ਭਾਰਤ ਵਲੋਂ ਗੰਢਿਆਂ ਦੇ ਨਿਰਯਾਤ 'ਤੇ ਰੋਕ ਲਾਉਣ ਕਾਰਨ ਬੰਗਲਾਦੇਸ਼ ਨੇ ਜ਼ਾਹਰ ਕੀਤੀ ਚਿੰਤਾ

Thursday, Sep 17, 2020 - 02:07 PM (IST)

ਭਾਰਤ ਵਲੋਂ ਗੰਢਿਆਂ ਦੇ ਨਿਰਯਾਤ 'ਤੇ ਰੋਕ ਲਾਉਣ ਕਾਰਨ ਬੰਗਲਾਦੇਸ਼ ਨੇ ਜ਼ਾਹਰ ਕੀਤੀ ਚਿੰਤਾ

ਢਾਕਾ (ਭਾਸ਼ਾ) — ਬੰਗਲਾਦੇਸ਼ ਨੇ ਬਿਨਾਂ ਕਿਸੇ ਨੋਟਿਸ ਦੇ ਪਿਆਜ਼ ਦੀ ਬਰਾਮਦ 'ਤੇ ਪਾਬੰਦੀ ਲਗਾਉਣ ਦੇ ਭਾਰਤ ਦੇ ਫੈਸਲੇ 'ਤੇ ਅਧਿਕਾਰਤ ਤੌਰ 'ਤੇ ਆਪਣੀ ਡੂੰਘੀ ਚਿੰਤਾ' ਜ਼ਾਹਰ ਕੀਤੀ ਹੈ। ਭਾਰਤ ਸਰਕਾਰ ਨੇ ਸੋਮਵਾਰ ਨੂੰ ਘਰੇਲੂ ਬਜ਼ਾਰ ਵਿਚ ਪਿਆਜ਼ ਦੀ ਉਪਲਬਧਤਾ ਵਧਾਉਣ ਅਤੇ ਕੀਮਤਾਂ ਨੂੰ ਘਟਾਉਣ ਲਈ ਤੁਰੰਤ ਪ੍ਰਭਾਵ ਨਾਲ ਸਾਰੀਆਂ ਕਿਸਮਾਂ ਦੇ ਪਿਆਜ਼ ਦੀ ਬਰਾਮਦ 'ਤੇ ਪਾਬੰਦੀ ਲਗਾ ਦਿੱਤੀ।

ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਢਾਕਾ ਸਥਿਤ ਭਾਰਤ ਦੇ ਹਾਈ ਕਮਿਸ਼ਨ ਰਾਹੀਂ ਭੇਜੇ ਇੱਕ ਪੱਤਰ ਵਿਚ ਕਿਹਾ, '14 ਸਤੰਬਰ 2020 ਨੂੰ ਭਾਰਤ ਸਰਕਾਰ ਵੱਲੋਂ ਅਚਾਨਕ ਕੀਤੇ ਗਏ ਐਲਾਨ ਨਾਲ ਦੋਵਾਂ ਦੋਸਤਾਨਾ ਦੇਸ਼ਾਂ ਵਿਚਾਲੇ 2019 ਅਤੇ 2020 ਵਿਚ ਵਿਚਕਾਰ ਹੋਏ ਵਿਚਾਰ ਵਟਾਂਦਰੇ ਅਤੇ ਇਸ ਦੌਰਾਨ ਆਪਸੀ ਸਮਝਦਾਰੀ ਨੂੰ ਕਮਜ਼ੋਰ ਕਰ ਦਿੱਤਾ ਗਿਆ ਹੈ।' ”ਇਹ ਪੱਤਰ ਬੁੱਧਵਾਰ ਦੇਰ ਸ਼ਾਮ ਬੰਗਲਾਦੇਸ਼ ਦੇ ਮੀਡੀਆ ਨੂੰ ਉਪਲੱਬਧ ਕਰਵਾਇਆ ਗਿਆ। ਪੱਤਰ ਵਿਚ ਪਿਆਜ਼ ਦੀ ਬਰਾਮਦ ਮੁੜ ਸ਼ੁਰੂ ਕਰਨ ਲਈ ਲੋੜੀਂਦੇ ਉਪਰਾਲੇ ਕਰਨ ਦੀ ਬੇਨਤੀ ਕੀਤੀ ਗਈ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਇਸ ਸਬੰਧ ਵਿਚ ਭਾਰਤ ਦੇ ਅਚਾਨਕ ਕੀਤੇ ਗਏ ਐਲਾਨ ਦਾ ਬੰਗਲਾਦੇਸ਼ ਦੀ ਮਾਰਕੀਟ ਵਿਚ ਜ਼ਰੂਰੀ ਖਾਣ ਪੀਣ ਦੀਆਂ ਵਸਤਾਂ ਦੀ ਸਪਲਾਈ 'ਤੇ ਅਸਰ ਪਏਗਾ। 

ਇਹ ਵੀ ਦੇਖੋ : RBI ਕ੍ਰੈਡਿਟ-ਡੈਬਿਟ ਕਾਰਡ ਧਾਰਕਾਂ ਲਈ 30 ਸਤੰਬਰ ਤੋਂ ਲਾਗੂ ਕਰੇਗਾ ਨਵੇਂ ਨਿਯਮ

ਪੱਤਰ ਮੁਤਾਬਕ 15-16 ਜਨਵਰੀ 2020 ਨੂੰ ਢਾਕਾ ਵਿਚ ਹੋਈ ਦੋਹਾਂ ਦੇਸ਼ਾਂ ਦੇ ਵਣਜ ਮੰਤਰਾਲਿਆਂ ਦੀ ਇੱਕ ਸੈਕਟਰੀ ਪੱਧਰੀ ਦੀ ਮੀਟਿੰਗ ਵਿਚ ਬੰਗਲਾਦੇਸ਼ ਨੇ ਭਾਰਤ ਨੂੰ ਜ਼ਰੂਰੀ ਖਾਣ-ਪੀਣ ਵਾਲੀਆਂ ਵਸਤਾਂ ਉੱਤੇ ਨਿਰਯਾਤ ਪਾਬੰਦੀਆਂ ਨਾ ਲਗਾਉਣ ਦੀ ਬੇਨਤੀ ਕੀਤੀ ਸੀ। ਬੰਗਲਾਦੇਸ਼ ਨੇ ਵੀ ਭਾਰਤ ਨੂੰ ਬੇਨਤੀ ਕੀਤੀ ਹੈ ਕਿ ਜੇ ਇਸ ਤਰ੍ਹਾਂ ਦੀ ਪਾਬੰਦੀ ਜ਼ਰੂਰੀ ਹੈ ਤਾਂ ਸਮੇਂ ਤੋਂ ਪਹਿਲਾਂ ਇਸ ਬਾਰੇ ਸੂਚਿਤ ਕੀਤਾ ਜਾਵੇ। ਇਹ ਮਾਮਲਾ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਕਤੂਬਰ 2019 ਵਿਚ ਆਪਣੀ ਭਾਰਤ ਫੇਰੀ ਦੌਰਾਨ ਵੀ ਚੁੱਕਿਆ ਸੀ।

ਇਹ ਵੀ ਦੇਖੋ : ਤਿੰਨ ਦਿਨ ਚੜ੍ਹਨ ਤੋਂ ਬਾਅਦ ਅੱਜ ਫਿਰ ਘਟੀਆਂ ਸੋਨੇ ਦੀਆਂ ਕੀਮਤਾਂ ,  ਜਾਣੋ ਅੱਜ ਦੇ ਭਾਅ


author

Harinder Kaur

Content Editor

Related News