ਦੇਸ਼ ਨੇ ਮਹਿੰਗਾਈ ਦਾ ਬੁਰਾ ਦੌਰ ਛੱਡਿਆ ਪਿੱਛੇ, ਅਮਰੀਕਾ ਦੇ ਬੈਂਕਿੰਗ ਸੰਕਟ 'ਤੇ ਵੀ ਬੋਲੇ RBI ਗਵਰਨਰ

Saturday, Mar 18, 2023 - 11:32 AM (IST)

ਦੇਸ਼ ਨੇ ਮਹਿੰਗਾਈ ਦਾ ਬੁਰਾ ਦੌਰ ਛੱਡਿਆ ਪਿੱਛੇ, ਅਮਰੀਕਾ ਦੇ ਬੈਂਕਿੰਗ ਸੰਕਟ 'ਤੇ ਵੀ ਬੋਲੇ RBI ਗਵਰਨਰ

ਬਿਜ਼ਨੈੱਸ ਡੈਸਕ—ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬੈਂਕਿੰਗ ਪ੍ਰਣਾਲੀ ਦੇ ਲਈ ਜ਼ਿਆਦਾ ਜਮ੍ਹਾ ਜਾਂ ਕਰਜ਼ ਵਾਧਾ ਖ਼ਰਾਬ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਅਰਥਵਿਵਸਥਾ 'ਚ ਵੱਡੀ ਗਿਰਾਵਟ ਦਾ ਖਤਰਾ ਖਤਮ ਹੋ ਗਿਆ ਹੈ। ਦਾਸ ਨੇ ਕਿਹਾ, “ਸਾਡਾ ਵਿੱਤੀ ਖੇਤਰ ਸਥਿਰ ਹੈ ਅਤੇ ਅਸੀਂ ਸਭ ਤੋਂ ਮਾੜੀ ਮਹਿੰਗਾਈ ਦੇ ਸਭ ਤੋਂ ਬੁਰੇ ਦੌਰ ਨੂੰ ਪਿੱਛੇ ਛੱਡ ਦਿੱਤਾ ਹੈ।

ਇਹ ਵੀ ਪੜ੍ਹੋ- ਏਅਰ ਇੰਡੀਆ ਨੇ ਫਿਰ ਦਿੱਤਾ VRS ਦਾ ਆਫ਼ਰ, 2100 ਕਰਮਚਾਰੀਆਂ ਨੂੰ ਮਿਲੇਗਾ ਮੌਕਾ
ਆਰ.ਬੀ. ਆਈ ਦੇ ਗਵਰਨਰ ਨੇ ਕਿਹਾ ਕਿ ਸਾਡਾ ਵਿਦੇਸ਼ੀ ਕਰਜ਼ ਮੈਨੇਜੇਬਲ (ਕੰਟਰੋਲ 'ਚ) ਹੈ, ਇਸ ਲਈ ਡਾਲਰ ਦੇ ਮਜ਼ਬੂਤ ਹੋਣ ਨਾਲ ਸਾਨੂੰ ਕੋਈ ਸਮੱਸਿਆ ਨਹੀਂ ਹੈ। ਆਰ.ਬੀ.ਆਈ. ਗਵਰਨਰ ਨੇ ਡਾਲਰ 'ਚ ਵਾਧੇ ਕਾਰਨ ਉੱਚ ਵਿਦੇਸ਼ੀ ਕਰਜ਼ ਖਤਰੇ ਵਾਲੇ ਦੇਸ਼ਾਂ ਦੀ ਮਦਦ ਲਈ ਜੀ20 ਦੇਸ਼ਾਂ ਵਲੋਂ ਤਾਲਮੇਲ ਵਾਲੇ ਯਤਨਾਂ ਦੀ ਮੰਗ ਕੀਤੀ। 

ਇਹ ਵੀ ਪੜ੍ਹੋ- ਯਾਤਰੀਆਂ ਨੂੰ ਨਾ ਲੁੱਟੇ ਏਅਰਲਾਈਨ, ਤੈਅ ਕੀਤੀ ਜਾਵੇ ਟਿਕਟ ਦਰਾਂ ਦੀ ਸੀਮਾ
ਉਨ੍ਹਾਂ ਨੇ ਕਿਹਾ ਕਿ ਜੀ-20 ਦੇਸ਼ਾਂ ਨੂੰ ਯੁੱਧ ਪੱਧਰ 'ਤੇ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਨੂੰ ਜਲਵਾਯੂ ਪਰਿਵਰਤਨ ਤੋਂ ਵਿੱਤੀ ਸਹਾਇਤਾ ਪ੍ਰਦਾਨ ਕਰਨੀ ਚਾਹੀਦੀ ਹੈ। ਦਾਸ ਦੇ ਅਨੁਸਾਰ, ਅਮਰੀਕਾ 'ਚ ਜਾਰੀ ਬੈਂਕਿੰਗ ਸੰਕਟ ਮਜ਼ਬੂਤ ​​ਰੈਗੂਲੇਟਰਾਂ ਅਤੇ ਟਿਕਾਊ ਵਿਕਾਸ ਦੇ ਮਹੱਤਵ ਨੂੰ ਵਧਾਉਂਦਾ ਹੈ। ਆਰ.ਬੀ.ਆਈ. ਗਵਰਨਰ ਨੇ ਕਿਹਾ ਕਿ ਮੌਜੂਦਾ ਅਮਰੀਕੀ ਬੈਂਕਿੰਗ ਸੰਕਟ ਸਪੱਸ਼ਟ ਤੌਰ 'ਤੇ ਵਿੱਤੀ ਪ੍ਰਣਾਲੀ ਲਈ ਨਿੱਜੀ ਕ੍ਰਿਪਟੋਕਰੰਸੀ ਦੇ ਜੋਖਮਾਂ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ- IDBI ਬੈਂਕ ਨੂੰ ਵੇਚਣ ਦੀ ਤਿਆਰੀ ’ਚ ਸਰਕਾਰ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News