ਮਾਰਚ 'ਚ ਬੈਂਕਾਂ 'ਚ 10 ਦਿਨ ਨਹੀਂ ਹੋਵੇਗਾ ਕੰਮ, 4 ਦਿਨ ਲਗਾਤਾਰ ਰਹਿਣਗੇ ਬੰਦ
Saturday, Feb 27, 2021 - 12:36 PM (IST)
ਨਵੀਂ ਦਿੱਲੀ- ਬੈਂਕ ਨਾਲ ਸਬੰਧਤ ਕੰਮ ਮਾਰਚ ਵਿਚ ਕਰਨ ਵਾਲੇ ਹਨ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ। ਮਾਰਚ ਮਹੀਨੇ ਵਿਚ 10 ਦਿਨ ਬੈਂਕਾਂ ਵਿਚ ਕੰਮ ਨਹੀਂ ਹੋਵੇਗਾ।
11 ਤਾਰੀਖ਼ ਨੂੰ ਮਹਾਸ਼ਿਵਰਾਤਰੀ ਤੇ 29 ਮਾਰਚ ਨੂੰ ਹੋਲੀ ਕਾਰਨ ਬੈਂਕ ਬੰਦ ਰਹਿਣਗੇ। ਇਸ ਮਹੀਨੇ ਵਿਚ ਕੁੱਲ 4 ਐਤਵਾਰ ਹਨ ਅਤੇ 13 ਨੂੰ ਦੂਜਾ ਤੇ 27 ਨੂੰ ਚੌਥਾ ਸ਼ਨੀਵਾਰ ਹੋਣ ਕਾਰਨ ਬੈਂਕ ਬੰਦ ਹੋਣਗੇ।
ਲਗਾਤਾਰ 4 ਦਿਨ ਨਹੀਂ ਹੋਵੇਗਾ ਕੰਮ
15 ਅਤੇ 16 ਮਾਰਚ ਨੂੰ ਬੈਂਕਾਂ ਦੀ ਰਾਸ਼ਟਰ ਪੱਧਰੀ ਹੜਤਾਲ ਰਹੇਗੀ। ਇਹ ਹੜਤਾਲ ਜਨਤਕ ਖੇਤਰ ਦੇ ਬੈਂਕਾਂ ਦੇ ਪ੍ਰਸਤਾਵਿਤ ਨਿੱਜੀਕਰਨ ਖਿਲਾਫ਼ ਕੀਤੀ ਜਾਣੀ ਹੈ। ਇਸ ਹੜਤਾਲ ਕਾਰਨ ਬੈਂਕ ਲਗਾਤਾਰ 4 ਦਿਨ ਤੱਕ ਬੰਦ ਰਹਿ ਸਕਦੇ ਹਨ। ਇਹ ਇਸ ਲਈ ਕਿਉਂਕਿ 13 ਮਾਰਚ ਨੂੰ ਮਹੀਨੇ ਦਾ ਦੂਜਾ ਸ਼ਨੀਵਾਰ ਹੈ ਅਤੇ ਫਿਰ 14 ਨੂੰ ਐਤਵਾਰ ਹੈ, ਯਾਨੀ ਜੇਕਰ ਹੜਤਾਲ ਹੋਈ ਤਾਂ 13 ਮਾਰਚ ਤੋਂ ਲੈ ਕੇ 16 ਮਾਰਚ ਤੱਕ ਬੈਂਕਾਂ ਵਿਚ ਕੰਮਕਾਜ ਠੱਪ ਰਹਿਣਗੇ।
ਇਹ ਵੀ ਪੜ੍ਹੋ- ਦਿੱਲੀ-ਨੈਨੀਤਾਲ ਵਿਚਕਾਰ ਜਲਦ ਸ਼ੁਰੂ ਹੋ ਸਕਦੀ ਹੈ 'ਸੀਪਲੇਨ' ਸਰਵਿਸ
ਸਰਕਾਰ ਨੇ 1 ਫਰਵਰੀ, 2021 ਨੂੰ ਪੇਸ਼ ਕੀਤੇ ਬਜਟ ਵਿਚ ਦੋ ਸਰਕਾਰੀ ਬੈਂਕਾਂ ਦੇ ਨਿੱਜੀਕਰਨ ਦੀ ਘੋਸ਼ਣਾ ਕੀਤੀ ਸੀ। ਹਾਲਾਂਕਿ, ਬੈਂਕਾਂ ਦੇ ਨਾਵਾਂ ਦੀ ਅਧਿਕਾਰਤ ਘੋਸ਼ਣਾ ਨਹੀਂ ਹੋਈ ਹੈ ਪਰ ਰਿਪੋਰਟਾਂ ਮੁਤਾਬਕ, ਨਿੱਜੀਕਰਨ ਲਈ 4 ਬੈਂਕਾਂ- ਬੈਂਕ ਆਫ਼ ਮਹਾਰਾਸ਼ਟਰ, ਬੈਂਕ ਆਫ਼ ਇੰਡੀਆ, ਇੰਡੀਅਨ ਓਵਰਸੀਜ਼ ਬੈਂਕ ਅਤੇ ਸੈਂਟਰਲ ਬੈਂਕ ਆਫ਼ ਇੰਡੀਆ ਦੇ ਨਾਮ ਚੁਣੇ ਗਏ ਹਨ।
ਇਹ ਵੀ ਪੜ੍ਹੋ- ਵਿਦੇਸ਼ ਯਾਤਰਾ ਲਈ ਕਰਨਾ ਹੋਵੇਗਾ ਇੰਤਜ਼ਾਰ, ਕੌਮਾਂਤਰੀ ਉਡਾਣਾਂ 'ਤੇ ਰੋਕ ਵਧੀ
►ਬੈਂਕਾਂ ਵੱਲੋਂ ਸੱਦੀ ਗਈ ਹੜਤਾਲ ਦੀ ਵਜ੍ਹਾ ਨਾਲ ਕੰਮਕਾਰ ਠੱਪ ਰਹਿਣ ਦੀ ਸੰਭਾਵਨਾ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