Bajaj ਦੀ CNG ਬਾਈਕ ਦੇ ਦੀਵਾਨੇ ਹੋਏ ਲੋਕ, ਬੁਕਿੰਗ ਸ਼ੁਰੂ ਹੁੰਦੇ ਹੀ ਮਿਲੇ ਹਜ਼ਾਰਾਂ ਆਰਡਰ

Sunday, Jul 28, 2024 - 11:46 PM (IST)

Bajaj ਦੀ CNG ਬਾਈਕ ਦੇ ਦੀਵਾਨੇ ਹੋਏ ਲੋਕ, ਬੁਕਿੰਗ ਸ਼ੁਰੂ ਹੁੰਦੇ ਹੀ ਮਿਲੇ ਹਜ਼ਾਰਾਂ ਆਰਡਰ

ਆਟੋ ਡੈਸਕ- Bajaj Freedom 125 CNG ਬਾਈਕ 5 ਜੁਲਾਈ ਨੂੰ ਭਾਰਤ 'ਚ ਲਾਂਚ ਹੋਈ ਸੀ। ਇਸ ਬਾਈਕ ਦੀ ਸ਼ੁਰੂਆਤੀ ਕੀਮਤ 95,000 ਰੁਪਏ ਐਕਸ ਸ਼ੋਅਰੂਮ ਹੈ। ਇਸ ਸੀ.ਐੱਨ.ਜੀ. ਬਾਈਕ ਨੂੰ ਲੋਕਾਂ ਦਾ ਸ਼ਾਨਦਾਰ ਰਿਸਪਾਂਸ ਮਿਲ ਰਿਹਾ ਹੈ। ਹੁਣ ਤਕ ਇਸ ਦੀਆਂ ਲਗਭਗ 6,000 ਤੋਂ ਜ਼ਿਆਦਾ ਬੁਕਿੰਗ ਮਿਲ ਚੁੱਕੀਆਂ ਹਨ। ਗਾਹਕ Bajaj Freedom 125 CNG ਨੂੰ ਸਿਰਫ 1,000 ਰੁਪਏ ਦੀ ਟੋਕਨ ਰਾਸ਼ੀ ਦੇ ਕੇ ਬੁੱਕ ਕਰ ਸਕਦੇ ਹਨ।

ਇੰਜਣ

Bajaj Freedom 125 CNG 'ਚ 125 ਸੀਸੀ ਇੰਜਣ ਦਿੱਤਾ ਗਿਆ ਹੈ। ਇਹ ਇੰਚ 9.5PS ਦੀ ਪਾਵਰ ਅਤੇ 9.7Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਬਾੀਕ 'ਚ ਸੀ.ਐੱਨ.ਜੀ. ਤੋਂ ਪੈਟਰੋਲ ਅਤੇ ਪੈਟਰੋਲ ਤੋਂ ਸੀ.ਐੱਨ.ਜੀ. 'ਤੇ ਸ਼ਿਫਟ ਹੋਣ ਲਈ ਸਵਿੱਚ ਦਿੱਤਾ ਗਿਆ ਹੈ। ਇਸ ਵਿਚ 2 ਕਿਲੋ ਦਾ ਸੀ.ਐੱਨ.ਜੀ. ਸਿਲੰਡਰ ਅਤੇ 2 ਲੀਟਰ ਦਾ ਪੈਟਰੋਲ ਟੈਂਕ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਸੀ.ਐੱਨ.ਜੀ. ਬਾਈਕ 330 ਕਿਲੋਮੀਟਰ ਦੀ ਡਰਾਈਵਿੰਗ ਰੇਂਜ ਦੇਵੇਗੀ।

ਫੀਚਰਜ਼

ਇਸ ਬਾਈਕ 'ਚ ਟੈਂਕ, ਰਾਊਂਡ ਹੈੱਡਲਾਈ, ਹੈਂਡਲਬਾਰ ਬ੍ਰੇਸੇਸ, ਨੋਕਲ ਗਾਰਡ, ਫਰੰਟ ਡਿਸਕ ਬ੍ਰੇਕ, ਗ੍ਰਾਊਂਡ ਕਲੀਅਰੈਂਸ ਅਤੇ ਐਡਵੈੰਚਰ ਸਟਾਈਲ ਦਿੱਤਾ ਗਿਆ ਹੈ। ਇਸ ਵਿਚ ਇਕ ਵੱਡਾ ਸਾਈਡ ਪੈਨ, ਸਟਾਈਲਿਸ਼ ਬੈਲੀ ਪੈਨ, 5-ਸਪੋਕ ਅਲੌਏ ਵ੍ਹੀਲਜ਼, ਪਿਲੀਅਨ ਲਈ ਮਜਬੂਤ ਗ੍ਰੈਬ ਰੇਲ, ਰਿਬਡ ਸੀਟ, ਟੈਲੀਸਕੋਪਿਕ ਫਰੰਟ ਫੋਰਕਸ, ਰੀਅਰ ਮੋਨੋਸ਼ਾਕ ਸੈੱਟਅਪ ਅਤੇ ਟਾਇਰ ਹਗਰ ਦਿੱਤਾ ਗਿਆ ਹੈ।


author

Rakesh

Content Editor

Related News