ਬਜਾਜ ਆਟੋ ਦੀ ਵਿਕਰੀ 14 ਫੀਸਦੀ ਵਧ ਕੇ 3,69,809 ਯੂਨਿਟ ਰਹੀ

Saturday, Jan 03, 2026 - 06:54 PM (IST)

ਬਜਾਜ ਆਟੋ ਦੀ ਵਿਕਰੀ 14 ਫੀਸਦੀ ਵਧ ਕੇ 3,69,809 ਯੂਨਿਟ ਰਹੀ

ਬਿਜ਼ਨੈੱਸ ਡੈਸਕ - ਵਾਹਨ ਨਿਰਮਾਤਾ ਕੰਪਨੀ ਬਜਾਜ ਆਟੋ ਲਿਮਟਿਡ ਦੀ ਦਸੰਬਰ 2025 ’ਚ ਕੁਲ ਵਿਕਰੀ 14 ਫੀਸਦੀ ਵਧ ਕੇ 3,69,809 ਯੂਨਿਟ ਹੋ ਗਈ। ਦਸੰਬਰ 2024 ’ਚ ਇਹ 3,23,125 ਯੂਨਿਟ ਸੀ।

ਇਹ ਵੀ ਪੜ੍ਹੋ :      ਮਾਰਚ 'ਚ ਬੰਦ ਹੋ ਜਾਣਗੇ 500 ਰੁਪਏ ਦੇ ਨੋਟ! ਜਾਣੋ ਸੋਸ਼ਲ ਮੀਡੀਆ 'ਤੇ ਫੈਲੇ ਦਾਅਵੇ ਦੀ ਸੱਚਾਈ

ਬਜਾਜ ਆਟੋ ਲਿਮਟਿਡ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਦੱਸਿਆ ਕਿ ਪਿਛਲੇ ਮਹੀਨੇ ਕੁਲ ਘਰੇਲੂ ਵਿਕਰੀ 1,69,373 ਇਕਾਈਆਂ ਰਹੀ। ਇਹ ਦਸੰਬਰ 2024 ਦੀਆਂ 1,62,420 ਇਕਾਈਆਂ ਦੀ ਤੁਲਨਾ ’ਚ 4 ਫੀਸਦੀ ਦਾ ਵਾਧਾ ਦਰਸਾਉਂਦੀ ਹੈ। ਦਸੰਬਰ 2025 ’ਚ ਦੋਪਹੀਆ ਵਾਹਨਾਂ ਦੀ ਬਰਾਮਦ ਸਾਲਾਨਾ ਆਧਾਰ ’ਤੇ 1,43,838 ਇਕਾਈਆਂ ਦੀ ਤੁਲਨਾ ’ਚ 24 ਫੀਸਦੀ ਵਧ ਕੇ 1,78,125 ਇਕਾਈਆਂ ਹੋ ਗਈ।

ਇਹ ਵੀ ਪੜ੍ਹੋ :     IIT ਹੈਦਰਾਬਾਦ ਦੇ 21 ਸਾਲਾ ਵਿਦਿਆਰਥੀ ਨੇ ਰਚਿਆ ਇਤਿਹਾਸ, ਮਿਲਿਆ 2.5 ਕਰੋੜ ਦਾ ਪੈਕੇਜ

ਕਮਰਸ਼ੀਅਲ ਵਾਹਨਾਂ ਦੀ ਕੁਲ ਵਿਕਰੀ ਦਸੰਬਰ 2025 ’ਚ 59,456 ਯੂਨਿਟ ਰਹੀ। ਇਹ ਦਸੰਬਰ 2024 ਦੀ 50,952 ਯੂਨਿਟ ਦੀ ਤੁਲਨਾ ’ਚ 17 ਫੀਸਦੀ ਵੱਧ ਹੈ। ਕੰਪਨੀ ਨੇ ਦੱਸਿਆ ਕਿ ਘਰੇਲੂ ਬਾਜ਼ਾਰ ’ਚ ਕਮਰਸ਼ੀਅਲ ਵਾਹਨਾਂ ਦੀ ਵਿਕਰੀ ਦਸੰਬਰ 2024 ਦੀਆਂ 34,085 ਇਕਾਈਆਂ ਦੇ ਮੁਕਾਬਲੇ ਪਿਛਲੇ ਮਹੀਨੇ 37,145 ਇਕਾਈਆਂ ਰਹੀ। ਬਰਾਮਦ ’ਚ 32 ਫੀਸਦੀ ਦਾ ਵਾਧਾ ਹੋਇਆ ਅਤੇ ਇਹ ਸਾਲਾਨਾ ਆਧਾਰ ’ਤੇ 16,867 ਇਕਾਈਆਂ ਤੋਂ ਵਧ ਕੇ 22,311 ਇਕਾਈਆਂ ਰਹੀ।

ਇਹ ਵੀ ਪੜ੍ਹੋ :     ਡੇਢ ਸਾਲ 'ਚ 4 ਕਰੋੜ ਦਾ ਟੈਕਸ ਭਰ ਸਿਸਟਮ ਤੋਂ ਪਰੇਸ਼ਾਨ ਹੋਇਆ ਕਾਰੋਬਾਰੀ, ਦੇਸ਼ ਛੱਡਣ ਦਾ ਕੀਤਾ ਫੈਸਲਾ

ਇਹ ਵੀ ਪੜ੍ਹੋ :    ਨਵਾਂ ਵਾਹਨ ਖਰੀਦੋ ਤੇ ਮਿਲੇਗੀ 50% ਤੱਕ ਦੀ ਟੈਕਸ ਛੋਟ, ਬੱਸ UK ਸਰਕਾਰ ਦੀਆਂ ਇਨ੍ਹਾਂ ਸ਼ਰਤਾਂ ਨੂੰ ਕਰੋ ਪੂਰਾ

ਇਹ ਵੀ ਪੜ੍ਹੋ :   PNB ਤੋਂ ਬਾਅਦ ਹੁਣ BOB 'ਚ ਵੱਡੀ ਧੋਖਾਧੜੀ : 48 ਖ਼ਾਤਿਆਂ ਤੋਂ ਲਿਆ 9 ਕਰੋੜ ਦਾ Loan, ਇੰਝ ਖੁੱਲ੍ਹਿਆ ਭੇਤ 
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News