ਆਟੋ ਇੰਡਸਟਰੀ ''ਚ ਹੁਣ ਤੇਜ਼ੀ ਨਾਲ ਹੋ ਰਹੀ ਰਿਕਵਰੀ

12/01/2020 11:51:16 PM

ਨਵੀਂ ਦਿੱਲੀ (ਭਾਸ਼ਾ)–ਆਟੋ ਕੰਪਨੀਆਂ ਨੇ ਨਵੰਬਰ ਦੀ ਸੇਲਸ ਦੇ ਅੰਕੜੇ ਜਾਰੀ ਕਰ ਦਿੱਤੇ ਹਨ। ਇਨ੍ਹਾਂ ਨੂੰ ਦੇਖ ਕੇ ਪਤਾ ਲਗਦਾ ਹੈ ਕਿ ਦੇਸ਼ ਦੀ ਆਟੋ ਇੰਡਸਟਰੀ 'ਚ ਹੁਣ ਤੇਜ਼ੀ ਨਾਲ ਰਿਕਵਰੀ ਹੋ ਰਹੀ ਹੈ। ਪਿਛਲੇ ਮਹੀਨੇ ਖਤ ਹੋਏ ਫੈਸਟਿਵ ਸੀਜ਼ਨ ਦਾ ਫਾਇਦਾ ਵੀ ਆਟੋ ਇੰਡਸਟਰੀ ਨੂੰ ਮਿਲਿਆ ਹੈ। ਮਾਰੂਤੀ ਸੁਜ਼ੂਕੀ ਦੇ ਵਿਕਰੀ ਦੇ ਅੰਕੜੇ ਇਕ ਵਾਰ ਮੁੜ ਬਿਹਤਰ ਰਹੇ ਹਨ। ਸਾਲ-ਦਰ-ਸਾਲ ਦੇ ਆਧਾਰ 'ਤੇ ਕੰਪਨੀ ਨੇ 1.7 ਫੀਸਦੀ ਦੀ ਗ੍ਰੋਥ ਦਰਜ ਕੀਤੀ ਹੈ। ਮਾਰੂਤੀ ਸੁਜ਼ੂਕੀ ਨੇ ਬੀਤੇ ਮਹੀਨੇ 1,53,223 ਯੂਨਿਟ ਵੇਚੀਆਂ। ਕੰਪਨੀ ਨੇ ਨਵੰਬਰ 2019 'ਚ 1,50,630 ਯੂਨਿਟ ਵੇਚੀਆਂ ਸਨ। ਯਾਨੀ ਕੰਪਨੀ ਨੇ ਬੀਤੇ ਮਹੀਨੇ 2593 ਯੂਨਿਟ ਜ਼ਿਆਦਾ ਵੇਚੀਆਂ। ਹਾਲਾਂਕਿ ਅਕਤੂਬਰ 2020 ਦੀ ਤੁਲਨਾ 'ਚ ਸੇਲ ਡਾਊਨ ਰਹੀ। ਅਕਤੂਬਰ ਮਹੀਨੇ 'ਚ ਕੰਪਨੀ ਨੇ 1,82,448 ਯੂਨਿਟ ਦੀ ਵਿਕਰੀ ਕੀਤੀ ਸੀ। ਯਾਨੀ ਨਵੰਬਰ 'ਚ 29,225 ਯੂਨਿਟ ਘੱਟ ਵਿਕੀਆਂ। ਨਵੰਬਰ 2020 'ਚ ਕੰਪਨੀ ਦੀ ਘਰੇਲੂ ਵਿਕਰੀ 1,38,956 ਯੂਨਿਟ ਦੀ ਰਹੀ। ਇਸ 'ਚ ਅਸਲ ਯੰਤਰ ਨਿਰਮਾਤਾ ਦੀਆਂ 5,263 ਯੂਨਿਟ ਸ਼ਾਮਲ ਹਨ। ਉਥੇ ਹੀ ਕੰਪਨੀ ਨੇ 9,004 ਯੂਨਿਟ ਨੂੰ ਬਰਾਮਦ ਵੀ ਕੀਤਾ।

ਇਹ ਵੀ ਪੜ੍ਹੋ:-ਮੈਕਸੀਕੋ 'ਚ ਵਾਇਰਸ ਕਾਰਣ ਹਾਲਾਤ ਬਹੁਤ ਖਰਾਬ : WHO

ਟੋਯੋਟਾ ਦੀ ਸੇਲ 'ਚ 2.4 ਫੀਸਦੀ ਦਾ ਵਾਧਾ
ਟੋਯੋਟਾ ਕਿਰਲੋਸਕਰ ਮੋਟਰ (ਟੀ. ਕੇ. ਐੱਮ.) ਨੇ ਬੀਤੇ ਮਹੀਨੇ ਸਾਲ-ਦਰ-ਸਾਲ ਦੇ ਆਧਾਰ 'ਤੇ 2.4 ਫੀਸਦੀ ਦੀ ਗ੍ਰੋਥ ਦੇ ਨਾਲ 8,508 ਯੂਨਿਟ ਵੇਚੀਆਂ। ਇਸ ਕੰਪਨੀ ਨੇ ਬੀਤੇ ਸਾਲ ਇਸੇ ਮਹੀਨੇ 8,312 ਯੂਨਿਟ ਵੇਚੀਆਂ ਸਨ। ਫੈਸਟਿਵ ਸੀਜ਼ਨ ਦਾ ਫਾਇਦਾ ਕੰਪਨੀ ਨੂੰ ਮਿਲਿਆ ਹੈ। ਗੱਡੀਆਂ ਦੀ ਰਜਿਸਟ੍ਰੇਸ਼ਨ 'ਚ 10 ਤੋਂ 13 ਫੀਸਦੀ ਦਾ ਵਾਧਾ ਹਿਆ ਹੈ। 2019 ਦੇ ਮੁਕਾਬਲੇ ਇਸ ਫੈਸਟਿਵ ਸੀਜ਼ਨ 'ਚ ਰਿਟੇਲ ਸੇਲਸ 'ਚ 12 ਫੀਸਦੀ ਦਾ ਵਾਧਾ ਹੋਇਆ ਹੈ। ਟੀ. ਕੇ. ਐੱਮ. ਦੇ ਸੇਲਸ ਐਂਡ ਸਰਵਿਸ ਦੇ ਸੀਨੀਅਰ ਵਾਈਸ ਪ੍ਰਧਾਨ ਨਵੀਨ ਸੋਨੀ ਨੇ ਕਿਹਾ ਕਿ ਹੌਲੀ-ਹੌਲੀ ਕੰਪਨੀ ਦੀ ਸੇਲ 'ਚ ਬੜ੍ਹਤ ਦੇਖਣ ਨੂੰ ਮਿਲ ਰਹੀ ਹੈ। ਫੈਸਟਿਵ ਸੀਜ਼ਨ 'ਚ ਗੱਡੀ ਦੀ ਮੰਗ ਕਾਰਣ ਵੀ ਸੇਲ ਬਿਹਤਰ ਰਹੀ ਹੈ।

