‘ਆਟੋ ਸੈਕਟਰ ਦੀ ਦੀਵਾਲੀ ਫਿੱਕੀ’, ਵਿਕਰੀ ਘਟੀ ਤੇ ਡਿਸਕਾਊਂਟ ਆਫਰ ਵੀ 7 ਸਾਲਾਂ ’ਚ ਸਭ ਤੋਂ ਘੱਟ

Saturday, Oct 30, 2021 - 11:35 AM (IST)

‘ਆਟੋ ਸੈਕਟਰ ਦੀ ਦੀਵਾਲੀ ਫਿੱਕੀ’, ਵਿਕਰੀ ਘਟੀ ਤੇ ਡਿਸਕਾਊਂਟ ਆਫਰ ਵੀ 7 ਸਾਲਾਂ ’ਚ ਸਭ ਤੋਂ ਘੱਟ

ਨਵੀਂ ਦਿੱਲੀ (ਇੰਟ.) – ਦੇਸ਼ ’ਚ ਵਧਦੇ ਪੈਟਰੋਲ-ਡੀਜ਼ਲ ਦੇ ਰੇਟਾਂ ਅਤੇ ਸੈਮੀਕੰਡਕਟਰ ਦੀ ਕਮੀ ਕਾਰਨ ਆਟੋ ਸੈਕਟਰ ਦੀ ਦੀਵਾਲੀ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 30 ਫੀਸਦੀ ਫਿੱਕੀ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਮੰਗ ਮੁਤਾਬਕ ਕਾਰਾਂ ਦੀ ਉਪਲਬਧਤਾ ਨਹੀਂ ਹੈ, ਉੱਥੇ ਹੀ ਦੋਪਹੀਆ ਗੱਡੀਆਂ ਨੂੰ ਖਰੀਦਣ ’ਚ ਲੋਕਾਂ ਦਾ ਰੁਝਾਨ ਘੱਟ ਦੇਖਣ ਨੂੰ ਮਿਲ ਰਿਹਾ ਹੈ। 

ਫੈੱਡਰੇਸ਼ਨ ਆਫ ਆਟੋ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਵਿੰਕੇਸ਼ ਗੁਲਾਟੀ ਨੇ ਦੱਸਿਆ ਕਿ ਮੰਗ ਦੇ ਮੁਕਾਬਲੇ ਕਾਰਾਂ ਦੀ ਸਪਲਾਈ ਘੱਟ ਹੈ। ਉੱਥੇ ਹੀ ਕਾਰ ਕੰਪਨੀਆਂ ਵਲੋਂ ਇਸ ਸਾਲ ਦੀਵਾਲੀ ਦੌਰਾਨ ਮਿਲਣ ਵਾਲੇ ਡਿਸਕਾਊਂਟ ਦੇ ਆਫਰ ਵੀ ਪਿਛਲੇ 7 ਸਾਲਾਂ ’ਚ ਸਭ ਤੋਂ ਘੱਟ ਹਨ। ਉੱਥੇ ਹੀ ਦੋਪਹੀਆ ਵਾਹਨਾਂ ਨੂੰ ਲੈ ਕੇ ਗਾਹਕ ਜਾਣਕਾਰੀ ਜ਼ਰੂਰ ਮੰਗ ਰਹੇ ਹਨ ਪਰ ਖਰੀਦਦਾਰੀ ਲਈ ਸਾਹਮਣੇ ਨਹੀਂ ਆ ਰਹੇ ਹਨ।

ਇਹ ਵੀ ਪੜ੍ਹੋ : ਈਸ਼ਾ ਅੰਬਾਨੀ ਦੀ ਵੱਡੀ ਉਪਲੱਬਧੀ, ਸਮਿਥਸੋਨੀਅਨ ਨੈਸ਼ਨਲ ਮਿਊਜ਼ੀਅਮ ਬੋਰਡ 'ਚ ਹੋਈ ਸ਼ਾਮਲ

ਇਸ ਸਾਲ ਅਕਤੂਬਰ ’ਚ ਗੱਡੀਆਂ ਦੀ ਕੁੱਲ ਵਿਕਰੀ ’ਚ ਪਿਛਲੇ ਸਾਲ ਦੇ ਮੁਕਾਬਲੇ 30 ਫੀਸਦੀ ਦੀ ਕਮੀ ਦੇਖਣੀ ਜਾ ਰਹੀ ਹੈ। ਇਸ ’ਚ ਯਾਤਰੀ ਵਾਹਨਾਂ ਦੀ ਗਿਰਾਵਟ ਕਰੀਬ 22-25 ਫੀਸਦੀ ਹੈ। ਉੱਥੇ ਹੀ ਦੋਪਹੀਆ ਵਾਹਨਾਂ ਦੀ ਮੰਗ ਕੋਰੋਨਾ ਮਹਾਮਾਰੀ ਤੋਂ ਬਾਅਦ ਬਿਲਕੁੱਲ ਨਹੀਂ ਵਧ ਰਹੀ ਹੈ। ਪਿਛਲੇ ਸਾਲ ਦੇ ਮੁਕਾਬਲੇ ਇਨ੍ਹਾਂ ਦੀ ਵਿਕਰੀ ’ਚ 35 ਫੀਸਦੀ ਦੀ ਕਮੀ ਦੇਖੀ ਜਾ ਰਹੀ ਹੈ। ਵਿੰਕੇਸ਼ ਗੁਲਾਟੀ ਮੁਤਾਬਕ ਲਾਗਤ ਵਧਣ ਕਾਰਨ ਇਨ੍ਹਾਂ ਦੇ ਰੇਟ ਤਾਂ ਵਧੇ ਹੀ ਹਨ। ਨਾਲ ਹੀ ਵਧਦੇ ਪੈਟਰੋਲ ਦੇ ਰੇਟ ਵੀ ਲੋਕਾਂ ਨੂੰ ਗੱਡੀ ਖਰੀਦਣ ਲਈ ਅੱਗੇ ਵਧਣ ਤੋਂ ਰੋਕ ਰਹੇ ਹਨ।

