੀ ਹੈ।
ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ
ਆਦੇਸ਼ ’ਚ ਫੋਰਮ ਨੇ ਕੀ ਕਿਹਾ
ਫੋਰਮ ਦੇ ਮੁਖੀ ਐੱਸ. ਜੇ. ਚੱਕਰਵਰਤੀ ਅਤੇ ਮੈਂਬਰ ਐੱਮ.ਮੁਥੁਲਕਸ਼ਮੀ ਨੇ ਆਪਣੇ ਆਦੇਸ਼ ਵਿਚ ਕਿਹਾ ਕਿ ਪੀ. ਏ. ਸੀ. ਬੀ. ਦੇ ਪ੍ਰਬੰਧਕ, ਇਨਾਮਰੇਡੀਪੱਟੀ ਅਤੇ ਮੈਨੇਜਿੰਗ ਡਾਇਰੈਕਟਰ ਵੀ. ਡੀ. ਸੀ. ਸੀ. ਬੈਂਕ., ਪੀ. ਏ. ਸੀ. ਬੀ. ਦੇ ਮੈਂਬਰ ਚਿੰਨਾਥਮਪੱਟੀ ਦੇ ਐੱਮ. ਵਿਜਿਆ ਨੂੰ ਸੂਬਾ ਸਰਕਾਰ ਵਲੋਂ ਐਲਾਨੀ ਛੋਟ ਯੋਜਨਾ ਦੇ ਤਹਿਤ ਜਵੈੱਲ ਲੋਨ ਦਾ ਲਾਭ ਨਹੀਂ ਦੇ ਰਹੇ ਸਨ।
ਇਹ ਵੀ ਪੜ੍ਹੋ - ਦਿੱਲੀ ਹਵਾਈ ਅੱਡੇ 'ਤੇ ਹੰਗਾਮਾ, ਯਾਤਰੀਆਂ ਨੇ ਸਪਾਈਸ ਜੈੱਟ ਖ਼ਿਲਾਫ਼ ਜੰਮ ਕੇ ਕੱਢੀ ਭੜਾਸ (ਵੀਡੀਓ)
ਇਸ ਤੋਂ ਬਾਅਦ ਸੂਬਾ ਸਰਕਾਰ ਨੇ ਫਰਵਰੀ 2021 ਵਿਚ ਏ. ਜੇ. ਐੱਲ. ਛੋਟ ਦਾ ਐਲਾਨ ਕੀਤਾ ਅਤੇ ਸੋਸਾਇਟੀ ਨੇ ਸ਼ਿਕਾਇਤਕਰਤਾ ਨੂੰ ਇਹ ਲਾਭ ਦਿੱਤਾ। ਫੋਰਮ ਨੇ ਜਵਾਬਦੇਹ ਲੋਕਾਂ ਨੂੰ ਕਰਜ਼ਾ ਮੁਆਫ਼ੀ ਯੋਜਨਾ ਲਈ 50,000 ਰੁਪਏ ਦੇ ਮੁਆਵਜ਼ਾ ਦੇਣ ਤੋਂ ਇਲਾਵਾ ਮੁਕੱਦਮੇ ਦੀ ਫ਼ੀਸ ਲਈ 10,000 ਰੁਪਏ ਦਾ ਭੁਗਾਤਨ ਕਰਨ ਦੇ ਵੀ ਹੁਕਮ ਦਿੱਤੇ ਹਨ। ਫੋਰਮ ਨੇ ਹੁਕਮ ਦਿੱਤਾ ਕਿ ਵਿਆਜ ਸਮੇਤ 1.26 ਲੱਖ ਰੁਪਏ ਦੀ ਪੂਰੀ ਕਰਜ਼ਾ ਰਾਸ਼ੀ 6 ਹਫ਼ਤਿਆਂ ਦੇ ਅੰਦਰ ਮੁਆਫ਼ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ - ਦਸੰਬਰ ਮਹੀਨੇ ਪੈਨਸ਼ਨ ਅਤੇ LPG ਦੀਆਂ ਕੀਮਤਾਂ ਸਣੇ ਹੋਏ ਕਈ ਬਦਲਾਅ, ਹੁਣ ਲਾਗੂ ਹੋਣਗੇ ਇਹ ਨਿਯਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8