ਐਕਸਿਸ ਬੈਂਕ ਐੱਨ. ਸੀ. ਡੀ. ਰਾਹੀਂ 5,000 ਕਰੋੜ ਰੁਪਏ ਤੱਕ ਜੁਟਾਏਗਾ
Saturday, Nov 22, 2025 - 11:44 PM (IST)
ਨਵੀਂ ਦਿੱਲੀ, (ਭਾਸ਼ਾ)- ਨਿੱਜੀ ਖੇਤਰ ਦੇ ਐਕਸਿਸ ਬੈਂਕ ਨੇ ਕਿਹਾ ਕਿ ਉਹ ਕਾਰੋਬਾਰ ਵਧਾਉਣ ਲਈ ਗੈਰ-ਤਬਦੀਲਣਯੋਗ ਡਿਬੈਂਚਰ (ਐੱਨ. ਸੀ. ਡੀ.) ਰਾਹੀਂ 5,000 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਬਣਾ ਰਿਹਾ ਹੈ। ਇਹ ਬੈਂਕ ਦੇ ਨਿਰਦੇਸ਼ਕ ਮੰਡਲ ਵੱਲੋਂ ਮਨਜ਼ੂਰ 35,000 ਕਰੋੜ ਰੁਪਏ ਦਾ ਫੰਡ ਜੁਟਾਉਣ ਦੀ ਯੋਜਨਾ ਦਾ ਹਿੱਸਾ ਹੈ। ਇਸ ਨੂੰ ਨਿੱਜੀ ਪਲੇਸਮੈਂਟ ਦੇ ਆਧਾਰ ’ਤੇ ਲੋਨ ਸਕਿਓਰਿਟੀਜ਼ ਜਾਰੀ ਕਰ ਕੇ ਜੁਟਾਇਆ ਜਾਵੇਗਾ।
ਐਕਸਿਸ ਬੈਂਕ ਨੇ ਕਿਹਾ ਕਿ ਬੈਂਕ ਦਾ ਨਿੱਜੀ ਪਲੇਸਮੈਂਟ ਦੇ ਆਧਾਰ ’ਤੇ 5,000 ਕਰੋੜ ਰੁਪਏ ਤੱਕ ਦੇ ਪੂਰੀ ਤਰ੍ਹਾਂ ਭੁਗਤਾਨ ਵਾਲੇ, ਸੀਨੀਅਰ, ਰੇਟਿਡ, ਸੂਚੀਬੱਧ, ਅਨਸਕਿਓਰਡ, ਟੈਕਸ ਯੋਗ, ਰਿਡੀਮੇਬਲ, ਲੰਮੀ ਮਿਆਦ ਦੇ ਗੈਰ-ਤਬਦੀਲਣਯੋਗ ਡਿਬੈਂਚਰ ਜਾਰੀ ਕਰ ਕੇ ਫੰਡ ਜੁਟਾਉਣ ਦਾ ਪ੍ਰਸਤਾਵ ਹੈ।
