ਬੀ. ਐੱਸ. ਐੱਨ. ਐੱਲ. ਨੂੰ ਮਿਲਿਆ ਉੱਤਮ ਵਾਈ-ਫਾਈ ਸੇਵਾ ਪ੍ਰਦਾਤਾ ਪੁਰਸਕਾਰ

Saturday, Aug 26, 2017 - 02:21 AM (IST)

ਬੀ. ਐੱਸ. ਐੱਨ. ਐੱਲ. ਨੂੰ ਮਿਲਿਆ ਉੱਤਮ ਵਾਈ-ਫਾਈ ਸੇਵਾ ਪ੍ਰਦਾਤਾ ਪੁਰਸਕਾਰ

ਨਵੀਂ ਦਿੱਲੀ-ਦੂਰਸੰਚਾਰ ਸੇਵਾਵਾਂ ਪ੍ਰਦਾਨ ਕਰਨ ਵਾਲੀ ਸਰਕਾਰੀ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (ਬੀ. ਐੱਸ. ਐੱਨ. ਐੱਲ.) ਨੇ ਦਿੱਗਜ ਨਿੱਜੀ ਟੈਲੀਕਾਮ ਕੰਪਨੀਆਂ ਨੂੰ ਪਛਾੜ ਕੇ ਉੱਤਮ ਵਾਈ-ਫਾਈ ਸੇਵਾ ਪ੍ਰਦਾਤਾ ਦਾ ਪੁਰਸਕਾਰ ਹਾਸਲ ਕੀਤਾ ਹੈ। ਦੂਰਸੰਚਾਰ ਖੇਤਰਾਂ 'ਚ ਜਾਰੀ ਸਖਤ ਮੁਕਾਬਲੇ 'ਚ ਬੀ. ਐੱਸ. ਐੱਨ. ਐੱਲ. ਨੂੰ ਨਿੱਜੀ ਕੰਪਨੀਆਂ ਨੂੰ ਸਖਤ ਟੱਕਰ ਦੇਣ ਲਈ ਬਿਹਤਰ ਅਗਵਾਈ ਪ੍ਰਦਾਨ ਕਰਨ ਲਈ ਉਸ ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਅਨੁਪਮ ਸ਼੍ਰੀਵਾਸਤਵ ਨੂੰ ਵਾਈ-ਫਾਈ ਲੀਡਰ ਆਫ ਦਿ ਯੀਅਰ ਦੇ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ।
ਵਾਈ-ਫਾਈ ਸੇਵਾਵਾਂ 'ਤੇ ਰਾਜਧਾਨੀ 'ਚ ਆਯੋਜਿਤ ਇਕ ਸੰਮੇਲਨ 'ਚ ਇਹ ਪੁਰਸਕਾਰ ਪ੍ਰਦਾਨ ਕੀਤੇ ਗਏ ਹਨ। ਬੀ. ਐੱਸ. ਐੱਨ. ਐੱਲ. ਨੂੰ ਇਹ ਪੁਰਸਕਾਰ ਇਸ ਸਾਲ 10 ਹਜ਼ਾਰ ਤੋਂ ਜ਼ਿਆਦਾ ਵਾਈ-ਫਾਈ ਹਾਟ ਸਪਾਟ ਲਾਉਣ ਲਈ ਦਿੱਤਾ ਗਿਆ ਹੈ। ਸਮਾਰੋਹ ਦੌਰਾਨ 20 ਵੱਖ-ਵੱਖ ਵਰਗ 'ਚ ਪੁਰਸਕਾਰ ਪ੍ਰਦਾਨ ਕੀਤੇ ਗਏ।


Related News