ਆਟੋ ਸੈਕਟਰ : ਟਾਟਾ ਦੀ ਵਿਕਰੀ ਵਧੀ, ਮਾਰੂਤੀ ਸੁਜ਼ੂਕੀ ਦੀ ਘਟੀ

Sunday, Apr 02, 2023 - 12:02 PM (IST)

ਨਵੀਂ ਦਿੱਲੀ- ਅੱਜ ਦੇਸ਼ ਵਿਚ ਬਿਜ਼ਨੈੱਸ ਕਰ ਰਹੀਆਂ ਸਾਰੀਆਂ ਵੱਡੀਆਂ-ਛੋਟੀਆਂ ਕੰਪਨੀਆਂ ਨੇ ਆਪਣੀ ਸਾਲਾਨਾ ਰਿਪੋਰਟ ਜਾਰੀ ਕਰ ਦਿੱਤੀ ਹੈ। ਇਸ ਰਿਪੋਰਟ ਵਿਚ ਪਿਛਲੇ ਸਾਲ ਕੰਪਨੀ ਦੀਆਂ ਗੱਡੀਆਂ ਦੀ ਹੋਈ ਟੋਟਲ ਵਿਕਰੀ ਦੀ ਜਾਣਕਾਰੀ ਦਿੱਤੀ ਗਈ ਹੈ। ਦੇਸ਼ ਦੀ ਸਭ ਤੋਂ ਵੱਡੀ ਵਾਹਨ ਵਿਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਦੀ ਮਾਰਚ ਮਹੀਨੇ ਵਿਚ ਕੁਲ ਵਿਕਰੀ ਮਾਮੂਲੀ ਗਿਰਾਵਟ ਨਾਲ 1,70,071 ਇਕਾਈ ਰਹਿ ਗਈ, ਜਦੋਂਕਿ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਵਿਚ ਉਸ ਨੇ 1,70,395 ਵਾਹਨ ਵੇਚੇ ਸਨ। ਐੱਮ. ਐੱਸ. ਆਈ. ਨੇ ਸ਼ਨੀਵਾਰ ਨੂੰ ਵਿਕਰੀ ਅੰਕੜੇ ਜਾਰੀ ਕਰਦੇ ਹੋਏ ਕਿਹਾ ਕਿ ਘਰੇਲੂ ਬਾਜ਼ਾਰ ਵਿਚ ਉਸ ਨੇ ਡੀਲਰਾਂ ਨੂੰ 1,39,952 ਵਾਹਨਾਂ ਦੀ ਸਪਲਾਈ ਕੀਤੀ, ਜੋ ਮਾਰਚ 2022 ਦੇ 1,43,899 ਵਾਹਨਾਂ ਦੀ ਤੁਲਣਾ ਵਿਚ 3 ਫੀਸਦੀ ਘੱਟ ਹੈ। ਹਾਲਾਂਕਿ ਪਿਛਲੇ ਮਹੀਨੇ ਕੰਪਨੀ ਦੀ ਬਰਾਮਦ 14 ਫੀਸਦੀ ਵਧ ਕੇ 30,119 ਇਕਾਈ ਹੋ ਗਈ।

ਇਹ ਵੀ ਪੜ੍ਹੋ- ਪ੍ਰੀਮੀਅਮ ਉਤਪਾਦਨ ਦੀ ਵਧੀ ਡਿਮਾਂਡ, TV, ਫੋਨ, ਲੈਪਟਾਪ ਸਮੇਤ ਇਹ ਚੀਜ਼ਾਂ 18 ਫ਼ੀਸਦੀ ਤੱਕ ਹੋਈਆਂ ਮਹਿੰਗੀਆਂ

ਸਮੁੱਚੇ ਵਿੱਤੀ ਸਾਲ (2022-23) ਵਿਚ ਮਾਰੂਤੀ ਦੀ ਥੋਕ ਵਿਕਰੀ ਕੁਲ 19,66,164 ਵਾਹਨਾਂ ਦੀ ਰਹੀ, ਜੋ ਹੁਣ ਤੱਕ ਦਾ ਰਿਕਾਰਡ ਪ੍ਰਦਰਸ਼ਨ ਹੈ। ਵਿੱਤੀ ਸਾਲ 2021-22 ਵਿਚ ਕੰਪਨੀ ਨੇ ਕੁਲ 16,52,653 ਵਾਹਨਾਂ ਦੀ ਵਿਕਰੀ ਸੀ। ਖਤਮ ਹੋਏ ਵਿੱਤੀ ਸਾਲ ਵਿਚ ਕੰਪਨੀ ਦੀ ਘਰੇਲੂ ਵਿਕਰੀ 17,06,831 ਇਕਾਈ ਦੀ ਰਹੀ, ਜਦੋਂਕਿ ਸਾਲ 2021-22 ਵਿਚ ਇਹ 14,14,277 ਇਕਾਈ ਸੀ। ਇਸ ਦੌਰਾਨ ਇਸ ਦੀ ਬਰਾਮਦ ਵੀ 2,38,376 ਇਕਾਈ ਤੋਂ ਵਧ ਕੇ 2,59,333 ਇਕਾਈ ਹੋ ਗਈ।

