ਐਕਸਿਸ ਬੈਂਕ ਨੇ ਅਮਿਤਾਭ ਚੌਧਰੀ ਨੂੰ ਨਿਰਦੇਸ਼ਕ ਮੰਡਲ ਵਿਚ ਕੀਤਾ ਸ਼ਾਮਲ

Saturday, Dec 08, 2018 - 08:23 PM (IST)

ਐਕਸਿਸ ਬੈਂਕ ਨੇ ਅਮਿਤਾਭ ਚੌਧਰੀ ਨੂੰ ਨਿਰਦੇਸ਼ਕ ਮੰਡਲ ਵਿਚ ਕੀਤਾ ਸ਼ਾਮਲ

ਨਵੀਂ ਦਿੱਲੀ-ਐਕਸਿਸ ਬੈਂਕ ਨੇ ਅਮਿਤਾਭ ਚੌਧਰੀ ਨੂੰ ਬਤੌਰ ਐਡੀਸ਼ਨਲ ਡਾਇਰੈਕਟਰ ਬੈਂਕ ਦੇ ਨਿਰਦੇਸ਼ਕ ਮੰਡਲ ਵਿਚ ਸ਼ਾਮਿਲ ਕਰ ਲਿਆ। ਇਸ ਨਿਜੀ ਬੈਂਕ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਦੇ ਰੂਪ ਵਿਚ ਉਨ੍ਹਾਂ ਦੇ ਆਹੁਦਾ ਸੰਭਲਣ ਤੋਂ ਕਰੀਬ 3 ਹਫ਼ਤੇ ਪਹਿਲਾਂ ਇਸ ਆਹੁਦੇ ਉੱਤੇ ਉਨ੍ਹਾਂ ਦੀ ਨਿਯੁਕਤੀ ਕੀਤੀ ਗਈ ਹੈ। ਉਹ ਆਹੁਦਾ ਛੱਡ ਰਹੇ ਪ੍ਰਬੰਧ ਨਿਰਦੇਸ਼ਕ ਅਤੇ ਸੀ. ਈ. ਓ. ਸ਼ਿਖਾ ਸ਼ਰਮਾ ਦਾ ਸਥਾਨ ਲੈਣਗੇ। ਰਿਜ਼ਰਵ ਬੈਂਕ ਨੇ ਸ਼ਰਮਾ ਦੇ ਚੌਥੇ ਕਾਰਜਕਾਲ ਵਿਚ ਢਾਈ ਸਾਲ ਦੀ ਕਟੌਤੀ ਕਰ ਦਿੱਤੀ ਸੀ। ਐਕਸਿਸ ਬੈਂਕ ਦੇ ਨਿਰਦੇਸ਼ਕ ਮੰਡਲ ਨੇ ਬੈਠਕ ਵਿਚ ਐਡੀਸ਼ਨਲ ਡਾਇਰੈਕਟਰ ਦੇ ਤੌਰ ਉੱਤੇ ਚੌਧਰੀ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ। ਬੋਰਡ ਨੇ ਸੁਤੰਤਰ ਨਿਰਦੇਸ਼ਕ ਦੇ ਤੌਰ ਉੱਤੇ ਸਮੀਰ ਬਰੁਆ, ਸੋਮ ਮਿੱਤਲ ਅਤੇ ਰੋਹਿਤ ਭਗਤ ਦੀ ਮੁੜਨਿਯੁਕਤੀ ਨੂੰ ਵੀ ਮਨਜ਼ੂਰੀ ਦੇ ਦਿੱਤੀ। ਉਸ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਨਿਯੁਕਤੀ ਹਿਤਧਾਰਕਾਂ ਦੀ ਮਨਜ਼ੂਰੀ ਉੱਤੇ ਨਿਰਭਰ ਕਰਦੀ ਹੈ। ਐੱਚ. ਡੀ. ਐੱਫ. ਸੀ. ਸਟੈਂਡਰਡ ਲਾਈਫ ਇੰਸ਼ੋਰੈਂਸ ਦੇ ਸਾਬਕਾ ਐੱਮ. ਡੀ. ਅਤੇ ਸੀ. ਈ. ਓ. ਚੌਧਰੀ ਨੂੰ ਸਤੰਬਰ ਵਿਚ ਐਕਸਿਸ ਬੈਂਕ ਦਾ ਪ੍ਰਬੰਧ ਨਿਰਦੇਸ਼ਕ ਅਤੇ ਸੀ. ਈ. ਓ. ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੀ ਨਿਯੁਕਤੀ 1 ਜਨਵਰੀ 2019 ਤੋਂ 3 ਸਾਲ ਲਈ ਕੀਤੀ ਗਈ ਹੈ। ਸ਼ਿਖਾ ਸ਼ਰਮਾ ਦੇ 31 ਦਸੰਬਰ ਨੂੰ ਆਹੁਦਾ ਛੱਡਣ ਤੋਂ ਬਾਅਦ ਚੌਧਰੀ (54) ਦੋਵਾਂ ਆਹੁਦਿਆਂ ਦੀ ਜਿੰਮੇਵਾਰੀ ਸੰਭਾਲਣਗੇ। ਚੌਧਰੀ ਨੇ 1987 ਵਿਚ ਬੈਂਕ ਆਫ ਅਮਰੀਕਾ ਤੋਂ ਆਪਣੇ ਬੈਂਕਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸ


Related News