ਸਰਕਾਰ ਨੇ ਡਰੋਨ ਨੂੰ ਲੈ ਕੇ ਦਿੱਤੀ ਇਹ ਹਰੀ ਝੰਡੀ, ਪਿਜ਼ਾ ਵੀ ਹੋਵੇਗਾ ਡਿਲਿਵਰ!

05/05/2021 2:30:50 PM

ਨਵੀਂ ਦਿੱਲੀ- ਹੁਣ ਜਲਦ ਹੀ ਪਿਜ਼ਾ, ਦਵਾਈਆਂ ਤੱਕ ਦੀ ਡਿਲਿਵਰੀ ਡਰੋਨ ਜ਼ਰੀਏ ਹੋ ਸਕੇਗੀ। ਸਰਕਾਰ ਨੇ ਡਰੋਨ ਦੇ ਪ੍ਰਯੋਗਿਕ ਤੌਰ 'ਤੇ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਹੈ।

ਹਵਾਬਾਜ਼ੀ ਮੰਤਰਾਲਾ ਨੇ ਅੱਜ ਐਲਾਨ ਕੀਤਾ ਕਿ ਉਸ ਨੇ 20 ਫਰਮਾਂ ਨੂੰ ਦ੍ਰਿਸ਼ਟੀ ਸਾਈਟ ਤੋਂ ਬਾਹਰ (beyond the visual line of sight) ਡਰੋਨ ਦੀਆਂ ਪ੍ਰਯੋਗਾਤਮਕ ਉਡਾਣਾਂ ਦੀ ਇਜਾਜ਼ਤ ਦੇ ਦਿੱਤੀ ਹੈ।

ਇਨ੍ਹਾਂ 20 ਫਰਮਾਂ ਜਾਂ ਅਦਾਰਿਆਂ ਵਿਚ ਸਪਾਈਸ ਜੈੱਟ, ਡਨਜ਼ੋ ਏਅਰ ਕੰਸੋਰਟੀਅਮ, ਸਕਾਈਲਾਰਕ ਡਰੋਨਜ਼ ਐਂਡ ਸਵਿੱਗੀ ਵੀ ਸ਼ਾਮਲ ਹਨ। ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਬੀ. ਵੀ. ਐੱਲ. ਓ. ਐੱਸ. ਟ੍ਰਾਇਲ ਭਵਿੱਖ ਵਿਚ ਡਰੋਨ ਦੇ ਇਸਤੇਮਾਲ ਦਾ ਰਸਤਾ ਖੋਲ੍ਹਣਗੇ।

ਇਹ ਵੀ ਪੜ੍ਹੋ- ਪੈਟਰੋਲ, ਡੀਜ਼ਲ ਕੀਮਤਾਂ 'ਚ ਵਾਧਾ, ਕਈ ਜਗ੍ਹਾ 101 ਰੁ: ਤੋਂ ਪਾਰ, ਵੇਖੋ ਮੁੱਲ

ਮੰਤਰਾਲਾ ਨੇ ਟਵੀਟ ਵਿਚ ਕਿਹਾ ਕਿ ਮਾਨਵ ਰਹਿਤ ਜਹਾਜ਼ ਪ੍ਰਣਾਲੀ (ਯੂ. ਏ. ਐੱਸ.) ਨਿਯਮ, 2021 ਤੋਂ ਇਨ੍ਹਾਂ 20 ਫਰਮਾਂ ਨੂੰ ਬੀ. ਵੀ. ਐੱਲ. ਓ. ਐੱਸ. ਟ੍ਰਾਇਲ ਉਡਾਣਾਂ ਚਲਾਉਣ ਲਈ ਸ਼ਰਤਾਂ ਨਾਲ ਛੋਟ ਦਿੱਤੀ ਗਈ ਹੈ। ਇਹ ਛੋਟ ਇਕ ਸਾਲ ਲਈ ਜਾਂ ਅਗਲੇ ਆਦੇਸ਼ਾਂ ਤੱਕ ਜਾਇਜ਼ ਰਹੇਗੀ। 

 

ਗੌਰਤਲਬ ਹੈ ਕਿ 13 ਮਈ, 2019 ਨੂੰ ਮੰਤਰਾਲਾ ਵੱਲੋਂ ਬਣਾਈ ਗਈ ਇਕ ਕਮੇਟੀ ਨੇ ਬੀ. ਵੀ. ਐੱਲ. ਓ. ਐੱਸ. ਟ੍ਰਾਇਲ ਉਡਾਣਾਂ ਲਈ ਦਿਲਚਸਪੀ ਪੱਤਰ ਮੰਗੇ ਸਨ। ਕਮੇਟੀ ਨੂੰ ਇਸ ਲਈ 34 ਫਰਮਾਂ ਤੋਂ ਦਿਲਚਸਪੀ ਪ੍ਰਾਪਤ ਹੋਏ ਅਤੇ ਇਸ ਵਿਚੋਂ 20 ਫਰਮਾਂ ਦੀ ਚੋਣ ਕੀਤੀ ਗਈ ਸੀ।

ਇਹ ਵੀ ਪੜ੍ਹੋ- ਬੈਂਕ ਖਾਤਾਧਾਰਕਾਂ ਲਈ ਆਰ. ਬੀ. ਆਈ. ਦਾ ਵੱਡਾ ਐਲਾਨ, ਦਿੱਤੀ ਇਹ ਰਾਹਤ

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News