ਨਿੱਜੀ ਖੇਤਰ ਦੇ ਐਕਸਿਸ ਬੈਂਕ ਨੂੰ ਸਤੰਬਰ ਤਿਮਾਹੀ 'ਚ 1,683 ਕਰੋੜ ਦਾ ਮੁਨਾਫਾ

Wednesday, Oct 28, 2020 - 11:40 PM (IST)

ਨਿੱਜੀ ਖੇਤਰ ਦੇ ਐਕਸਿਸ ਬੈਂਕ ਨੂੰ ਸਤੰਬਰ ਤਿਮਾਹੀ 'ਚ 1,683 ਕਰੋੜ ਦਾ ਮੁਨਾਫਾ

ਨਵੀਂ ਦਿੱਲੀ-  ਨਿੱਜੀ ਖੇਤਰ ਦੇ ਕਰਜ਼ਾਦਾਤਾ ਐਕਸਿਸ ਬੈਂਕ ਨੇ ਮੌਜੂਦਾ ਵਿੱਤੀ ਸਾਲ ਦੀ 30 ਸਤੰਬਰ ਨੂੰ ਸਮਾਪਤ ਹੋਈ ਦੂਜੀ ਤਿਮਾਹੀ ਵਿਚ 1,683 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਦਰਜ ਕੀਤਾ ਹੈ। ਪਿਛਲੇ ਸਾਲ ਇਸ ਮਿਆਦ ਵਿਚ ਬੈਂਕ ਨੂੰ 112.08 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਸੀ।

ਖ਼ਰਾਬ ਕਰਜ਼ ਵਿਚ ਕਮੀ ਆਉਣ ਦੀ ਵਜ੍ਹਾ ਨਾਲ ਬੈਂਕ ਨੇ ਇੰਨਾ ਮੁਨਾਫਾ ਦਰਜ ਕੀਤਾ। 30 ਸਤੰਬਰ, 2020 ਨੂੰ ਖਤਮ ਹੋਈ ਤਿਮਾਹੀ ਵਿਚ ਬੈਂਕ ਦੀ ਕੁੱਲ ਆਮਦਨ 2.8 ਫੀਸਦੀ ਵੱਧ ਕੇ 19,870.07 ਕਰੋੜ ਰੁਪਏ ਹੋ ਗਈ, ਜਦੋਂ ਕਿ ਪਿਛਲੇ ਵਿੱਤੀ ਸਾਲ ਦੀ ਇਸ ਮਿਆਦ ਵਿਚ ਇਹ 19,333.57 ਕਰੋੜ ਰੁਪਏ ਰਹੀ ਸੀ।

ਬੈਂਕ ਦਾ ਐੱਨ. ਪੀ. ਏ. ਸਤੰਬਰ 2020 ਤੱਕ ਘੱਟ ਕੇ 4.18 ਫੀਸਦੀ 'ਤੇ ਆ ਗਿਆ, ਜੋ ਪਿਛਲੇ ਸਾਲ 5.03 ਫੀਸਦੀ 'ਤੇ ਸੀ। ਉਸ ਦਾ ਸ਼ੁੱਧ ਐੱਨ. ਪੀ. ਏ. ਵੀ 1.99 ਫੀਸਦੀ ਦੇ ਮੁਕਾਬਲੇ ਘੱਟ ਕੇ 0.98 'ਤੇ ਆ ਗਿਆ।

ਬੈਂਕ ਨੇ ਕਿਹਾ ਕਿ ਉਸ ਦੀ ਸ਼ੁੱਧ ਵਿਆਜ ਆਮਦਨੀ ਜੁਲਾਈ ਤੋਂ ਸਤੰਬਰ 2020 ਦੀ ਤਿਮਾਹੀ ਵਿਚ 20 ਫੀਸਦੀ ਵੱਧ ਕੇ 7,326 ਕਰੋੜ ਰੁਪਏ 'ਤੇ ਪਹੁੰਚ ਗਈ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿਚ 6,102 ਕਰੋੜ ਰੁਪਏ ਸੀ। ਉੱਥੇ ਹੀ, ਗੈਰ ਵਿਆਜ ਆਮਦਨ ਵਿਚ ਸਾਲ ਦਰ ਸਾਲ ਦੇ ਆਧਾਰ 'ਤੇ 2 ਫੀਸਦੀ ਦੀ ਕਮੀ ਆਈ, ਜਿਸ ਵਿਚ ਫੀਸ, ਟ੍ਰੇਡਿੰਗ ਪ੍ਰਾਫਿਟ ਅਤੇ ਫੁਟਕਲ ਆਮਦਨ ਸ਼ਾਮਲ ਹਨ। ਇਸ ਮਾਮਲੇ ਵਿਚ ਬੈਂਕ ਨੂੰ 3,807 ਕਰੋੜ ਰੁਪਏ ਪ੍ਰਾਪਤ ਹੋਏ। ਇਸ ਤੋਂ ਇਲਾਵਾ ਇਸ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿਚ ਬੈਂਕ ਨੂੰ 4,580.65 ਕਰੋੜ ਰੁਪਏ ਵੱਖਰੇ ਰੱਖਣੇ ਪਏ, ਜਦੋਂ ਕਿ ਪਿਛਲੇ ਸਾਲ ਇਸ ਦੌਰਾਨ ਉਸ ਨੂੰ 3,518.39 ਕਰੋੜ ਰੁਪਏ ਦੀ ਵੱਖਰੀ ਵਿਵਸਥਾ ਕਰਨੀ ਪਈ ਸੀ। 


author

Sanjeev

Content Editor

Related News