ਬਜਾਜ ਆਟੋ ਦੀ ਵਿਕਰੀ ਜਨਵਰੀ ''ਚ ਤਿੰਨ ਫੀਸਦੀ ਡਿੱਗੀ

02/04/2020 1:37:26 PM

ਨਵੀਂ ਦਿੱਲੀ—ਬਜਾਜ ਆਟੋ ਦੀ ਕੁੱਲ ਵਿਕਰੀ ਜਨਵਰੀ 'ਚ 3.1 ਫੀਸਦੀ ਡਿੱਗ ਕੇ 3,94,473 ਵਾਹਨ ਰਹੀ। ਇਸ ਤੋਂ ਪਿਛਲੇ ਸਾਲ ਕੰਪਨੀ ਨੇ ਜਨਵਰੀ 'ਚ 4,07,150 ਵਾਹਨ ਦੀ ਵਿਕਰੀ ਕੀਤੀ ਸੀ। ਕੰਪਨੀ ਦੀ ਘਰੇਲੂ ਵਿਕਰੀ ਇਸ ਦੌਰਾਨ 1,92,872 ਵਾਹਨ ਰਹੀ ਜੋ ਪਿਛਲੇ ਸਾਲ ਦੀ ਇਸ ਮਿਆਦ ਦੀ 2,31,461 ਵਾਹਨ ਵਿਕਰੀ 'ਚ 16.6 ਫੀਸਦੀ ਘੱਟ ਹੈ। ਸਮੀਖਿਆ ਵਾਧੇ 'ਚ ਕੰਪਨੀ ਨੇ ਘਰੇਲੂ ਬਾਜ਼ਾਰ 'ਚ 1,57,796 ਵਾਹਨ ਵੇਚੇ ਜੋ ਪਿਛਲੇ ਸਾਲ ਇਸ ਸਮੇਂ 'ਚ ਵੇਚੇ ਗਅ 203,358 ਵਾਹਨਾਂ ਦਾ ਗਿਣਤੀ ਤੋਂ 22.4 ਫੀਸਦੀ ਘੱਟ ਹੈ।


Aarti dhillon

Content Editor

Related News