ਇਸ ਭਾਰਤੀ ਨੇ ਹਰ ਰੋਜ਼ ਦਾਨ ਕੀਤੇ 22 ਕਰੋੜ ਰੁਪਏ, ਬਣੇ ਸਭ ਤੋਂ ਵੱਡੇ 'ਦਾਨਵੀਰ'

Wednesday, Nov 11, 2020 - 03:52 PM (IST)

ਇਸ ਭਾਰਤੀ ਨੇ ਹਰ ਰੋਜ਼ ਦਾਨ ਕੀਤੇ 22 ਕਰੋੜ ਰੁਪਏ, ਬਣੇ ਸਭ ਤੋਂ ਵੱਡੇ 'ਦਾਨਵੀਰ'

ਨਵੀਂ ਦਿੱਲੀ : ਦਿੱਗਜ ਸੂਚਨਾ ਤਕਨੀਕ ਕੰਪਨੀ ਵਿਪਰੋ ਦੇ ਸੰਸਥਾਪਕ ਅਜ਼ੀਮ ਪ੍ਰੇਮਜੀ ਨੇ ਪਰੋਪਕਾਰੀਆਂ ਦੀ ਸੂਚੀ ਵਿਚ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਪ੍ਰੇਮਜੀ ਇਕ ਦਿਨ ਵਿਚ 22 ਕਰੋੜ ਰੁਪਏ ਅਤੇ ਇਕ ਸਾਲ ਵਿਚ 7904 ਕਰੋੜ ਰੁਪਏ ਦਾਨ ਕਰਣ ਵਾਲੇ ਵਿੱਤੀ ਸਾਲ 2020 ਵਿਚ ਸਭ ਤੋਂ ਦਾਨਵੀਰ ਭਾਰਤੀ ਬਣ ਗਏ ਹਨ। ਹੁਰੂਨ ਰਿਪੋਰਟ ਇੰਡੀਆ ਅਤੇ ਐਡੇਲਗਿਵ ਫਾਊਂਡੇਸ਼ਨ ਦੀ ਰਿਪੋਰਟ ਮੁਤਾਬਕ ਪ੍ਰੇਮਜੀ ਨੇ ਐਚ.ਸੀ.ਐਲ. ਤਕਨਾਲੋਜੀ ਦੇ ਸ਼ਿਵ ਨਾਡਰ ਨੂੰ ਵੱਡੇ ਅੰਤਰ ਨਾਲ ਪਿੱਛੇ ਛੱਡ ਦਿੱਤਾ ਹੈ, ਜੋ ਇਸ ਤੋਂ ਪਹਿਲਾਂ ਪਰੋਪਕਾਰੀਆਂ ਦੀ ਸੂਚੀ ਵਿਚ ਸਿਖ਼ਰ 'ਤੇ ਚੱਲ ਰਹੇ ਸਨ। ਨਾਡਰ ਨੇ ਵਿੱਤੀ ਸਾਲ 2020 ਵਿਚ 795 ਕਰੋੜ ਰੁਪਏ ਦਾਨ ਕੀਤੇ, ਜਦੋਂਕਿ ਇਸ ਤੋਂ ਇਕ ਸਾਲ ਪਹਿਲਾਂ ਉਨ੍ਹਾਂ ਨੇ 826 ਕਰੋੜ ਪਰਉਪਕਾਰ 'ਤੇ ਖ਼ਰਚ ਕੀਤੇ ਸਨ।

ਇਹ ਵੀ ਪੜ੍ਹੋ : IPL 2020: ਮੁੰਬਈ ਦੀ ਜਿੱਤ ਉਪਰੰਤ ਮੈਦਾਨ 'ਚ ਆਈ ਨੀਤਾ ਅੰਬਾਨੀ , ਰੋਹਿਤ ਸ਼ਰਮਾ ਨੂੰ ਇੰਝ ਦਿੱਤੀ ਵਧਾਈ

