ਮਹਾਰਾਸ਼ਟਰ ਬੈਂਕ ਦਾ ਸ਼ੁੱਧ ਮੁਨਾਫਾ 13 ਫੀਸਦੀ ਵੱਧ ਕੇ 130 ਕਰੋੜ ''ਤੇ ਪੁੱਜਾ

Monday, Oct 19, 2020 - 02:59 PM (IST)

ਮਹਾਰਾਸ਼ਟਰ ਬੈਂਕ ਦਾ ਸ਼ੁੱਧ ਮੁਨਾਫਾ 13 ਫੀਸਦੀ ਵੱਧ ਕੇ 130 ਕਰੋੜ ''ਤੇ ਪੁੱਜਾ

ਨਵੀਂ ਦਿੱਲੀ— ਬੈਂਕ ਆਫ਼ ਮਹਾਰਾਸ਼ਟਰ (ਬੀ. ਓ. ਐੱਮ.) ਦਾ ਚਾਲੂ ਵਿੱਤੀ ਸਾਲ ਦੀ ਸਤੰਬਰ 'ਚ ਸਮਾਪਤ ਦੂਜੀ ਤਿਮਾਹੀ ਦਾ ਏਕੀਕ੍ਰਿਤ ਸ਼ੁੱਧ ਮੁਨਾਫਾ 13.4 ਫੀਸਦੀ ਵੱਧ ਕੇ 130.44 ਕਰੋੜ ਰੁਪਏ 'ਤੇ ਪਹੁੰੰਚ ਗਿਆ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ 115.05 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਕਮਾਇਆ ਸੀ। ਬਾਜ਼ਾਰ ਨੂੰ ਭੇਜੀ ਸੂਚਨਾ 'ਚ ਬੈਂਕ ਨੇ ਇਹ ਜਾਣਕਾਰੀ ਦਿੱਤੀ।


ਬੈਂਕ ਨੇ ਕਿਹਾ ਕਿ ਉਸ ਦੀ ਆਮਦਨ ਵੱਧ ਕੇ 3,319.34 ਕਰੋੜ ਰੁਪਏ 'ਤੇ ਪਹੁੰਚ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ 3,296.28 ਕਰੋੜ ਰੁਪਏ ਰਹੀ ਸੀ।

ਤਿਮਾਹੀ ਦੌਰਾਨ ਬੈਂਕ ਦਾ ਐੱਨ. ਪੀ. ਏ. ਘੱਟ ਕੇ 8.81 ਫੀਸਦੀ ਰਹਿ ਗਿਆ। ਇਕ ਸਾਲ ਪਹਿਲਾਂ ਇਸੇ ਮਿਆਦ 'ਚ ਬੈਂਕ ਦਾ ਐੱਨ. ਪੀ. ਏ. 16.86 ਫੀਸਦੀ ਸੀ। ਮੁੱਲ ਦੇ ਹਿਸਾਬ ਨਾਲ ਬੈਂਕ ਦਾ ਕੁੱਲ ਐੱਨ. ਪੀ. ਏ. 15,408.51 ਕਰੋੜ ਰੁਪਏ ਤੋਂ ਘੱਟ ਕੇ 9,105,44 ਕਰੋੜ ਰੁਪਏ ਰਹਿ ਗਿਆ। ਇਸੇ ਤਰ੍ਹਾਂ ਬੈਂਕ ਦਾ ਸ਼ੁੱਧ ਐੱਨ. ਪੀ. ਏ. ਵੀ ਘੱਟ ਕੇ 3.30 ਫੀਸਦੀ ਜਾਂ 3,219.90 ਕਰੋੜ ਰੁਪਏ ਰਹਿ ਗਿਆ। ਇਕ ਸਾਲ ਪਹਿਲਾਂ ਇਸੇ ਮਿਆਦ 'ਚ ਇਹ 5.48 ਫੀਸਦੀ ਜਾਂ 4,406.56 ਕਰੋੜ ਰੁਪਏ ਸੀ।

ਹਾਲਾਂਕਿ, ਦੂਜੀ ਤਿਮਾਹੀ ਦੌਰਾਨ ਡੁੱਬੇ ਕਰਜ਼ ਅਤੇ ਹੋਰ ਬੁਰੇ ਕਰਜ਼ ਲਈ ਬੈਂਕ ਦਾ ਪ੍ਰਬੰਧ ਵੱਧ ਕੇ 420.92 ਕਰੋੜ ਹੋ ਗਿਆ। ਇਕ ਸਾਲ ਪਹਿਲਾਂ ਇਸੇ ਮਿਆਦ 'ਚ ਇਹ 293.70 ਕਰੋੜ ਰੁਪਏ ਸੀ। ਉੱਥੇ ਹੀ, ਜੂਨ ਤਿਮਾਹੀ 'ਚ ਇਹ 608.94 ਕਰੋੜ ਰੁਪਏ ਸੀ।


author

Sanjeev

Content Editor

Related News