ਇਹ ਵੀ ਪੜ੍ਹੋ:-ਬ੍ਰਿਟੇਨ ਦੀ ਅਦਾਲਤ ਨੇ ਨੀਰਵ ਮੋਦੀ ਦੀ ਹਿਰਾਸਤ ਮਿਆਦ 29 ਦਸੰਬਰ ਤੱਕ ਵਧਾਈ

ਐਸਕਾਰਟਸ ਐਗਰੀ ਮਸ਼ੀਨਰੀ 'ਚ 33 ਫੀਸਦੀ ਦੀ ਬੜ੍ਹਤ
ਐਸਕਾਰਟਸ ਐਗਰੀ ਮਸ਼ੀਨਰੀ ਨੇ ਬੀਤੇ ਮਹੀਨੇ 33 ਫੀਸਦੀ ਦੀ ਬੜ੍ਹਤ ਦੇ ਨਾਲ ਟਰੈਕਟਰ ਦੀਆਂ ਕੁਲ 10,165 ਯੂਨਿਟ ਵੇਚੀਆਂ। ਬੀਤੇ ਸਾਲ ਕੰਪਨੀ ਨੇ ਇਸੇ ਮਹੀਨੇ 7,642 ਯੂਨਿਟ ਵੇਚੀਆਂ ਸਨ। ਇਸ ਦੌਰਾਨ ਕੰਪਨੀ ਨੇ 30.9 ਫੀਸਦੀ ਦੀ ਡੋਮੈਸਟਿਕ ਗ੍ਰੋਥ ਦੇ ਨਾਲ 9,662 ਯੂਨਿਟ ਵੇਚੀਆਂ। ਨਵੰਬਰ 'ਚ ਉਸ ਨੇ 7,379 ਯੂਨਿਟ ਵੇਚੀਆਂ ਸਨ। ਐਸਕਾਰਟਸ ਐਗਰੀ ਮਸ਼ੀਨਰੀ ਨੇ ਕਿਹਾ ਕਿ ਡੀਲਰ ਅਤੇ ਡਿਪੋ ਦੇ ਸਟਾਕ 'ਚ ਗਿਰਾਵਟ ਜਾਰੀ ਹੈ। ਆਉਣ ਵਾਲੇ ਮਹੀਨਿਆਂ 'ਚ ਸਟਾਕ 'ਚ ਸੁਧਾਰ ਹੋਵੇਗਾ, ਜਿਸ ਨਾਲ ਉਦਯੋਗ 'ਚ ਬੜ੍ਹਤ ਰਹੇਗੀ।

ਐੱਮ. ਜੀ. ਮੋਟਰਸ ਦੀ ਸੇਲ 'ਚ 28.5 ਫੀਸਦੀ ਦੀ ਬੜ੍ਹਤ
ਨਵੰਬਰ 2020 'ਚ ਐੱਮ. ਜੀ. ਮੋਟਰਸ ਨੇ ਸਾਲ-ਦਰ-ਸਾਲ ਦੇ ਆਧਾਰ 'ਤੇ 28.5 ਫੀਸਦੀ ਦੀ ਬੜ੍ਹਤ ਦੇ ਨਾਲ 4,163 ਯੂਨਿਟ ਵੇਚੀਆਂ। ਕੰਪਨੀ ਨੇ ਬੀਤੇ ਸਾਲ ਨਵੰਬਰ 2019 'ਚ 3,239 ਯੂਨਿਟ ਵੇਚੀਆਂ ਸਨ। ਯਾਨੀ ਉਸ ਨੇ 924 ਯੂਨਿਟ ਜ਼ਿਆਦਾ ਵੇਚੀਆਂ। ਇਸ ਦੌਰਾਨ ਕੰਪਨੀ ਹੈਕਟਰ ਦੀਆਂ 3,426, ਗਲੋਸਟਰ ਦੀਆਂ 627 ਯੂਨਿਟ ਵਿਕੀਆਂ।

ਇਹ ਵੀ ਪੜ੍ਹੋ:-ਬਾਇਓਨਟੇਕ ਤੇ ਫਾਈਜ਼ਰ ਨੇ ਕੋਵਿਡ-19 ਟੀਕੇ ਦੀ ਮਨਜ਼ੂਰੀ ਲਈ ਯੂਰਪੀਅਨ ਏਜੰਸੀ ਨੂੰ ਸੌਂਪੀ ਅਰਜ਼ੀ


Karan Kumar

Content Editor

Related News