ਪ੍ਰੇਮਜੀ ਨੇ ਇਸ ਨੂੰ ਪਹਿਲਾਂ ਯਾਨੀ ਵਿੱਤੀ ਸਾਲ 2018-19 ਵਿਚ ਸਿਰਫ਼ 426 ਕਰੋੜ ਰੁਪਏ ਦਾਨ 'ਤੇ ਖ਼ਰਚ ਕੀਤੇ ਸਨ ਪਰ ਇਸ ਸਾਲ ਉਨ੍ਹਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਅਤੇ ਭਾਰਤੀ ਉੱਧਮੀਆਂ ਵੱਲੋਂ ਕੀਤੇ ਗਏ ਦਾਨ ਨੂੰ ਵਿੱਤੀ ਸਾਲ 2020 ਵਿਚ 175 ਫ਼ੀਸਦੀ ਵਧਾਉਂਦੇ ਹੋਏ 12,050 ਕਰੋੜ ਰੁਪਏ 'ਤੇ ਪਹੁੰਚਾ ਦਿੱਤਾ। ਅਜੀਮ ਪ੍ਰੇਮਜੀ ਐਂਡੋਮੈਂਟ ਫੰਡ ਕੋਲ ਵਿਪਰੋ ਦੇ ਪ੍ਰਮੋਟਰਸ ਵਿਚ ਕਰੀਬ 13.6 ਫ਼ੀਸਦੀ ਹਿੱਸੇਦਾਰੀ ਹੈ ਅਤੇ ਇਹ ਫੰਡ ਪ੍ਰਮੋਟਰ ਦੇ ਹਿੱਸੇ ਦੇ ਤੌਰ 'ਤੇ ਮਿਲਣ ਵਾਲੀ ਆਪਣੀ ਪੂਰੀ ਰਕਮ ਲੈਣ ਦਾ ਅਧਿਕਾਰ ਰੱਖਦਾ ਹੈ। ਸਭ ਤੋਂ ਅਮੀਰ ਭਾਰਤੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦਾਨਵੀਰ ਭਾਰਤੀਆਂ ਦੀ ਸੂਚੀ ਵਿਚ ਤੀਜੇ ਨੰਬਰ 'ਤੇ ਹਨ। ਉਨ੍ਹਾਂ ਨੇ ਵਿੱਤੀ ਸਾਲ 2018-19 ਵਿਚ 402 ਕਰੋੜ ਰੁਪਏ ਦਾਨ ਦੇਣ ਦੇ ਮੁਕਾਬਲੇ ਵਿੱਤੀ ਸਾਲ 2020 ਵਿਚ 402 ਕਰੋੜ ਰੁਪਏ ਪਰਉਪਕਾਰ 'ਤੇ ਖ਼ਰਚ ਕੀਤੇ ਹਨ।

ਇਹ ਵੀ ਪੜ੍ਹੋ : ਗੌਤਮ ਗੰਭੀਰ ਦਾ ਵੱਡਾ ਬਿਆਨ, ਜੇਕਰ ਰੋਹਿਤ ਨੂੰ ਨਹੀਂ ਮਿਲਦੀ ਇਹ ਜ਼ਿੰਮੇਵਾਰੀ ਤਾਂ ਭਾਰਤ ਦਾ ਹੋਵੇਗਾ ਨੁਕਸਾਨ

