Apple ਨੇ Nvidia ਨੂੰ ਪਛਾੜਿਆ, ਬਣੀ ਸਭ ਤੋਂ ਕੀਮਤੀ ਕੰਪਨੀ

Saturday, Jul 18, 2026 - 12:31 PM (IST)

Apple ਨੇ Nvidia ਨੂੰ ਪਛਾੜਿਆ, ਬਣੀ ਸਭ ਤੋਂ ਕੀਮਤੀ ਕੰਪਨੀ

ਬਿਜ਼ਨੈੱਸ ਡੈਸਕ - ਐਪਲ ਨੇ ਐੱਨਵੀਡੀਆ ਨੂੰ ਪਛਾੜ ਕੇ ਦੁਨੀਆ ਦੀ ਸਭ ਤੋਂ ਕੀਮਤੀ ਕੰਪਨੀ ਦਾ ਦਰਜਾ ਹਾਸਲ ਕੀਤਾ ਅਤੇ ਚਿਪ ਬਣਾਉਣ ਵਾਲੀ ਇਸ ਕੰਪਨੀ ਦੇ ਲੰਬੇ ਸਮੇਂ ਤੋਂ ਚਲੇ ਆ ਰਹੇ ਦਬਦਬੇ ਨੂੰ ਖਤਮ ਕਰ ਦਿੱਤਾ। ਸ਼ੁੱਕਰਵਾਰ ਨੂੰ ਐਪਲ ਨੇ ਮਾਰਕੀਟ ਵੈਲਿਊ ਦੇ ਮਾਮਲੇ ’ਚ ਐੱਨਵੀਡੀਆ ਨੂੰ ਪਿੱਛੇ ਛੱਡ ਦਿੱਤਾ ਅਤੇ ਦੁਨੀਆ ਦੀ ਸਭ ਤੋਂ ਕੀਮਤੀ ਕੰਪਨੀ ਦਾ ਆਪਣਾ ਸਥਾਨ ਫਿਰ ਤੋਂ ਹਾਸਲ ਕਰ ਲਿਆ।

ਇਹ ਵੀ ਪੜ੍ਹੋ :    ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦਾ ਕਿਰਾਇਆ ਜਾਣ ਹੋ ਜਾਵੋਗੇ ਹੈਰਾਨ, ਜਾਣੋ ਖ਼ਾਸੀਅਤ

ਸਵੇਰ ਦੇ ਕਾਰੋਬਾਰ ’ਚ ਐੱਨਵੀਡੀਆ ਦੇ ਸ਼ੇਅਰਾਂ ’ਚ 3 ਫੀਸਦੀ ਤੋਂ ਵੱਧ ਦੀ ਗਿਰਾਵਟ ਆਈ ਅਤੇ ਉਸ ਦੀ ਮਾਰਕੀਟ ਵੈਲਿਊ ਘਟ ਕੇ 4.84 ਟ੍ਰਿਲੀਅਨ ਡਾਲਰ ਹੋ ਗਈ। ਉੱਥੇ ਹੀ, ਐਪਲ ਦੀ ਮਾਰਕੀਟ ਵੈਲਿਊ 4.88 ਟ੍ਰਿਲੀਅਨ ਡਾਲਰ ਰਹੀ।

ਇਹ ਵੀ ਪੜ੍ਹੋ : ਸਾਈਬਰ ਧੋਖਾਧੜੀ ਦੇ ਅਜੀਬ ਤਰੀਕੇ ਨੇ ਉਡਾਏ ਹੋਸ਼, ਬੈਂਕ ਮੈਨੇਜਰ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ

2026 ’ਚ ਦੋਵਾਂ ਕੰਪਨੀਆਂ ਦਾ ਪ੍ਰਦਰਸ਼ਨ ਕਾਫੀ ਵੱਖਰਾ ਰਿਹਾ ਹੈ। ਆਈਫੋਨ ਬਣਾਉਣ ਵਾਲੀ ਕੰਪਨੀ ਦੇ ਸ਼ੇਅਰਾਂ ’ਚ ਇਸ ਸਾਲ 22 ਫੀਸਦੀ ਦਾ ਵਾਧਾ ਹੋਇਆ ਹੈ, ਜਦੋਂ ਕਿ ਐੱਨਵੀਡੀਆ ਦੇ ਸ਼ੇਅਰਾਂ ’ਚ ਲੱਗਭਗ 7 ਫੀਸਦੀ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : 10 ਸਾਲਾਂ ਤੋਂ US 'ਚ ਰਹਿ ਰਹੇ ਭਾਰਤੀ ਨੇ ਦੱਸੀ ਡਰਾਵਨੀ ਸੱਚਾਈ, ਬਣਨਾ ਪਵੇਗਾ 'ਹੱਸਲਰ'

