ਅਗਲੇ ਮਹੀਨੇ ਤੋਂ ਨੋਇਡਾ ''ਚ ਸ਼ੁਰੂ ਹੋਵੇਗਾ ਬਿਲਡਰਸ ਦਾ ਆਡਿਟ
Wednesday, Oct 25, 2017 - 09:52 PM (IST)

ਨਵੀਂ ਦਿੱਲੀ—ਨੋਇਡਾ 'ਚ ਲੰਬੇ ਸਮੇਂ ਤੋਂ ਬਿਲਡਰਸ ਦੇ ਆਡਿਟ ਦੀ ਮੰਗ ਕਰ ਰਹੇ ਘਰ ਖਰੀਦਾਰਾਂ ਲਈ ਚੰਗੀ ਖਬਰ ਹੈ। ਨੋਇਡਾ ਅਥਾਰਿਟੀ ਅਗਲੇ ਮਹੀਨੇ ਤੋਂ ਅਧੂਰੇ ਪ੍ਰੋਡਕਟਸ ਦਾ ਫੀਜੀਲਕ ਅਤੇ ਫਾਇਨੈਂਸ਼ਿਅਲ ਆਡਿਟ ਸ਼ੁਰੂ ਕਰ ਸਕਦੀ ਹੈ। ਜਾਣਕਾਰੀ ਮੁਤਾਬਕ ਆਡਿਟ ਕਰਨ ਲਈ ਨੋਇਡਾ ਅਥਾਰਿਟੀ ਇਸ ਹਫਤੇ ਕੰਸਲਟੈਂਟ ਦੀ ਨਿਯੁਕਤੀ ਦਾ ਐਲਾਨ ਕਰਨ ਜਾ ਰਹੀ ਹੈ। ਨੋਇਡਾ ਅਥਾਰਿਟੀ ਨੇ 20 ਸਤੰਬਰ ਨੂੰ ਟੈਂਡਰ ਜਾਰੀ ਕੀਤਾ ਸੀ। 21 ਅਕਤੂਬਰ ਟੈਂਡਰ ਲਈ ਆਖਰੀ ਤਰੀਕ ਸੀ। ਟੈਂਡਰ 'ਚ 3 ਰੀਅਲ ਐਸਟੇਟ ਰਿਸਰਚ ਫਰਮ ਨੇ ਰੂਚੀ ਦਿਖਾਈ ਸੀ, ਜਿਸ 'ਚ ਜੇ.ਐੱਲ.ਐੱਲ., ਪਾਈ ਐਨਾਲਿਟਕਿਸ ਅਤੇ ਕਰੀ ਐਂਡ ਬ੍ਰਾਓਨ ਸ਼ਾਮਲ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨੋਇਡਾ ਅਥਾਰਿਟੀ 'ਚ ਇਨ੍ਹਾਂ ਕੰਪਨੀਆਂ ਦੀ ਸਕਰੂਟੀਨੀ ਅੰਤਿਮ ਚਰਣ 'ਚ ਹੈ। ਆਡਿਟ ਦੀ ਰਿਪੋਰਟ ਮੁਤਾਬਕ ਦਸੰਬਰ ਤਕ ਸੂਬਾ ਸਰਕਾਰ ਨੂੰ ਸੌਂਪੀ ਜਾਣੀ ਹੈ। ਨੋਇਡਾ 'ਚ ਕਰੀਬ 94 ਅਧੂਰੇ ਪ੍ਰੋਜੈਕਟ ਚੋਂ 80 ਫੀਸਦੀ ਦਾ ਆਡਿਟ ਹੋਣ ਦੀ ਸੰਭਾਵਨਾ ਹੈ।