ਪਤੰਜਲੀ ਸੈਨੇਟਾਈਜ਼ਰ ਨੂੰ ਸਭ ਤੋਂ ਸਸਤਾ ਦੱਸਣ 'ਤੇ ਬਾਬਾ ਰਾਮਦੇਵ ਹੋਏ ਟ੍ਰੋਲ

04/22/2020 1:02:46 PM

ਨਵੀਂ ਦਿੱਲੀ - ਕੋਰੋਨਾ ਵਿਸ਼ਾਣੂ ਦੀ ਮਹਾਂਮਾਰੀ ਵਿਚਕਾਰ ਇਸ ਸਮੇਂ ਜਿਹੜੀ ਚੀਜ਼ ਦੀ ਸਭ ਤੋਂ ਵੱਧ ਮੰਗ ਹੈ ਉਹ ਹੈ ਹੈਂਡ ਸੈਨੇਟਾਈਜ਼ਰ। ਇਸ ਹੈਂਡ ਸੈਨੇਟਾਈਜ਼ਰ 'ਤੇ ਯੋਗਾ ਗੁਰੂ ਸਵਾਮੀ ਰਾਮਦੇਵ ਦੇ ਇੱਕ ਟਵੀਟ ਨੇ ਟਵਿੱਟਰ 'ਤੇ ਹੰਗਾਮਾ ਖੜਾ ਕਰ ਦਿੱਤਾ ਹੈ। ਡੀਟੌਲ ਅਤੇ ਪਤੰਜਲੀ ਦੇ ਹੈਂਡ ਸੈਨੇਟਾਈਜ਼ਰ ਨੂੰ ਲੈ ਕੇ ਰਾਮਦੇਵ ਵਲੋਂ ਕੀਤੇ ਟਵੀਟ 'ਤੇ ਸਿਰਫ ਛੇ ਘੰਟਿਆਂ ਵਿਚ ਤਕਰੀਬਨ ਸੱਤ ਹਜ਼ਾਰ ਕਮੈਂਟਸ, 14,000 ਰੀ-ਟਵੀਟ ਅਤੇ 51,000 ਲਾਈਕ ਮਿਲ ਚੁੱਕੇ ਹਨ। ਹਾਲਾਂਕਿ ਬਹੁਤ ਸਾਰੇ ਉਪਭੋਗਤਾਵਾਂ ਨੇ ਇਸ ਟਵੀਟ 'ਤੇ ਪਤੰਜਲੀ ਦੇ ਖਿਲਾਫ ਆਪਣੀ ਭੜਾਸ ਕੱਢੀ ਅਤੇ ਕੁਝ ਨੇ ਬਾਬਾ ਰਾਮਦੇਵ ਦਾ ਸਮਰਥਨ ਵੀ ਕੀਤਾ ਹੈ।

ਬਾਬਾ ਰਾਮਦੇਵ ਨੇ ਕੀਤਾ ਇਹ ਟਵੀਟ

ਬਾਬਾ ਰਾਮਦੇਵ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ, 'ਡੀਟੌਲ ਕੰਪਨੀ ਦਾ 50 ਐਮ.ਐਲ. ਵਾਲਾ ਸੈਨੀਟਾਈਜ਼ਰ 82 ਰੁਪਏ ਦਾ ਹੈ ਅਤੇ ਪਤੰਜਲੀ ਦਾ 2 ਗੁਣਾ ਤੋਂ ਜ਼ਿਆਦਾ 120 ਮਿ.ਲੀ. ਸਿਰਫ 55 ਰੁਪਏ ਵਿਚ! ਤੁਸੀਂ ਖੁਦ ਫੈਸਲਾ ਕਰ ਲਓ ਲੈਣਾ ਕਿਹੜਾ ਹੈ? ਦੇਸੀ ਨੂੰ ਅਪਣਾਓ, ਦੇਸ਼ ਨੂੰ ਬਚਾਓ। ਭਾਰਤ ਵਿਦੇਸ਼ੀ ਕੰਪਨੀਆਂ ਲਈ ਇਕ ਬਾਜ਼ਾਰ ਹੈ, ਪਰ ਪਤੰਜਲੀ ਲਈ, ਭਾਰਤ ਇਕ ਪਰਿਵਾਰ ਹੈ। ਦੇਸ਼ ਨੂੰ ਲੁੱਟਣ ਤੋਂ ਬਚਾਓ, ਪਤੰਜਲੀ ਅਪਣਾਓ।'

