ਬੈਂਕ ਮੁਲਾਜ਼ਮਾਂ ਨੂੰ ਹੁਣ 17 ਫ਼ੀਸਦੀ ਵਧ ਕੇ ਮਿਲੇਗੀ ਤਨਖ਼ਾਹ, ਪੈਨਸ਼ਨਧਾਰਕਾਂ ਨੂੰ ਵੀ ਮਿਲੀ ਖ਼ੁਸ਼ਖ਼ਬਰੀ

Friday, Dec 08, 2023 - 05:35 PM (IST)

ਬੈਂਕ ਮੁਲਾਜ਼ਮਾਂ ਨੂੰ ਹੁਣ 17 ਫ਼ੀਸਦੀ ਵਧ ਕੇ ਮਿਲੇਗੀ ਤਨਖ਼ਾਹ, ਪੈਨਸ਼ਨਧਾਰਕਾਂ ਨੂੰ ਵੀ ਮਿਲੀ ਖ਼ੁਸ਼ਖ਼ਬਰੀ

ਬਿਜ਼ਨੈੱਸ ਡੈਸਕ : ਜਨਤਕ ਖੇਤਰ ਦੇ ਬੈਂਕਾਂ ਦੇ ਕਰਮਚਾਰੀਆਂ ਲਈ ਇੱਕ ਖ਼ੁਸ਼ਖ਼ਬਰੀ ਹੈ। ਜਨਤਕ ਖੇਤਰ ਦੇ ਬੈਂਕ ਕਰਮਚਾਰੀਆਂ ਦੀਆਂ ਤਨਖਾਹਾਂ 'ਚ ਵਾਧਾ ਕਰਨ ਲਈ ਇੰਡੀਅਨ ਬੈਂਕਸ ਐਸੋਸੀਏਸ਼ਨ (ਆਈ.ਬੀ.ਏ.) ਅਤੇ ਯੂਨੀਅਨਾਂ ਨਾਲ ਤਨਖ਼ਾਹ ਸਮਝੌਤੇ 'ਤੇ ਸਹਿਮਤੀ ਬਣੀ ਹੋਈ ਹੈ। ਇੰਡੀਅਨ ਬੈਂਕਸ ਐਸੋਸੀਏਸ਼ਨ (ਆਈ.ਬੀ.ਏ.) ਅਤੇ ਹੋਰ ਯੂਨੀਅਨਾਂ ਨੇ ਪੰਜ ਸਾਲਾਂ ਲਈ 17 ਫ਼ੀਸਦੀ ਤਨਖ਼ਾਹ ਵਾਧੇ 'ਤੇ ਸਹਿਮਤੀ ਹੋ ਗਈ ਹੈ। ਤਨਖ਼ਾਹ 'ਚ ਕੀਤਾ ਜਾਣ ਵਾਲਾ ਇਹ ਵਾਧਾ 1 ਨਵੰਬਰ, 2022 ਤੋਂ ਪੈਡਿੰਗ ਸੀ ਅਤੇ ਇਸ ਲਈ MOU ਵੀ ਸਾਈਨ ਹੋ ਗਿਆ। 

ਇਹ ਵੀ ਪੜ੍ਹੋ - ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਉਛਾਲ, ਜਾਣੋ 10 ਗ੍ਰਾਮ ਸੋਨੇ ਦਾ ਅੱਜ ਦਾ ਭਾਅ

17 ਫ਼ੀਸਦੀ ਤਨਖ਼ਾਹ ਵਾਧੇ ਦਾ ਲਾਗੂ ਹੋਵੇਗਾ ਫ਼ੈਸਲਾ 
ਤਨਖ਼ਾਹ ਸਮਝੌਤੇ ਮੁਤਾਬਕ ਤਨਖ਼ਾਹ 'ਚ ਕੀਤੇ ਜਾਣ ਵਾਲੇ 17 ਫ਼ੀਸਦੀ ਵਾਧੇ ਦਾ ਫ਼ੈਸਲਾ 1 ਨਵੰਬਰ 2022 ਤੋਂ ਲਾਗੂ ਹੋਵੇਗਾ। ਇਸ ਦੇ ਤਹਿਤ ਬੇਸਿਕ ਅਤੇ ਡੀਏ 'ਤੇ 3 ਫ਼ੀਸਦੀ ਲੋਡਿੰਗ ਦਾ ਲਾਭ ਮਿਲੇਗਾ। ਪੈਨਸ਼ਨ ਸੋਧ ਦੇ ਨਾਲ-ਨਾਲ ਹਫ਼ਤੇ ਦੇ ਪੰਜ ਦਿਨ ਕੰਮ ਕਰਨ ਦਾ ਨਿਯਮ ਵੀ ਲਾਗੂ ਹੋਵੇਗਾ। ਸਮਝੌਤੇ ਤੋਂ ਬਾਅਦ ਇਹ ਮਾਮਲਾ ਹੁਣ ਵਿੱਤ ਮੰਤਰਾਲੇ ਕੋਲ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ - ਵਧਦੀ ਮਹਿੰਗਾਈ ਦੌਰਾਨ ਕੇਂਦਰ ਦਾ ਵੱਡਾ ਫ਼ੈਸਲਾ, ਗੰਢਿਆਂ ਦੇ ਨਿਰਯਾਤ 'ਤੇ ਲਾਈ ਪਾਬੰਦੀ

