ਬੈਂਕ ਦੀ ਜਮ੍ਹਾ ਜੂਨ ’ਚ ਵਧ ਕੇ 191.6 ਲੱਖ ਕਰੋੜ ਰੁਪਏ ’ਤੇ, 6 ਸਾਲਾਂ ਦਾ ਉੱਚ ਪੱਧਰ

Wednesday, Jul 19, 2023 - 01:33 PM (IST)

ਬੈਂਕ ਦੀ ਜਮ੍ਹਾ ਜੂਨ ’ਚ ਵਧ ਕੇ 191.6 ਲੱਖ ਕਰੋੜ ਰੁਪਏ ’ਤੇ, 6 ਸਾਲਾਂ ਦਾ ਉੱਚ ਪੱਧਰ

ਮੁੰਬਈ (ਭਾਸ਼ਾ) - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ 2000 ਰੁਪਏ ਦੇ ਨੋਟ ਨੂੰ ਚਲਨ ਤੋਂ ਵਾਪਸ ਲੈਣ ਤੋਂ ਬਾਅਦ ਬੈਂਕਾਂ ਦੀ ਜਮ੍ਹਾ ’ਚ ਚੰਗਾ ਵਾਧਾ ਹੋਇਆ ਹੈ। ਇਹ ਜੂਨ ’ਚ ਵਧ ਕੇ 6 ਸਾਲਾਂ ਦੇ ਉਚ ਪੱਧਰ 191.6 ਲੱਖ ਕਰੋੜ ਰੁਪਏ ’ਤੇ ਪਹੁੰਚ ਗਿਆ ਹੈ। ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ। ਆਰ. ਬੀ. ਆਈ. ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਕਿਹਾ ਸੀ ਕਿ 2000 ਰੁਪਏ ਦੇ ਕੁਲ 3.62 ਲੱਖ ਕਰੋੜ ਨੋਟਾਂ ’ਚੋਂ 3 ਚੌਥਾਈ ਤੋਂ ਜ਼ਿਆਦਾ ਬੈਂਕਾਂ ਕੋਲ ਵਾਪਸ ਆ ਗਏ ਹਨ। ਇਨ੍ਹਾਂ ’ਚੋਂ 85 ਫ਼ੀਸਦੀ ਨੋਟ ਲੋਕਾਂ ਨੇ ਆਪਣੇ ਬੈਂਕ ਖਾਤਿਆਂ ’ਚ ਜਮ੍ਹਾ ਕਰਵਾਏ ਹਨ, ਜਦੋਂਕਿ ਬਾਕੀ ਨੂੰ ਜ਼ੀਰੋ ਮੁੱਲ ਵਰਗ ਦੇ ਨੋਟਾਂ ਨਾਲ ਬਦਲਿਆ ਗਿਆ ਹੈ।

ਇਹ ਵੀ ਪੜ੍ਹੋ : ਮਹਿੰਗਾਈ ਦੌਰਾਨ ਘਟ ਸਕਦੀਆਂ ਹਨ ਘਿਓ-ਮੱਖਣ ਦੀਆਂ ਕੀਮਤਾਂ, GST ਦਰਾਂ ’ਚ ਕਟੌਤੀ ਕਰੇਗੀ ਸਰਕਾਰ

‘ਕੇਅਰ ਰੇਟਿੰਗਸ’ ਦੇ ਸੀਨੀਅਰ ਨਿਰਦੇਸ਼ਕ ਸੰਜੇ ਅਗਰਵਾਲ ਨੇ ਦੱਸਿਆ ਕਿ 30 ਜੂਨ ਨੂੰ ਖ਼ਤਮ ਪੰਦਰਵਾੜੇ ’ਚ ਰਾਸ਼ੀ ਸਾਲਾਨਾ ਆਧਾਰ ’ਤੇ 13 ਫ਼ੀਸਦੀ ਦੇ ਵਾਧੇ ਨਾਲ 191.6 ਲੱਖ ਕਰੋੜ ਰੁਪਏ ਹੋ ਗਈ ਹੈ। ਇਹ ਪਿਛਲੇ 6 ਸਾਲਾਂ ’ਚ (ਮਾਰਚ 2017 ਤੋਂ ਬਾਅਦ ਤੋਂ) ਜਮ੍ਹਾ ਦਾ ਸਭ ਤੋਂ ਉਚਾ ਅੰਕੜਾ ਹੈ। ਇਸ ਦੀ ਮੁੱਖ ਵਜ੍ਹਾ 2000 ਰੁਪਏ ਦੇ ਨੋਟ ਨੂੰ ਚਲਨ ਤੋਂ ਵਾਪਸ ਲੈਣਾ ਅਤੇ ਜਮ੍ਹਾ ਰਾਸ਼ੀ ’ਤੇ ਉਚੀ ਵਿਆਜ ਦਰ ਹੈ। ਸਮੀਖਿਆ ਅਧੀਨ ਪੰਦਰਵਾੜੇ ’ਚ ਜਮ੍ਹਾ ਰਾਸ਼ੀ ’ਚ 13 ਫ਼ੀਸਦੀ ਦਾ ਵਾਧਾ ਹੋਇਆ ਅਤੇ ਇਹ 3.2 ਫ਼ੀਸਦੀ ਵਧ ਕੇ 191.6 ਲੱਖ ਕਰੋੜ ਰੁਪਏ ਹੋ ਗਈ। ਇਸ ’ਚ ਪਿਛਲੇ 12 ਮਹੀਨਿਆਂ ਦੀ ਮਿਆਦ ’ਚ ਬੈਂਕਾਂ ਦੀ ਜਮ੍ਹਾ 22 ਲੱਖ ਕਰੋੜ ਵਧ ਕੇ 185.7 ਲੱਖ ਕਰੋੜ ਰਹੀ ਸੀ। ਭਾਰਤੀ ਰਿਜ਼ਰਵ ਬੈਂਕ ਨੇ 19 ਮਈ ਨੂੰ 2000 ਦੇ ਨੋਟ ਨੂੰ ਚਲਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ : ਟਮਾਟਰ-ਗੰਢਿਆਂ ਤੋਂ ਬਾਅਦ ਹੁਣ ਮਹਿੰਗੀ ਹੋਈ ਅਰਹਰ ਦੀ ਦਾਲ, ਸਾਲ 'ਚ 32 ਫ਼ੀਸਦੀ ਵਧੀ ਕੀਮਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News