ਇਕ ਯੂਜ਼ਰ ਮੋਨਿਕਾ ਸਿੰਘ ਨੇ ਟਵੀਟ ਕੀਤਾ, 'ਡੀਟੌਲ ਦਾ ਹੀ ਲੈਣਾ ਹੈ ਬਾਬਾ ਜੀ ਅਸੀਂ। ਕਿਉਂਕਿ ਉਸ ਦੀ ਭਰੋਸੇਯੋਗਤਾ ਤੁਹਾਡੇ ਨਾਲੋਂ ਜ਼ਿਆਦਾ ਹੈ। ਤੁਸੀਂ 2013 ਵਿਚ ਕਾਲੇ ਧਨ ਦੇ ਆਉਣ ਦੀ ਗੱਲ ਕੀਤੀ ਸੀ ਪਰ ਇਹ ਅਜੇ ਨਹੀਂ ਆਇਆ। ਇਸ ਲਈ ਤੁਸੀਂ ਝੂਠ ਬੋਲਦੇ ਹੋ। ਤਾਂ ਫਿਰ ਅਸੀਂ ਤੁਹਾਡੇ ਉਤਪਾਦ 'ਤੇ ਕਿਵੇਂ ਭਰੋਸਾ ਕਰੀਏ।'

 

ਇਕ ਹੋਰ ਯੂਜ਼ਰ ਸ਼ਿਲਪਾ ਰਾਜਪੂਤ ਲਿਖਦੀ ਹੈ, 'ਪਤੰਜਲੀ ਲਈ ਦੇਸ਼ ਇਕ ਪਰਿਵਾਰ ਹੈ, ਤਾਂ ਪਰਿਵਾਰ ਨਾਲ ਧੰਦਾ ਕੌਣ ਕਰਦਾ ਹੈ। ਤੁਹਾਨੂੰ ਮੁਫਤ ਵਿਚ ਸੈਨੀਟਾਈਜ਼ਰ ਦੇਣਾ ਚਾਹੀਦਾ ਹੈ, ਕਿਉਂਕਿ ਇਸ ਤੋਂ ਵਧੀਆ ਮੌਕਾ ਨਹੀਂ ਮਿਲੇਗਾ ਦੇਸ਼ ਭਗਤੀ ਦਿਖਾਉਣ ਦਾ। '

 

ਇਕ ਹੋਰ ਯੂਜ਼ਰ ਮੁਹੰਮਦ ਹਾਸ਼ਮ ਲਿਖਦੇ ਹਨ, 'ਬਾਬਾ ਜੀ, ਜੇ ਤੁਸੀਂ ਇੰਨੇ ਮਹਾਨ ਦੇਸ਼ ਭਗਤ ਹੋ, ਤਾਂ ਫਿਰ  ਸੈਨੀਟਾਈਜ਼ਰ ਨੂੰ ਮੁਫਤ ਕਿਉਂ ਨਹੀਂ ਵੰਡ ਸਕਦੇ।'

 

ਇਸ ਦੌਰਾਨ ਕੀਰਤੀ ਤਿਵਾਰੀ ਨਾਮ ਦਾ ਇੱਕ ਉਪਭੋਗਤਾ ਸਵਾਮੀ ਰਾਮਦੇਵ ਦੀ ਪ੍ਰਸ਼ੰਸਾ ਕਰਦੇ ਹੋਏ ਲਿਖਦੀ ਹੈ, 'ਪਤੰਜਲੀ ਦਾ ਉਤਪਾਦ ਹੋਰ ਵਿਦੇਸ਼ੀ ਕੰਪਨੀਆਂ ਨਾਲੋਂ ਸਸਤਾ ਅਤੇ ਭਰੋਸੇਮੰਦ ਹੈ। ਸਾਨੂੰ ਸਵਦੇਸ਼ੀ ਕੰਪਨੀਆਂ ਨੂੰ ਹੋਰ ਮਜ਼ਬੂਤ ​​ਕਰਨਾ ਪਏਗਾ ਤਾਂ ਜੋ ਅਸੀਂ ਵਿਦੇਸ਼ੀ ਤਾਕਤਾਂ 'ਤੇ ਨਿਰਭਰ ਨਾ ਹੋ ਸਕੀਏ। ਸਵਾਮੀ ਰਾਮਦੇਵ ਜੀ ਪ੍ਰਧਾਨ ਮੰਤਰੀ ਰਾਹਤ ਫੰਡ ਵਿਚ ਦਾਨ ਲਈ ਤੁਹਾਡਾ ਧੰਨਵਾਦ। '


 


Harinder Kaur

Content Editor

Related News