ਚੀਨ ਤੋਂ ਦੁੱਧ ਉਤਪਾਦਾਂ ਦੇ ਦਰਾਮਤ ''ਤੇ ਪ੍ਰਤੀਬੰਧ ਜੂਨ, 2018 ਤੱਕ ਜਾਰੀ ਰਹੇਗਾ

06/23/2017 12:03:44 PM

ਨਵੀਂ ਦਿੱਲੀ—ਸਰਕਾਰ ਨੇ ਚੀਨ ਤੋਂ ਦੁੱਧ ਅਤੇ ਉਸ ਦੇ ਉਤਪਾਦਾਂ ਅਤੇ ਚਾਕਲੇਟ ਦੀ ਦਰਾਮਦ 'ਤੇ ਪ੍ਰਤੀਬੰਧ ਦੇ ਸਮੇਂ ਦਾ ਇਕ ਸਾਲ ਵਧਾ ਕੇ ਜੂਨ 2018 ਕਰ ਦਿੱਤਾ ਹੈ। ਵਿਦੇਸ਼ ਵਪਾਰ ਡਾਇਰੈਕਟਰ ਜਨਰਲ ਦੀ ਅਧਿਸੂਚਨਾ 'ਚ ਕਿਹਾ ਗਿਆ ਹੈ ਕਿ ਚੀਨ ਤੋਂ ਦੁੱਧ ਅਤੇ ਚਾਕਲੇਟ ਉਤਪਾਦ, ਕੈਂਡੀ ਅਤੇ ਕਨਫੇਕਸ਼ਨਰੀ ਦੇ ਦਰਾਮਦ 'ਤੇ ਪ੍ਰਤੀਬੰਧ ਦਾ ਸਮਾਂ ਇਕ ਸਾਲ ਵਧਾ ਕੇ 23 ਜੂਨ, 2018 ਕਰ ਦਿੱਤਾ ਹੈ। 
ਖਾਦ ਰੈਗੂਲੇਟਰੀ ਐਫ.ਐਸ.ਐਸ.ਏ.ਆਈ. ਨੇ ਸਰਕਾਰ ਤੋਂ ਇਸ ਪ੍ਰਤੀਬੰਧ ਨੂੰ ਵਧਾਉਣ ਦੀ ਸਿਫਾਰਿਸ਼ ਕੀਤੀ ਸੀ। ਸਭ ਤੋਂ ਪਹਿਲਾਂ ਇਹ ਪ੍ਰਤੀਬੰਧ ਸਤੰਬਰ 2008 'ਚ ਲਗਾਇਆ ਗਿਆ ਸੀ। ਉਸ ਤੋਂ ਬਾਅਦ 'ਤੇ ਸਮੇਂ-ਸਮੇਂ 'ਤੇ ਇਸ ਨੂੰ ਅੱਗੇ ਵਧਾਇਆ ਗਿਆ। 


Related News