ਇਹ ਵੀ ਪੜ੍ਹੋ- ਹੁਣ ਆਵੇਗਾ ਚਿਪ ਵਾਲਾ ਈ-ਪਾਸਪੋਰਟ, ਮਈ 'ਚ ਸ਼ੁਰੂ ਹੋਵੇਗਾ ਪਾਇਲਟ ਪ੍ਰਾਜੈਕਟ, ਜਾਣੋ ਖ਼ਾਸੀਅਤ
ਘਰੇਲੂ ਵਾਹਨ ਵਿਨਿਰਮਾਤਾ ਟਾਟਾ ਮੋਟਰਸ ਦੀ ਮਾਰਚ ਵਿਚ ਘਰੇਲੂ ਬਾਜ਼ਾਰ ਵਿਚ ਥੋਕ ਵਿਕਰੀ 3 ਫੀਸਦੀ ਵਧ ਕੇ 89,351 ਇਕਾਈ ਹੋ ਗਈ। ਕੰਪਨੀ ਨੇ ਕਿਹਾ ਕਿ ਮਾਰਚ, 2022 ਵਿਚ ਉਸ ਨੇ 86,718 ਇਕਾਈਆਂ ਦੀ ਵਿਕਰੀ ਕੀਤੀ ਸੀ। ਟਾਟਾ ਮੋਟਰਸ ਮੁਤਾਬਕ, ਪਿਛਲੇ ਮਹੀਨੇ ਉਸ ਨੇ ਘਰੇਲੂ ਬਾਜ਼ਾਰ ਵਿਚ 44,044 ਯਾਤਰੀ ਵਾਹਨਾਂ ਦੀ ਵਿਕਰੀ ਕੀਤੀ, ਜਦੋਂਕਿ ਇਕ ਸਾਲ ਪਹਿਲਾਂ ਇਹ ਅੰਕੜਾ 42,293 ਇਕਾਈ ਦਾ ਸੀ। ਮਾਰਚ ਵਿਚ ਉਸ ਦੀ ਕਮਰਸ਼ੀਅਲ ਵਾਹਨਾਂ ਵਿਕਰੀ ਇਕ ਸਾਲ ਪਹਿਲਾਂ ਦੇ 47,050 ਵਾਹਨਾਂ ਤੋਂ ਮਾਮੂਲੀ ਰੂਪ ਨਾਲ ਡਿੱਗ ਕੇ 46,823 ਵਾਹਨ ਉੱਤੇ ਆ ਗਈ। ਵਿੱਤੀ ਸਾਲ 2022-23 ਦੌਰਾਨ ਕੰਪਨੀ ਦੀ ਕੁਲ ਘਰੇਲੂ ਵਿਕਰੀ 9,31,957 ਇਕਾਈ ਦੀ ਰਹੀ, ਜੋ ਵਿੱਤੀ ਸਾਲ 2021-22 ਦੇ 6,92,554 ਇਕਾਈ ਦੀ ਤੁਲਣਾ ਵਿਚ 35 ਫੀਸਦੀ ਜ਼ਿਆਦਾ ਹੈ। ਇਸ ਵਿੱਤੀ ਸਾਲ ਵਿਚ ਟਾਟਾ ਮੋਟਰਸ ਦੇ ਯਾਤਰੀ ਵਾਹਨਾਂ ਦੀ ਵਿਕਰੀ 3,70,372 ਇਕਾਈ ਨਾਲ 45 ਫੀਸਦੀ ਵਧ ਕੇ 5,38,640 ਇਕਾਈ ਹੋ ਗਈ।

ਇਹ ਵੀ ਪੜ੍ਹੋ-GST ਕੁਲੈਕਸ਼ਨ 13 ਫ਼ੀਸਦੀ ਵਧ ਕੇ 1.60 ਲੱਖ ਕਰੋੜ ਰੁਪਏ ਹੋਈ
ਐੱਮਜੀ ਮੋਟਰ ਇੰਡੀਆ ਦੀ ਮਾਰਚ ਵਿਚ ਪ੍ਰਚੂਨ ਵਿਕਰੀ ਇਕ ਸਾਲ ਪਹਿਲਾਂ ਦੀ ਤੁਲਣਾ ਵਿਚ 28 ਫੀਸਦੀ ਵਧ ਕੇ 6,051 ਇਕਾਈ ਹੋ ਗਈ, ਉਥੇ ਹੀ ਟੋਇਟਾ ਕਿਰਲੋਸਕਰ ਮੋਟਰ (ਟੀ. ਕੇ. ਐੱਮ.) ਦੀ ਵਿਕਰੀ ਸਾਲਾਨਾ ਆਧਾਰ ਉੱਤੇ 9 ਫੀਸਦੀ ਵਾਧੇ ਨਾਲ ਮਾਰਚ ਵਿਚ 18,670 ਇਕਾਈ ਹੋ ਗਈ। ਉੱਧਰ ਕੀਆ ਇੰਡੀਆ ਦੀ ਥੋਕ ਵਿਕਰੀ ਮਾਰਚ ਵਿਚ 5 ਫੀਸਦੀ ਗਿਰਾਵਟ ਨਾਲ 21,501 ਇਕਾਈ ਰਹੀ। ਮੁੱਖ ਵਾਹਨ ਵਿਨਿਰਮਾਤਾ ਕੰਪਨੀ ਹੁੰਡਈ ਮੋਟਰ ਇੰਡੀਆ ਦੀ ਮਾਰਚ ਵਿਚ ਥੋਕ ਵਿਕਰੀ ਇਕ ਸਾਲ ਪਹਿਲਾਂ ਦੀ ਤੁਲਣਾ ਵਿਚ 11 ਫੀਸਦੀ ਵਧ ਕੇ 61,500 ਇਕਾਈ ਹੋ ਗਈ।

ਇਹ ਵੀ ਪੜ੍ਹੋ-ਫਰਵਰੀ 'ਚ ਇਕ ਕਰੋੜ ਤੋਂ ਵਧ ਮੋਬਾਇਲ ਨੰਬਰ ਆਧਾਰ ਨਾਲ ਜੋੜੇ ਗਏ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News