ਹਾਲਾਤ ਸੁਧਰਨ ’ਚ ਲੱਗੇਗਾ ਸਮਾਂ

ਕੇਅਰ ਰੇਟਿੰਗ ਦਾ ਮੁਲਾਂਕਣ ਹੈ ਕਿ ਦੇਸ਼ ’ਚ ਆਟੋਮੋਬਾਇਲ ਖੇਤਰ ’ਚ ਸੁਧਾਰ ਹੋਣ ’ਚ ਸਮਾਂ ਲੱਗ ਸਕਦਾ ਹੈ। ਰਿਪੋਰਟ ਮੁਤਾਬਕ ਦੁਨੀਆ ਭਰ ’ਚ ਨਵੰਬਰ 2020 ਤੋਂ ਸੈਮੀਕੰਡਕਟਰ ਦੀ ਕਮੀ ਚੱਲ ਰਹੀ ਹੈ। ਇਸ ਸੰਕਟ ਕਾਰਨ ਛੋਟੀ ਮਿਆਦ ’ਚ ਦਿੱਕਤ ਖਤਮ ਹੋਣ ਦੇ ਆਸਾਰ ਘੱਟ ਹਨ। ਇਹ ਹਾਲਾਤ ਅਗਲੇ ਵਿੱਤੀ ਸਾਲ ਤੋਂ ਸੁਧਰਨੇ ਸ਼ੁਰੂ ਹੋ ਸਕਦੇ ਹਨ ਜਦ ਕਿ ਕੌਮਾਂਤਰੀ ਪੱਧਰ ’ਤੇ ਸੈਮੀਕੰਡਕਟਰ ਦੀ ਸਪਲਾਈ ’ਚ ਸੁਧਾਰ ਹੋਵੇਗਾ। ਅਜਿਹੇ ’ਚ ਵਿੱਤੀ ਸਾਲ 2022 ਦੇ ਅਖੀਰ ਤੱਕ ਯਾਤਰੀ ਗੱਡੀਆਂ ਦੀ ਵਿਕਰੀ ’ਚ ਗਿਰਾਵਟ ਬਣੀ ਰਹਿ ਸਕਦੀ ਹੈ।

ਇਹ ਵੀ ਪੜ੍ਹੋ : AirIndia ਨੂੰ ਵੱਡੀ ਰਾਹਤ, ਵਿੱਤ ਮੰਤਰਾਲੇ ਨੇ ਸਰਕਾਰੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਸਫ਼ਰ ਕਰਨ ਲੈ ਕੇ ਜਾਰੀ ਕੀਤੇ ਨਿ

ਨੌਕਰੀ ’ਤੇ ਖਤਰਾ ਨਹੀਂ

ਆਟੋ ਡੀਲਰਜ਼ ਦਾ ਕਹਿਣਾ ਹੈ ਕਿ ਦੀਵਾਲੀ ’ਤੇ ਫਿਲਹਾਲ ਕਿਸੇ ਦੀ ਨੌਕਰੀ ’ਤੇ ਕੋਈ ਖਤਰਾ ਨਹੀਂ ਹੈ। ਕੋਰੋਨਾ ਮਹਾਮਾਰੀ ਕਾਰਨ ਕਾਰੋਬਾਰੀਆਂ ਨੂੰ ਘੱਟ ਮਾਰਜਨ ਦੇ ਆਧਾਰ ’ਤੇ ਕਾਰੋਬਾਰ ਕਰਨ ਦੀ ਆਦਤ ਪੈ ਗਈ ਹੈ। ਹਾਲਾਂਕਿ ਇਹ ਖਦਸ਼ਾ ਜ਼ਰੂਰ ਪ੍ਰਗਟਾਇਆ ਜਾ ਰਿਹਾ ਹੈ ਕਿ ਹਾਲਾਤ ਨਾ ਸੁਧਰੇ ਤਾਂ ਆਉਣ ਵਾਲੇ ਦਿਨਾਂ ’ਚ ਮੁਸ਼ਕਲ ਵਧ ਸਕਦੀ ਹੈ।

ਇਹ ਵੀ ਪੜ੍ਹੋ : ‘ਦੀਵਾਲੀ ’ਤੇ ਵਿਗੜੇਗਾ ਰਸੋਈ ਦਾ ਬਜਟ’, ਵਧ ਸਕਦੇ ਹਨ LPG ਦੇ ਰੇਟ’

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News