Paytm ਕਰਮਚਾਰੀਆਂ ਲਈ ਬੁਰੀ ਖਬਰ, ਕੰਪਨੀ ਕਰ ਸਕਦੀ ਹੈ ਛਾਂਟੀ!
Thursday, Mar 14, 2024 - 06:11 PM (IST)
ਨਵੀਂ ਦਿੱਲੀ - ਭਾਰਤੀ ਰਿਜ਼ਰਵ ਬੈਂਕ ਵੱਲੋਂ ਕੰਮਕਾਜ ਬੰਦ ਕਰਨ ਦੀਆਂ ਹਦਾਇਤਾਂ ਤੋਂ ਬਾਅਦ, ਪੇਟੀਐਮ ਪੇਮੈਂਟ ਬੈਂਕ ਦੀਆਂ ਜ਼ਿਆਦਾਤਰ ਸੇਵਾਵਾਂ 15 ਮਾਰਚ ਤੋਂ ਬੰਦ ਹੋਣੀਆਂ ਹਨ। ਇਸ ਦੌਰਾਨ ਖ਼ਬਰਾਂ ਆ ਰਹੀਆਂ ਹਨ ਕਿ ਪੇਟੀਐਮ ਦੀ ਸਹਾਇਕ ਕੰਪਨੀ ਪੇਟੀਐਮ ਪੇਮੈਂਟਸ ਬੈਂਕ ਆਪਣੇ 20 ਪ੍ਰਤੀਸ਼ਤ ਕਰਮਚਾਰੀਆਂ ਦੀ ਛਾਂਟੀ ਕਰ ਸਕਦੀ ਹੈ। ਮੀਡੀਆ ਰਿਪੋਰਟਾਂ ਵਿੱਚ ਇਸ ਸਬੰਧੀ ਦਾਅਵੇ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਕਾਰ 'ਚ ਸਾਰੀਆਂ ਸਵਾਰੀਆਂ ਲਈ ਸੀਟ ਬੈਲਟ ਲਗਾਉਣਾ ਹੋਵੇਗਾ ਲਾਜ਼ਮੀ, ਜੇਕਰ ਨਹੀਂ ਪਹਿਨੀ ਤਾਂ ਵੱਜੇਗਾ ਅਲਾਰਮ
ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇੱਕ ਸੂਤਰ ਅਨੁਸਾਰ, ਪੇਟੀਐਮ ਪੇਮੈਂਟਸ ਬੈਂਕ ਨੇ ਆਪਰੇਸ਼ਨ ਯੂਨਿਟ ਸਮੇਤ ਆਪਣੇ ਕਈ ਡਿਵੀਜ਼ਨਾਂ ਵਿੱਚ ਛਾਂਟੀ ਕਰਨ ਦੀ ਤਿਆਰੀ ਕੀਤੀ ਹੈ। ਦਸੰਬਰ 2023 ਤੱਕ ਅੰਕੜਿਆਂ ਅਨੁਸਾਰ, ਪੇਟੀਐਮ ਪੇਮੈਂਟਸ ਬੈਂਕ ਵਿੱਚ ਇਸ ਸਮੇਂ 2,775 ਕਰਮਚਾਰੀ ਹਨ।
ਇਹ ਵੀ ਪੜ੍ਹੋ : Mutual Fund 'ਚ ਔਰਤਾਂ ਕਰ ਰਹੀਆਂ ਹਨ ਭਾਰੀ ਨਿਵੇਸ਼, 21% ਵਧੀ ਹਿੱਸੇਦਾਰੀ
ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਕੰਪਨੀ ਜਲਦ ਹੀ AI ਆਟੋਮੇਸ਼ਨ ਨੂੰ ਲਾਗੂ ਕਰਨ ਜਾ ਰਹੀ ਹੈ। ਭਾਵ, ਮਨੁੱਖ ਨਾਲੋਂ ਵੱਧ ਕੰਮ ਮਸ਼ੀਨ ਦੁਆਰਾ ਕੀਤਾ ਜਾਵੇਗਾ। ਇੱਕ ਮੁਲਾਜ਼ਮ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਮੁਲਾਜ਼ਮਾਂ ਵਿੱਚ ਡਰ ਦਾ ਮਾਹੌਲ ਹੈ। ਹਰ ਟੀਮ ਨੂੰ 'ਉੱਪਰੋਂ' ਫੋਨ ਆ ਰਹੇ ਹਨ ਕਿ ਕਰਮਚਾਰੀਆਂ ਦੀ ਗਿਣਤੀ ਘਟਾਈ ਜਾਵੇ। ਦਸੰਬਰ 2023 ਵਿੱਚ AI ਨੂੰ ਅਪਣਾਉਣ ਤੋਂ ਬਾਅਦ 1000 ਤੋਂ ਵੱਧ ਨੌਕਰੀਆਂ ਚਲੀਆਂ ਗਈਆਂ ਸਨ। ਕਿਆਸ ਲਗਾਏ ਜਾ ਰਹੇ ਹਨ ਕਿ ਇਸ ਵਾਰ ਹੋਰ ਨੌਕਰੀਆਂ ਖੁੱਸ ਸਕਦੀਆਂ ਹਨ।
ਇਹ ਵੀ ਪੜ੍ਹੋ : ਹੁਣ ਤੁਸੀਂ ਨਹੀਂ ਖਾ ਸਕੋਗੇ ਗੋਭੀ ਮੰਚੂਰੀਅਨ ਅਤੇ ਕਾਟਨ ਕੈਂਡੀ, ਇਨ੍ਹਾਂ ਭੋਜਨ ਪਦਾਰਥਾਂ 'ਤੇ ਲੱਗੀ ਪਾਬੰਦੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8