AIBOC ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਆਲ ਇੰਡੀਆ ਬੈਂਕ ਆਫਿਸਰਜ਼ ਕਨਫੈਡਰੇਸ਼ਨ (ਏਆਈਬੀਓਸੀ) ਨੇ ਐਕਸ 'ਤੇ ਪੋਸਟ ਵਿੱਚ ਜਾਣਕਾਰੀ ਦਿੱਤੀ ਹੈ ਕਿ ਏਆਈਬੀਓਸੀ ਦੀ ਤਰਫੋਂ ਕਾਮਰੇਡ ਬਾਲਚੰਦਰ ਪ੍ਰਧਾਨ ਮੰਤਰੀ (ਪ੍ਰਧਾਨ) ਨੇ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ। ਸਾਂਝੇ ਨੋਟ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਬਾਕੀ ਰਹਿੰਦੇ ਮੁੱਦਿਆਂ 'ਤੇ ਦੁਬਾਰਾ ਚਰਚਾ ਕੀਤੀ ਜਾਵੇਗੀ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਹਾਲਾਂਕਿ ਵੰਡੀ ਗਈ ਰਕਮ ਉਨ੍ਹਾਂ ਦੀਆਂ ਸ਼ੁਰੂਆਤੀ ਉਮੀਦਾਂ 'ਤੇ ਖਰੀ ਨਹੀਂ ਉਤਰਦੀ। ਪਰ ਪੈਨਸ਼ਨਰਾਂ ਲਈ ਇਕ ਚੰਗੀ ਖ਼ਬਰ ਹੈ, ਕਿਉਂਕਿ ਲੰਬੇ ਸਮੇਂ ਦੀ ਉਡੀਕ ਕਰਨ ਤੋਂ ਬਾਅਦ ਹੁਣ ਉਨ੍ਹਾਂ ਨੂੰ 'ਐਕਸ-ਗ੍ਰੇਸ਼ੀਆ' ਰਾਸ਼ੀ ਦਾ ਲਾਭ ਮਿਲੇਗਾ ਯਾਨੀ ਪੈਨਸ਼ਨ ਵਿਚ ਸੋਧ ਕੀਤੀ ਜਾਵੇਗੀ।

ਇਹ ਵੀ ਪੜ੍ਹੋ - NCRB ਦੀ ਰਿਪੋਰਟ 'ਚ ਖ਼ੁਲਾਸਾ, ਰੋਜ਼ਾਨਾ 30 ਕਿਸਾਨ ਜਾਂ ਮਜ਼ਦੂਰ ਕਰ ਰਹੇ ਖ਼ੁਦਕੁਸ਼ੀਆਂ, ਜਾਣੋ ਪੰਜਾਬ ਦੇ ਹਾਲਾਤ

AIBOC ਨੇ ਸਮਝੌਤੇ 'ਤੇ ਜਤਾਈ ਖੁਸ਼ੀ 
ਤਨਖ਼ਾਹ ਵਿੱਚ ਕੀਤੇ ਜਾਣ ਵਾਲੇ 17 ਫ਼ੀਸਦੀ ਵਾਧੇ ਨੂੰ ਲੈ ਕੇ ਆਈ.ਬੀ.ਏ ਨਾਲ ਹੋਏ ਸਮਝੌਤੇ ਤੋਂ ਬਾਅਦ ਪੈਨਸ਼ਨ ਸੋਧ 'ਤੇ ਵੀ ਸਹਿਮਤੀ ਬਣ ਗਈ ਹੈ। ਹਾਲਾਂਕਿ ਸ਼ਨੀਵਾਰ ਨੂੰ ਕੀਤੀ ਜਾਣ ਵਾਲੀ ਛੁੱਟੀ ਦੀ ਮੰਗ ਦਾ ਮਾਮਲਾ ਅਜੇ ਅਟਕਿਆ ਹੋਇਆ ਹੈ ਅਤੇ ਇਸ ਨੋਟ 'ਤੇ ਦਸਤਖ਼ਤ ਨਹੀਂ ਹੋਏ ਹਨ। ਏਆਈਬੀਓਸੀ ਨੇ ਕਿਹਾ ਹੈ ਕਿ ਤਨਖ਼ਾਹ ਪ੍ਰਤੀਸ਼ਤ ਅਤੇ ਵਜ਼ਨ ਉਮੀਦ ਤੋਂ ਘੱਟ ਹੋਣ ਦੇ ਬਾਵਜੂਦ ਇਹ ਦੇਸ਼ ਦੇ 8.50 ਲੱਖ ਬੈਂਕ ਕਰਮਚਾਰੀਆਂ ਲਈ ਖੁਸ਼ੀ ਦੀ ਗੱਲ ਹੈ।

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News