GST ’ਚ ਕਟੌਤੀ ਤੋਂ ਬਾਅਦ ਦਵਾਈ ਕੰਪਨੀਆਂ ਨੂੰ ਅਥਾਰਟੀ ਵਲੋਂ ਨੋਟੀਫਿਕੇਸ਼ਨ ਹੋਇਆ ਜਾਰੀ

Thursday, Jun 17, 2021 - 09:33 AM (IST)

GST ’ਚ ਕਟੌਤੀ ਤੋਂ ਬਾਅਦ ਦਵਾਈ ਕੰਪਨੀਆਂ ਨੂੰ ਅਥਾਰਟੀ ਵਲੋਂ ਨੋਟੀਫਿਕੇਸ਼ਨ ਹੋਇਆ ਜਾਰੀ

ਨਵੀਂ ਦਿੱਲੀ (ਭਾਸ਼ਾ) – ਡਰੱਗ ਪ੍ਰਾਈਸ ਰੈਗੂਲੇਟਰੀ ਨੇ ਦਵਾਈਆਂ ਅਤੇ ਮੈਡੀਕਲ ਉਪਕਰਨ ਨਿਰਮਾਤਾਵਾਂ ਨੂੰ ਉਨ੍ਹਾਂ ਉਤਪਾਦਾਂ ਦੀਆਂ ਕੀਮਤਾਂ ਘਟਾਉਣ ਨੂੰ ਕਿਹਾ ਹੈ, ਜਿਨ੍ਹਾਂ ’ਤੇ ਖਪਤਕਾਰਾਂ ਦੇ ਲਾਭ ਲਈ ਹਾਲ ਹੀ ’ਚ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਦੀਆਂ ਦਰਾਂ ’ਚ ਕਟੌਤੀ ਕੀਤੀ ਗਈ ਹੈ। ਨੈਸ਼ਨਲ ਡਰੱਗ ਪ੍ਰਾਈਸ ਨਿਰਧਾਰਨ ਅਥਾਰਿਟੀ (ਐੱਨ. ਪੀ. ਪੀ. ਏ.) ਨੇ ਇਕ ਨੋਟੀਫਿਕੇਸ਼ਨ ’ਚ ਕਿਹਾ ਕਿ ਟੈਕਸ ਦੀਆਂ ਦਰਾਂ ’ਚ ਬਦਲਾਅ ਦਾ ਵੱਖ-ਵੱਖ ਦਵਾਈਆਂ ਅਤੇ ਫਾਰਮੂਲੇਸ਼ਨ ਦੀਆਂ ਵੱਧ ਤੋਂ ਵੱਧ ਪ੍ਰਚੂਨ ਕੀਮਤਾਂ (ਐੱਮ. ਆਰ. ਪੀ.) ਦੇ ਨਿਰਧਾਰਨ ’ਤੇ ਅਸਰ ਪਿਆ ਹੈ।

ਡਰੱਗ ਪ੍ਰਾਈਸ ਕੰਟਰੋਲ ਆਰਡਰ (ਡੀ. ਪੀ. ਸੀ. ਓ.) ਮੁਤਾਬਕ ਦਵਾਈਆਂ ਅਤੇ ਫਾਰਮੂਲੇਸ਼ਨ ਦੀ ਐੱਮ. ਆਰ. ਪੀ. ’ਚ ਟੈਕਸ ਸ਼ਾਮਲ ਹਨ। ਇਸ ਲਈ ਟੈਕਸ ਜਾਂ ਜੀ. ਐੱਸ. ਟੀ. ਦਰਾਂ ’ਚ ਕੀਤੀ ਜਾਣ ਵਾਲੀ ਕਿਸੇ ਵੀ ਤਰ੍ਹਾਂ ਦੀ ਕਟੌਤੀ ਐੱਮ. ਆਰ. ਪੀ. ’ਚ ਵੀ ਨਜ਼ਰ ਆਉਣੀ ਚਾਹੀਦੀ ਹੈ ਅਤੇ ਕਮੀ ਦਾ ਲਾਭ ਖਪਤਕਾਰਾਂ ਨੂੰ ਮਿਲਣਾ ਚਾਹੀਦਾ ਹੈ।

ਰੈਗੂਲੇਟਰੀ ਨੇ ਕਿਹਾ ਕਿ ਜੇ ਨਿਰਮਾਤਾ ਇਕ ਸੋਧ ਮੁੱਲ ਸੂਚੀ ਜਾਰੀ ਕਰ ਕੇ ਪ੍ਰਚੂਨ ਪੱਧਰ ’ਤੇ ਕੀਮਤਾਂ ’ਚ ਕਮੀ ਦੀ ਪਾਲਣਾ ਕਰਨ ’ਚ ਸਮਰੱਥ ਹਨ ਤਾਂ ਪਹਿਲਾਂ ਤੋਂ ਬਾਜ਼ਾਰ ’ਚ ਭੇਜ ਦਿੱਤੇ ਗਏ ਕੰਟੇਨਰ ਜਾਂ ਪੈਕ ’ਤੇ ਨਵੀਂ ਕੀਮਤ ਦਾ ਸਟੀਕਰ ਲਗਾਉਣਾ ਲਾਜ਼ਮੀ ਨਹੀਂ ਹੋਵੇਗਾ।

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! 815 ਰੁਪਏ ਵਾਲਾ ਗੈਸ ਸਿਲੰਡਰ ਖ਼ਰੀਦੋ ਸਿਰਫ਼ 15 ਰੁਪਏ ਵਿਚ, ਜਾਣੋ ਕਿਵੇਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News