ਬੰਧਨ ਬੈਂਕ ਚਾਲੂ ਵਿੱਤੀ ਸਾਲ ''ਚ 187 ਨਵੀਂਆਂ ਬ੍ਰਾਂਚਾਂ ਖੋਲ੍ਹੇਗਾ

Sunday, Aug 04, 2019 - 10:01 AM (IST)

ਬੰਧਨ ਬੈਂਕ ਚਾਲੂ ਵਿੱਤੀ ਸਾਲ ''ਚ 187 ਨਵੀਂਆਂ ਬ੍ਰਾਂਚਾਂ ਖੋਲ੍ਹੇਗਾ

ਕੋਲਕਾਤਾ—ਨਿੱਜੀ ਖੇਤਰ ਦਾ ਬੰਧਨ ਬੈਂਕ ਵਿੱਤੀ ਸਾਲ ਦੇ ਅੰਤ ਤੱਕ 187 ਨਵੀਂ ਬ੍ਰਾਂਚਾਂ ਖੋਲ੍ਹੇਗਾ। ਇਸ ਨਾਲ ਬੈਂਕ ਦੀਆਂ ਬ੍ਰਾਂਚਾਂ ਦੀ ਕੁੱਲ 1,187 ਹੋ ਜਾਵੇਗੀ। ਬੈਂਕ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਚੰਦਰਸ਼ੇਖਰ ਘੋਸ਼ ਨੇ ਕਿਹਾ ਕਿ ਬੈਂਕ ਸਾਲ 2019-20 ਤੱਕ 340 'ਡੋਰਸਟੈਪ' ਸੇਵਾ ਕੇਂਦਰ ਵੀ ਖੋਲ੍ਹੇਗਾ। ਇਥੇ ਬੈਂਕ ਦੀ 1,000ਵੀਂ ਬ੍ਰਾਂਚ ਦੇ ਉਦਘਾਟਨ ਦੇ ਮੌਕੇ 'ਤੇ ਘੋਸ਼ ਨੇ ਪੱਤਰਕਾਰਾਂ ਨੂੰ ਕਿਹਾ ਕਿ ਬੈਂਕ ਦੇ ਨਿਰਦੇਸ਼ਕ ਮੰਡਲ ਨੇ ਚਾਲੂ ਵਿੱਤੀ ਸਾਲ 'ਚ 200 ਨਵੀਂਆਂ ਬ੍ਰਾਂਚਾਂ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਹੈ, ਜਿਸ 'ਚੋਂ 13 ਪਹਿਲਾਂ ਹੀ ਖੋਲ੍ਹੀਆਂ ਜਾ ਚੁੱਕੀਆਂ ਹਨ। ਬੰਧਨ ਬੈਂਕ ਦੇ 3,014 'ਡੋਰਸਟੈਪ' ਸੇਵਾ ਕੇਂਦਰ ਹਨ। ਰਿਜ਼ਰਵ ਬੈਂਕ ਦੇ ਨਿਰਦੇਸ਼ਾਨੁਸਾਰ ਬੈਂਕ 'ਚ ਪ੍ਰਮੋਟਰਾਂ ਦੀ ਹਿੱਸੇਦਾਰੀ ਨੂੰ 82 ਤੋਂ ਘਟਾ ਕੇ 40 ਫੀਸਦੀ ਕਰਨ ਦੇ ਬਾਰੇ 'ਚ ਪੁੱਛੇ ਜਾਣ 'ਤੇ ਘੋਸ਼ ਨੇ ਕਿਹਾ ਕਿ ਬੈਂਕ ਦੇ ਨਾਲ ਗ੍ਰਹਿ ਦੇ ਰਲੇਵੇਂ ਦੇ ਬਾਅਦ ਪ੍ਰਮੋਟਰਾਂ ਦੀ ਹਿੱਸੇਦਾਰੀ ਘਟ ਕੇ 61 ਫੀਸਦੀ ਰਹਿ ਜਾਵੇਗੀ। ਇਸ ਲਈ ਰਾਸ਼ਟਰੀ ਕੰਪਨੀ ਐੱਨ.ਸੀ.ਐੱਲ.ਟੀ. ਦੀ ਮਨਜ਼ੂਰੀ ਦਾ ਇੰਤਜ਼ਾਮ ਹੈ।


author

Aarti dhillon

Content Editor

Related News