ਵਿਪਰੋ ਕੰਪਨੀ ਦੀ ਵਿਰੋਧੀ ਇੰਫੋਸਿਸ ਦੇ ਤਿੰਨ ਸਹਿ ਸੰਸਥਾਪਕ ਵੀ ਦਾਨਵੀਰਾਂ ਦੀ ਸੂਚੀ ਵਿਚ ਸ਼ਾਮਲ ਹਨ। ਇਨ੍ਹਾਂ ਵਿਚ ਨੰਦਨ ਨੀਲੇਕਣਿ ਨੇ 159 ਕਰੋੜ ਰੁਪਏ, ਗੋਪਾਲ ਕ੍ਰਿਸ਼ਣਨ ਨੇ 50 ਕਰੋੜ ਰੁਪਏ ਅਤੇ ਐਸ.ਡੀ. ਸ਼ਿਬੂਲਾਲ ਨੇ 32 ਕਰੋੜ ਰੁਪਏ ਦਾਨ 'ਤੇ ਖ਼ਰਚ ਕੀਤੇ। ਹਾਲਾਂਕਿ ਕੋਰੋਨਾ ਵਾਇਰਸ ਨਾਲ ਲੜਨ ਲਈ ਦਿੱਤੇ ਗਏ ਦਾਨ ਵਿਚ ਟਾਟਾ ਸਨਜ਼ ਨੇ 1500 ਕਰੋੜ ਰੁਪਏ ਦੇ ਨਾਲ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ। ਉਨ੍ਹਾਂ  ਦੇ ਬਾਅਦ ਇਸ ਸੂਚੀ ਵਿਚ ਵੀ ਪ੍ਰੇਮਜੀ 1125 ਕਰੋੜ ਰੁਪਏ ਨਾਲ ਦੂਜੇ ਨੰਬਰ 'ਤੇ ਹਨ, ਜਦੋਂਕਿ ਅਡਾਨੀ ਨੇ 510 ਕਰੋੜ ਰੁਪਏ ਦਾ ਦਾਨ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ 'ਤੇ ਗਠਿਤ ਪੀ.ਐਮ.-ਕੇਅਰਸ ਫੰਡ ਵਿਚ ਰਿਲਾਇੰਸ ਇੰਡਸਟਰੀਜ਼ ਨੇ 500 ਕਰੋੜ ਰੁਪਏ, ਟਾਟਾ ਸਨਜ਼ ਨੇ 500 ਕਰੋੜ ਰੁਪਏ ਅਤੇ ਆਦਿੱਤਿਆ ਬਿੜਲਾ ਗਰੁੱਪ ਨੇ 400 ਕਰੋੜ ਰੁਪਏ ਦਾ ਦਾਨ ਦਿੱਤਾ ਹੈ।

ਇਹ ਵੀ ਪੜ੍ਹੋ : ਧਨਤੇਰਸ ਤੋਂ ਪਹਿਲਾਂ ਲਗਾਤਾਰ ਡਿੱਗ ਰਹੀਆਂ ਹਨ ਸੋਨੇ ਦੀਆਂ ਕੀਮਤਾਂ, ਵੇਖੋ 10 ਗ੍ਰਾਮ ਸੋਨੇ ਦਾ ਭਾਅ

ਪਰੋਪਕਾਰੀ ਉੱਧਮੀਆਂ ਦੇ ਦਾਨ ਨਾਲ ਸਭ ਤੋਂ ਜ਼ਿਆਦਾ ਫਾਇਦਾ ਸਿੱਖਿਆ ਖ਼ੇਤਰ ਨੂੰ ਹੋਇਆ, ਜਿੱਥੇ ਪ੍ਰੇਮਜੀ ਅਤੇ ਨਾਡਰ ਦੀ ਅਗਵਾਈ ਵਿਚ 90 ਪਰੋਪਕਾਰੀਆਂ ਨੇ 9324 ਕਰੋੜ ਰੁਪਏ ਦਾ ਦਾਨ ਦਿੱਤਾ। ਇਸ ਦੇ ਬਾਅਦ 84 ਦਾਨਦਾਤਾਵਾਂ ਨੇ ਸਿਹਤ ਸੇਵਾਵਾਂ ਲਈ ਅਤੇ 41 ਦਾਨਦਾਤਾਵਾਂ ਨੇ ਐਮਰਜੈਂਸੀ ਰਾਹਤ ਅਤੇ ਮੁੜ ਵਸੇਬਾ ਪ੍ਰੋਗਰਾਮ ਲਈ ਦਾਨ ਦਿੱਤਾ।

ਇਹ ਵੀ ਪੜ੍ਹੋ : ਬੂਟ ਸਾਫ਼ ਕਰਦੇ ਦਿਖੇ ਵਿਰਾਟ ਕੋਹਲੀ, ਅਨੁਸ਼ਕਾ ਨੇ ਸਾਂਝੀ ਕੀਤੀ ਤਸਵੀਰ


author

cherry

Content Editor

Related News