ਬੈਂਕ ਆਫ ਮਹਾਰਾਸ਼ਟਰ QIP ਰਾਹੀਂ ਇਕੱਠਾ ਕਰੇਗਾ 2000 ਕਰੋੜ ਰੁਪਏ
Sunday, Jun 13, 2021 - 02:52 PM (IST)
ਮੁੰਬਈ (ਪੀ. ਟੀ.) - ਜਨਤਕ ਖੇਤਰ ਦਾ ਬੈਂਕ ਆਫ਼ ਮਹਾਰਾਸ਼ਟਰ ਜੁਲਾਈ ਦੇ ਅੰਤ ਤੋਂ ਪਹਿਲਾਂ ਕੁਆਲੀਫਾਈਡ ਇੰਸਟੀਚਿਊਸ਼ਨਲ ਪਲੇਸਮੈਂਟ (ਕਿਊ.ਆਈ.ਪੀ.) ਦੇ ਜ਼ਰੀਏ 2000 ਕਰੋੜ ਰੁਪਏ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਜਾਣਕਾਰੀ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਏ.ਐੱਸ. ਰਾਜੀਵ ਨੇ ਦਿੱਤੀ।
ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ, Air Asia ਦੇ ਰਹੀ 1,177 ਰੁ. 'ਚ ਫਲਾਈਟ ਬੁੱਕ ਕਰਨ ਦਾ ਮੌਕਾ
ਇਸ ਸਾਲ ਅਪ੍ਰੈਲ ਵਿਚ ਪੁਣੇ ਅਧਾਰਤ ਬੈਂਕ ਨੂੰ ਇਸਦੇ ਡਾਇਰੈਕਟਰਜ਼ ਬੋਰਡ ਨੇ ਬੇਸਲ III ਬਾਂਡ ਜਾਰੀ ਕਰਕੇ ਕਿਊ.ਆਈ.ਪੀ. / ਰਾਇਟਸ ਇਸ਼ੂ ਦੁਆਰਾ 5000 ਕਰੋੜ ਰੁਪਏ ਇਕੱਠੇ ਕਰਨ ਨੂੰ ਪ੍ਰਵਾਨਗੀ ਦਿੱਤੀ ਸੀ। ਰਾਜੀਵ ਨੇ ਦੱਸਿਆ, 'ਅਸੀਂ ਤੁਰੰਤ ਕਿਊ.ਆਈ.ਪੀ. ਤੋਂ 2,000 ਕਰੋੜ ਰੁਪਏ ਇਕੱਠਾ ਕਰਨ ਦੀ ਤਿਆਰੀ ਕਰ ਰਹੇ ਹਾਂ। ਇਸ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਅਸੀਂ ਜੁਲਾਈ ਦੇ ਅੰਤ ਤੋਂ ਪਹਿਲਾਂ ਇਸ ਰਕਮ ਵਿਚ ਵਾਧਾ ਕਰਾਂਗੇ।' ਉਨ੍ਹਾਂ ਕਿਹਾ ਕਿ ਇਸ ਇਸ਼ੂ ਦਾ ਆਕਾਰ 1000 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਇਸ ਵਿਚ ਇਕ ਹਜ਼ਾਰ ਕਰੋੜ ਰੁਪਏ ਦਾ ਗ੍ਰੀਨ ਸ਼ੂ ਵਿਕਲਪ ਵੀ ਹੋਵੇਗਾ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! 815 ਰੁਪਏ ਵਾਲਾ ਗੈਸ ਸਿਲੰਡਰ ਖ਼ਰੀਦੋ ਸਿਰਫ਼ 15 ਰੁਪਏ ਵਿਚ, ਜਾਣੋ ਕਿਵੇਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।