ਏ. ਆਈ. ਚਿਪ ਬਣਾਉਣ ਵਾਲੀ ਇਹ ਪ੍ਰਮੁੱਖ ਕੰਪਨੀ, ਜਿਸ ਦੇ ਸ਼ੇਅਰਾਂ ’ਚ ਚੈਟ ਜੀ. ਪੀ. ਟੀ. ਦੀ ਲਾਂਚਿੰਗ ਤੋਂ ਬਾਅਦ ਤੇਜ਼ੀ ਆਈ ਸੀ, 2026 ’ਚ ਜ਼ਿਆਦਾਤਰ ਸੁਸਤ ਰਹੀ ਹੈ, ਕਿਉਂਕਿ ਵਾਲ ਸਟ੍ਰੀਟ ਦਾ ਧਿਆਨ ਹੁਣ ਡਾਟਾ ਸੈਂਟਰ ਬਣਾਉਣ ਦੇ ਕੰਮ ’ਚ ਮੈਮੋਰੀ ਚਿਪ ਅਤੇ ਬੁਨਿਆਦੀ ਢਾਂਚੇ ਵਾਲੇ ਪੜਾਅ ’ਤੇ ਕੇਂਦ੍ਰਿਤ ਹੋ ਗਿਆ ਹੈ। ਇਸ ਨਾਲ ਮਾਈਕ੍ਰੋਨ ਟੈਕਨਾਲੋਜੀ ਅਤੇ ਸੈਂਡਿਸਕ ਵਰਗੀਆਂ ਚਿਪ ਬਣਾਉਣ ਵਾਲੀਆਂ ਕੰਪਨੀਆਂ ਦੇ ਸ਼ੇਅਰਾਂ ਨੂੰ ਫਾਇਦਾ ਹੋਇਆ ਹੈ।

ਇਹ ਵੀ ਪੜ੍ਹੋ :  ਹੁਣ ਜ਼ਿਆਦਾ ਮਹਿੰਗਾ ਨਹੀਂ ਹੋਵੇਗਾ ਸੋਨਾ, ਰਿਪੋਰਟ 'ਚ ਸਾਹਮਣੇ ਆਈ ਵੱਡੀ ਵਜ੍ਹਾ

ਐੱਨਵੀਡੀਆ ਜੂਨ 2025 ਤੋਂ ਦੁਨੀਆ ਦੀ ਸਭ ਤੋਂ ਕੀਮਤੀ ਕੰਪਨੀ ਬਣੀ ਹੋਈ ਸੀ, ਜਦੋਂ ਉਸ ਨੇ ਮਾਈਕ੍ਰੋਸਾਫਟ ਨੂੰ ਪਛਾੜਿਆ ਸੀ।

ਇਹ ਵੀ ਪੜ੍ਹੋਬੰਦ ਹੋਣ ਵਾਲੇ ਹਨ 10-20 ਰੁਪਏ ਦੇ ਕਾਗਜ਼ ਦੇ ਨੋਟ! RBI ਨੇ ਜਾਰੀ ਕੀਤਾ ਟੈਂਡਰ
ਇਹ ਵੀ ਪੜ੍ਹੋ : UPI 'ਤੇ ਲੱਗੇਗਾ ਚਾਰਜ! ਜਾਣੋ ਕੌਣ ਕਰੇਗਾ ਭੁਗਤਾਨ ਤੇ ਤੁਹਾਡੇ 'ਤੇ ਕੀ ਪਵੇਗਾ ਪ੍ਰਭਾਵ
ਇਹ ਵੀ ਪੜ੍ਹੋ : ਬਦਰੀਨਾਥ ਮੰਦਿਰ ਚੜ੍ਹਾਵਾ ਘਪਲਾ : BKTC ਦੇ ਸਾਬਕਾ ਅਧਿਕਾਰੀ ਗ੍ਰਿਫ਼ਤਾਰ, ਇੰਝ ਖੁੱਲ੍ਹਿਆ ਭੇਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News